Sunday, July 27, 2025
Breaking News

ਸਿਰਸਾ ਵਲੋਂ ਸਿਕਲੀਗਰ ਸਿੱਖਾਂ ਦਾ ਜੀਵਨ ਪੱਧਰ ਸੁਧਾਰਣ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਸਹਿਯੋਗ ਦੀ ਅਪੀਲ

ਨਵੀਂ ਦਿੱਲੀ, 30 ਮਾਰਚ ( ਪੰਜਾਬ ਪੋਸਟ ਬਿਊਰੋ) – ਮੱਧ ਪ੍ਰਦੇਸ਼ ਦੇ ਪੰਜ ਜਿਲ੍ਹੇ ਧਾਰ, ਬੜਵਾਨੀ, ਖਰਗੌਨ, ਦੇਵਾਸ ਅਤੇ ਬਰਹਾਨਪੁਰ ਦੇ 37 Manjinder Sirsaਪਿੰਡਾਂ ’ਚ ਸਿੱਖ ਸਿਕਲੀਗਰਾਂ ਦਾ ਪੁਲਿਸ ਦੇ ਅਤਿਆਚਾਰਾਂ ਤੋਂ ਪਿੱਛ ਨਹੀਂ ਛੁੱਟ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿਸ਼ਡ ਕਾਲਾਪਾਠਾ ਜਿਲ੍ਹਾ ਦੇਵਾਸ ਮੱਧ ਪ੍ਰਦੇਸ਼ ’ਚ ਕੱਲ ਪੁਲਿਸ ਦੀ ਅਚਾਨਕ ਸਵੇਰੇ 3 ਵਜੇ ਛਾਪਾ ਮਾਰੀ ਹੋਈ।ਜਿਸ ’ਚ 6 ਸਿੱਖ ਸਿਕਲੀਗਰ ਨੌਜਵਾਨਾਂ ਦੀ ਗੱਤਕਾ ਟੀਮ ਦੇ ਮੈਬਰਾਂ ਨੂੰ ਥਾਣਾ ਕਾਟਾਪੋਰ ਦੀ ਪੁਲਿਸ ਜਬਰਨ ਚੁੱਕ ਕੇ ਉਨ੍ਹਾਂ ਦੀ ਗਾਤਰੇ ਵਾਲੀ ਕਿਰਪਾਨ ਜੋ ਸਿੱਖਾਂ ਦਾ ਧਾਰਮਿਕ ਅੰਗ ਹੈ ਅਤੇ ਸਿੱਖਾਂ ਦੇ ਮਾਰਸ਼ਲ ਆਰਟ ਜਿਸ ਨੂੰ ਗਤਕਾ ਕਿਹਾ ਜਾਂਦਾ ਹੈ ਦੇ ਖੇਡਣ ’ਚ ਜੋ ਹਥਿਆਰ ਸ਼ਾਮਲ ਹੁੰਦੇ ਹਨ ਲੈ ਗਈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੇ ਵਾਇਰਲ ਹੋਣ ’ਤੇ ਮਾਰਕੋ ਫਾਉਂਡੇਸ਼ਨ ਹੈਲਪਿੰਗ ਹੈਂਡ ਦੇ ਮੈਂਬਰ ਸਰਦਾਰ ਸੋਹਨ ਸਿੰਘ ਖਾਲਸਾ ਜੋ ਆਪ ਇਤਿਹਾਸਕਾਰ ਹਨ, ਨੇ ਸਭ ਤੋਂ ਪਹਿਲਾਂ ਇਸ ਦੀ ਸੂਚਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ  ਸਿਰਸਾ ਨੂੰ ਫੋਨ ’ਤੇ ਦਿੰਦਿਆਂ ਹੋਇਆ ਸਿੱਖ ਸਿਕਲੀਗਰ ਨੌਜਵਾਨਾਂ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ।  
    ਸਿਰਸਾ ਨੇ ਸੂਚਨਾ ਮਿਲਦੇ ਹੀ ਉਥੋਂ ਦੇ ਐਸ.ਪੀ ਅਤੇ ਡੀ.ਜੀ.ਪੀ ਭੋਪਾਲ ਨਾਲ ਫੋਨ ’ਤੇ ਗੱਲਬਾਤ ਕਰਕੇ ਇਸ ਮਾਮਲੇ ਨੂੰ ਹੱਲ ਕਰਨ ਲਈ ਬੇਨਤੀ ਕੀਤੀ।ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਕਾਟਾਪੋਰ ਦੀ ਪੁਲਿਸ ਨੂੰ ਐਫ.ਆਰ.ਆਈ ਦਰਜ਼ ਨਾ ਕਰਕੇ ਬਿਨਾਂ ਸ਼ਰਤ ਸਾਰੇ 6 ਨੌਜਵਾਨਾਂ ਨੂੰ ਰਿਹਾ ਕਰਨਾ ਪਿਆ।ਇੱਥੇ ਇਹ ਦੱਸਣਾ ਜਰੂਰੀ ਹੈ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਜਦੋਂ ਸਿੱਖ ਮਾਰਸ਼ਲ ਆਰਟ ਗਤਕੇ ਦੇ ਸ਼ਸਤਰਾਂ ਨੂੰ ਰੱਖਣ ’ਤੇ ਮੱਧ ਪ੍ਰਦੇਸ਼ ਦੀ ਪੁਲਿਸ ਨੇ ਕਾਰਵਾਈ ਕੀਤੀ ਹੈ।  
    ਸਿਰਸਾ ਨੇ ਵਿਸਥਾਰ ਨਾਲ ਜਾਣਕਾਰੀ ਦਿਸ਼ਦੇ ਹੋਏ ਦੱਸਿਆ ਕਿ ਸਿੱਖ ਸਿਕਲੀਗਰ ਲੋਕਾਂ ਦੀ ਗਿਣਤੀ ਲਗਭਗ 4 ਕਰੋੜ ਦੇ ਹੈ ਅਤੇ 5 ਕਰੋੜ ਦੇ ਲਗਭਗ ਵਣਜਾਰੇ ਹਨ, ਲਗਭਗ 1 ਕਰੋੜ ‘ਕਬੀਰ ਪੰਥੀ’ ਅਤੇ 3 ਕਰੋੜ ਗੁਰੂ ਨਾਨਕ ਨਾਮ ਲੇਵਾ ਸਸ਼ਗਤ ਹੈ। ਜੇਕਰ 2 ਕਰੋੜ ਸਿੱਖਾਂ ਨੂੰ ਵੀ ਮਿਲਾ ਦਿੱਤਾ ਜਾਵੇ, ਤਾਂ ਇਹ ਗਿਣਤੀ ਲਗਭਗ 15 ਕਰੋੜ ਹੁੰਦੀ ਹੈ। ਇਸ ਲਈ ਅਸੀਂ ਪੂਰੇ ਸੰਸਾਰ ਦੇ ਸਿੱਖ ਭਾਈਚਾਰੇ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜੀਵਨ ਪੱਧਰ ਨੂੰ ਸੁਧਾਰਣ ਲਈ ਅੱਗੇ ਆਉਣ ਅਤੇ ਇਸ ’ਚ ਆਪਣਾ ਯੋਗਦਾਨ ਪਾਉਣ।
    ਸਿਰਸਾ ਨੇ ਇਸ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ਦੇ ਸਿੱਖ ਸਿਕਲੀਗਰ ਨੌਜਵਾਨ ਮੱਧ ਪ੍ਰਦੇਸ਼ ਪੁਲਿਸ ਦੇ ਅਤਿਆਚਾਰਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।ਇਸ ਨੂੰ ਰੋਕਣ ਅਤੇ ਇਹਨਾਂ ਦੀ ਸਹਾਇਤਾ ਲਈ ਠੋਸ ਕਦਮ ਚੁੱਕੇ ਜਾਣਗੇ ਤਾਂਕਿ ਇਨ੍ਹਾਂ ਲੋਕਾਂ ਦਾ ਜੀਵਨ ਪੱਧਰ ਸੁੱਧਰ ਸਕੇ।ਸੋਹਨ ਸਿੰਘ ਖਾਲਸਾ ਨੇ ਸਿਕਲੀਗਰਾਂ ਦੀ ਸਹਾਇਤਾ ਲਈ ਸਿਰਸਾ ਦਾ ਤਹਿਦਿਲੋਂ ਧੰਨਵਾਦ ਕੀਤਾ।    

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply