ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੇ ਦਿੱਲੀ ਵਿਧਾਨ ਸਭਾ ਵਿੱਚ ਕੀਤੇ ਡਰਾਮੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸਿਰਸੇ ਨੇ ਜਿਥੋ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਏਅਰ ਫੋਰਸ ਸਟੇਸ਼ਨ ਪਠਾਨਕੋਟ ਵਿਖੇ ਪਹੁੰਚਣ `ਤੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਸਵਾਗਤ
ਪਠਾਨਕੋਟ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਵਿਖੇ ਕਰਵਾਈ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਸਥਿਤ ਏਅਰ ਫੋਰਸ ਸਟੇਸਨ ਵਿਖੇ ਪਹੁੰਚੇ।ਜਿਸ ਮਗਰੋਂ ਹੈਲੀਕਾਪਟਰ ਰਾਹੀ ਏਅਰ ਫੋਰਸ ਸਟੇਸਨ ਪਠਾਨਕੋਟ ਆਉਣ `ਤੇ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਤੇ ਐਸ.ਐਸ.ਪੀ ਪਠਾਨਕੋਟ ਵੀ.ਐਸ ਸੋਨੀ ਨੇ ਉਨਾਂ ਦਾ ਸਵਾਗਤ ਕੀਤਾ। ਇਥੋਂ ਉਹ ਹਵਾਈ ਜਹਾਜ ਰਾਹੀ ਵਾਪਿਸ ਦਿੱਲੀ ਚਲੇ ਗਏ। …
Read More »ਅਨੁਮਿਤ ਹੀਰਾ ਸੋਢੀ ਨੇ ਕਾਦਰ ਖਾਨ ਦੀ ਮੌਤ `ਤੇ ਕੀਤਾ ਦੁੱਖ ਪ੍ਰਗਟ
ਚੰਡੀਗੜ੍ਹ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਤੇ ਲੇਖਕ ਕਾਦਰ ਖਾਨ ਦੀ ਮੌਤ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ।ਉਹ ਆਪਣੇ ਹੋਰ ਨੌਜਵਾਨ ਕਾਂਗਰਸੀ ਅਹੁੱਦੇਦਾਰਾਂ ਦੇ ਨਾਲ ਸਵਰਗੀ ਮਹਾਨ ਅਦਾਕਾਰ ਕਾਦਰ ਖਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਠੇ ਹੋਏ ਅਤੇ ਉਨ੍ਹਾਂ ਦੀ ਆਤਮਾ …
Read More »550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟਾਟਾਨਗਰ ਜਮਸ਼ੇਦਪੁਰ `ਚ ਗੁਰਮਤਿ ਸਮਾਗਮ
ਪੰਜਾਬ ਤੋਂ ਬਾਹਰਲੇ ਸੂਬਿਆਂ ਅੰਦਰ ਵੀ ਆਯੋਜਿਤ ਕੀਤੇ ਜਾ ਰਹੇ ਹਨ ਵਿਸ਼ੇਸ਼ ਸਮਾਗਮ -ਲੌਂਗੋਵਾਲ ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸਾਕਚੀ ਟਾਟਾਨਗਰ ਜਮਸ਼ੇਦਪੁਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਸੇਵਾ ਦਲ ਜਮਸ਼ੇਦਪੁਰ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ …
Read More »ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਭ ਲਈ ਸਤਿਕਾਰਯੋਗ – ਬਿਕਰਮ ਮਜੀਠੀਆ
ਅੰਮ੍ਰਿਤਸਰ, 2 ਜਨਵਰੀ 2019 (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਨ।ਉਨਾਂ ਕਿਹਾ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਛੱਡ ਕੇ ਬਾਕੀ ਦੇ ਪ੍ਰਧਾਨ ਮੰਤਰੀਆਂ ਨੇ ਆਪੋ ਆਪਣੇ ਕਾਰਜਕਾਲ ਦੌਰਾਨ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਦੇਸ਼ …
Read More »ਹਰਿੰਦਰ ਸੋਹਲ ਇੰਟਰਨੈਸ਼ਨਲ ਅਬਜ਼ਰਵਰ ਮਿਉਜ਼ਿਕ ਡਾਇਰੈਕਟਰ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਹੋ ਰਹੇ ਪੰਜਾਬੀ ਰਸਾਲੇ ‘ਇੰਟਰਨੈਸ਼ਨਲ ਅਬਜ਼ਰਵਰ’ ਵਲੋਂ ਸਾਲ 2018 ਲਈ ਪੰਜਾਬੀ ਤੇ ਹਿੰਦੀ ਫਿਲਮਾਂ ਲਈ ਸੰਗੀਤ ਦੇਣ ਵਾਲੇ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੂੰ ਇਥੇ ਇਕ ਸਮਾਗਮ ਵਿੱਚ ਇੰਟਰਨੈਸ਼ਨਲ ਅਬਜ਼ਰਵਰ ਮਿਉਜ਼ਿਕ ਡਾਇਰੈਕਟਰ ਆਫ ਦਾ ਈਅਰ ਐਵਾਰਡ ਦਿੱਤਾ ਗਿਆ। ਰਸਾਲੇ ਦੇ ਸੰਪਾਦਕ ਡਾ. ਜਸਵਿੰਦਰ ਸਿੰਘ ਭੁੱਲਰ ਨੇ …
Read More »ਹਰਦੁਆਰ, ਰਿਸ਼ੀਕੇਸ਼, ਮਸੂਰੀ ਤੇ ਹੇਮਕੁੰਟ ਸਾਹਿਬ ਲਈ ਅੰਮ੍ਰਿਤਸਰ-ਦੇਹਰਾਦੂਨ ਸਿੱਧੀ ਉਡਾਣ 20 ਜਨਵਰੀ ਤੋਂ – ਗੁਮਟਾਲਾ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋੋਸਟ) – ਸਪਾਈਸਜੈਟ ਵੱਲੋਂ ਗੁਰੂ ਨਗਰੀ ਅਤੇ ਪੰਜਾਬ ਹੁਣ 20 ਜਨਵਰੀ ਤੋਂ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਲਈ ਸਿੱਧੀ ਉਡਾਣ 20 ਜਨਵਰੀ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ, ਇਸ ਦੀ ਬੁਕਿੰਗ ਸਪਾਈਸ ਜੈਟ ਦੀ ਵੈਬਸਾਈਟ `ਤੇ ਸ਼ੁਰੂ ਹੋ ਗਈ ਹੈ।ਦੇਹਰਾਦੂਨ ਹੁਣ ਨੋਵਾਂ ਘਰੇਲੂ ਅਤੇ 17ਵਾਂ ਹਵਾਈ ਅੱਡਾ ਬਣਿਆ ਹੈ ਜੋ ਕਿ ਹੁਣ ਸਿੱਧਾ ਅੰਮ੍ਰਿਤਸਰ ਦੇੇ ਸ੍ਰੀ …
Read More »ਉੜੀਸਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ 19 ਤੇ 20 ਨੂੰ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਸੂਬਿਆਂ `ਚ ਆਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 19 ਤੇ 20 ਜਨਵਰੀ ਨੂੰ ਉੜੀਸਾ ਵਿਖੇ ਨਗਰ ਕੀਰਤਨ ਅਤੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ …
Read More »ਸ਼੍ਰੋਮਣੀ ਕਮੇਟੀ ਵਲੋਂ ਰਾਜਸਥਾਨ ਦੇ ਤਿੰਨ ਗੁਰਦੁਆਰਿਆਂ ਨੂੰ 4 ਲੱਖ 25 ਹਜ਼ਾਰ ਦੀ ਮਦਦ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਤਿੰਨ ਗੁਰਦੁਆਰਿਆਂ ਲਈ 4 ਲੱਖ 25 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਵਾਨ ਕੀਤੀ ਗਈ ਇਹ ਰਾਸ਼ੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜੇ ਗੁਰਦੁਆਰਾ ਸ੍ਰੀ ਗੁਰੂ ਨਾਨਕ …
Read More »ਸੱਜਨ ਕੁਮਾਰ ਨੇ ਕੜਕੜਡੂਮਾ ਅਦਾਲਤ `ਚ ਕੀਤਾ ਸਰੈਂਡਰ – ਅਦਾਲਤ ਨੇ ਮੰਡੋਲੀ ਜੇਲ ਭੇਜਿਆ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਸਜ਼ਾ ਯਾਫਤਾ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਕੜਕੜਡੂਮਾ ਅਦਾਤਲ `ਚ ਅੱਜ ਆਤਮ ਸਮਰਪਣ ਕਰ ਦਿੱਤਾ।ਮਾਨਯੌਗ ਅਦਾਲਤ ਵਲੋਂ ਉਸ ਨੂੰ ਉਤਰ ਪੂਰਬੀ ਦਿੱਲੀ ਸਥਿਤ ਮੰਡੋਲੀ ਜੇਲ ਵਿਚ ਭੇਜ ਦਿੱਤਾ ਹੈ।ਇਸ ਤੋਂ ਪਹਿਲਾਂ ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ …
Read More »
Punjab Post Daily Online Newspaper & Print Media