Wednesday, May 22, 2024

ਵਿਦੇਸ਼ ਨੀਤੀਆਂ ਦੇ ਵਿਸ਼ਲੇਸ਼ਣ ਲਈ ਖੋਜਕਰਤਾਵਾਂ ਤੇ ਅਕਾਦਮਿਕਾਂ ਦੇ ਸਾਂਝੇ ਉਪਰਾਲੇ ਦੀ ਲੋੜ – ਪ੍ਰੋ. ਯਾਦਵ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਰਤ ਦੀ ਵਿਦੇਸ਼ੀ ਨੀਤੀ `ਤੇ ਇਕ ਦੋ-ਰੋਜ਼ਾ PUNJ2903201909ਰਾਸ਼ਟਰੀ ਸੈਮੀਨਾਰ ਦਾ ਆਯੋਜਨ ਭਾਰਤੀ ਕੌਂਸਲ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜਕ ਵਿਗਿਆਨ ਵਿਭਾਗ ਦੁਆਰਾ ਕੀਤਾ ਜਾ ਰਿਹਾ ਹੈ।ਇਸ ਵਿਚ ਦੇਸ਼ ਭਰ ਤੋਂ ਵਿਸ਼ਾ ਮਾਹਿਰਾਂ ਦੀ ਇੱਕ ਵੱਡੀ ਗਿਣਤੀ ਹਿੱਸਾ ਲੈ ਰਹੀ ਹੈ।
 ਸੈਮੀਨਾਰ ਦਾ ਉਦਘਾਟਨ ਪ੍ਰੋ. ਐਮਰੀਟਸ ਆਰ.ਐਸ ਯਾਦਵ, ਡੀਨ ਅਕਾਦਮਿਕ ਮਾਮਲਿਆਂ, ਸਟੇਟ ਯੂਨੀਵਰਸਿਟੀ ਆਫ ਪਰਫਾਰਮਿੰਗ ਅਤੇ ਵਿਜ਼ੁਅਲ ਆਰਟਸ ਰੋਹਤਕ ਦੀ ਪ੍ਰਧਾਨਗੀ ਹੇਂਠ ਹੋਇਆ।ਜਿਨ੍ਹਾਂ ਨੇ ਵਰਤਮਾਨ ਸਰਕਾਰ ਦੀ ਵਿਦੇਸ਼ ਨੀਤੀ ਵਿਚ ਤਬਦੀਲੀਆਂ ਨੂੰ ਦਰਸਾਉਂਦੇ ਹੋਏ ਮੁੱਖ ਭਾਸ਼ਣ ਦਿੱਤਾ।ਉਨ੍ਹਾਂ ਨੇ ਵਿਦੇਸ਼ੀ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਲਈ ਖੋਜਕਰਤਾਵਾਂ ਅਤੇ ਵਿਦਵਾਨਾਂ ਦੁਆਰਾ ਬਦਲਵੇਂ ਨਜ਼ਰੀਏ ਦੀ ਤਲਾਸ਼ ਕਰਨ ਦੀ ਲੋੜ `ਤੇ ਜ਼ੋਰ ਦਿੱਤਾ।
ਰਾਜਸਥਾਨ  ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰੀਟੱਸ ਕਿਰੋਰੀ ਸਿੰਘ ਅਤੇ ਵਿਸ਼ਵ ਮਾਮਲਿਆਂ ਦੇ ਭਾਰਤੀ ਕੌਂਸਲਰ ਦੇ ਰਿਸਰਚ ਫੈਲੋ  ਡਾ. ਅਮਿਤ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦੇ ਹੋਏ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਸ਼ਾ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ ਅਤੇ ਯੂਨੀਵਰਸਿਟੀ ਹਮੇਸ਼ਾਂ ਅਜਿਹੇ ਸਮਾਗਮਾਂ  ਲਈ ਚੰਗੇ ਮੌਕੇ ਬਣਾਉਂਦੀ ਹੈ। ਸਕੂਲ ਆਫ ਸ਼ੋਸਲ ਸਾਇੰਸਜ਼ ਦੇ ਮੁਖੀ ਪ੍ਰੋਫੈਸਰ ਕੁਲਦੀਪ ਕੌਰ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਵਿਭਾਗ ਦੀਆਂ ਉਪਲੱਬਧੀਆਂ ਨੂੰ ਉਜਾਗਰ ਕੀਤਾ।ਸੈਮੀਨਾਰ ਦੇ ਕਨਵੀਨਰ ਡਾ. ਰਾਜੇਸ਼ ਕੁਮਾਰ,  ਐਸੋਸੀਏਟ ਪ੍ਰੋਫੈਸਰ ਸਕੂਲ ਆਫ ਸੋਸ਼ਲ ਸਾਇੰਸਜ਼ ਨੇ ਸੈਮੀਨਾਰ ਦੇ ਵਿਸ਼ੇ ਨਾਲ ਜਾਣੂ ਕਰਵਾਇਆ।
ਮੁੱਖ ਮਹਿਮਾਨ ਪ੍ਰੋਫੈਸਰ ਆਰ.ਐਸ ਯਾਦਵ ਨੇ ਮੌਜੂਦਾ ਵਿਦੇਸ਼ੀ ਨੀਤੀ ਵਿੱਚ ਚੁਣੌਤੀਆਂ ਅਤੇ ਬਦਲਦੇ ਪਰਿਵਰਤਨਾਂ ਬਾਰੇ ਜਾਣਕਾਰੀ ਦਿੱਤੀ।ਉਸ ਨੇ ਸਰਕਾਰ ਦੇ ਅਧੀਨ ਵਿਦੇਸ਼ੀ ਸਬੰਧਾਂ ਵਿਚ ਇਕ ਨਵੇਂ, ਉਭਰ ਰਹੇ `ਡੀ-ਨਹਿਰੂੂ ਵੀਅਨ ਮਾਡਲ` ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਿਵੇਂ ਰਣਨੀਤਕ ਸ਼ਬਦਾਂ ਵਿਚ ਇਸ ਦਾ ਪ੍ਰਭਾਵ ਪੈਂਦਾ ਹੈ।ਉਨ੍ਹਾਂ ਨੇ ਰੋਜ਼ਗਾਰ ਪੈਦਾ ਕਰਨ, ਗਰੀਬੀ ਘਟਾਉਣ, ਮਨੁੱਖੀ ਵਿਕਾਸ ਅਤੇ ਸਮਾਜਿਕ ਸੁਰੱਖਿਆ ਦੇ ਮੱਦੇਨਜ਼ਰ ਵਿਸ਼ਵ ਪੱਧਰ `ਤੇ ਆਪਣੀ ਆਰਥਿਕਤਾ ਨੂੰ ਵਧਾਉਣ ਅਤੇ ਪ੍ਰਮੁੱਖ ਸ਼਼ਕਤੀ ਵਧਾਉਣ ਲਈ ਭਾਰਤ ਦੀਆਂ ਘਰੇਲੂ ਸੱਮਸਿਆਵਾਂ ਬਾਰੇ ਜਾਣਕਾਰੀ ਦਿੱਤੀ
ਪ੍ਰੋ. ਕਿਰੌਰੀ ਸਿੰਘ ਨੇ ਭਾਰਤ ਵਿਚ ਵਿਦੇਸ਼ੀ ਨੀਤੀ ਦੀ ਮੁਸ਼ਕਲਾਂ ਬਾਰੇ ਵੀ ਦੱਸਿਆ।ਡਾ. ਅਮਿਤ ਕੁਮਾਰ ਨੇ ਭਾਰਤ ਦੇ ਅੰਤਰਰਾਸ਼ਟਰੀ ਸਬੰਧਾਂ ਅਤੇ ਖੋਜ ਨੂੰ ਪ੍ਰੋਤਸ਼ਾਹਿਤ ਕਰਨ ਲਈ ਭਾਰਤੀ ਮਾਮਲਿਆਂ ਬਾਰੇ ਭਾਰਤੀ ਕੌਂਸਲ ਦੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ।ਨਵੀਂ ਦਿੱਲੀ, ਰਾਜਸਥਾਨ, ਹਰਿਆਣਾ, ਉਤਰ ਪ੍ਰਦੇਸ਼, ਮੇਘਾਲਿਆ ਅਤੇ ਪੰਜਾਬ ਦੀਆਂ ਸੰਸਥਾਵਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ, ਸਹਾਇਕ ਪ੍ਰੋਫੈਸਰ ਅਤੇ ਖੋਜਾਰਥੀਆਂ ਵੱਲੋ ਪਹਿਲੇ ਦਿਨ ਤਿੰਨ ਵਿਦਿਅਕ ਸੈਸ਼ਨਾਂ `ਚ 20 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਗਏ।
 

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply