ਮਿਲਪੀਟਸ (ਕੈਲੀਫੋਰਨੀਆ), 27 ਅਗਸਤ (ਬਿਊਰੋ) – ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਬੋਟ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਲਿਬੀਆ ਤੋਂ ਇਟਲੀ ਜਾ ਰਹੇ 2 ਪੰਜਾਬ ਦੇ ਨੌਜਵਾਨਾਂ ਦੀ ਰਹੱਸਮਈ ਮੌਤ ਦੇ ਲਈ ਜ਼ਿੰਮੇਵਾਰ ਟ੍ਰੈਵਲ ਏਜੰਟਾਂ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਨਾਪਾ ਦੇ ਚੇਅਰਮੈਨ ਸ: ਦਲਵਿੰਦਰ ਸਿੰਘ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਭਾਈ ਰਣਜੀਤ ਸਿੰਘ ਖਾਲਸਾ ਸਿੱਖ ਕੌਮ ਦੇ ਕੌਮੀ ਜਥੇਦਾਰ ਤੇ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ
ਬੈਲਜੀਅਮ, 26 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਨੂੰ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੈਰਿਸ ਨਿਵਾਸੀ ਭਾਈ ਗੁਰਦਿਆਲ ਸਿੰਘ ਖਾਲਸਾ ਜੋ ਹਰ ਸਾਲ ਗੁਰਮਤਿ ਕੈਂਪ ਲਗਾਉਦੇ ਹਨ, ਵਲੋਂ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਸਾਰੇ ਸਿੱਖ ਜਗਤ ਵਲੋਂ ਭਾਈ ਰਣਜੀਤ ਸਿੰਘ …
Read More »ਪਰਿਵਾਰਾਂ ਵਿੱਚ ਵੱਧ ਰਹੀ ਸੰਵਾਦਹੀਨਤਾ ਨੂੰ ਦੂਰ ਕਰਨ ਲਈ ਗੁਰਮਤਿ ਮੁਕਾਬਲੇ ਅਹਿਮ ਭੁੂਮਿਕਾ ਨਿਭਾਉਣਗੇ :- ਜੀ.ਕੇ.
ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀਆਂ ਨੇ ਲਿਆ ਹਿੱਸਾ ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰਿਖਿਆ ਵਿੱਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ 10 ਬ੍ਰਾਂਚਾ …
Read More »ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ਟੇਕਿਆ ਮੱਥਾ
ਦਿੱਲੀ ਕਮੇਟੀ ਨੇ ਪੰਥਕ ਮਸਲਿਆਂ ਤੇ ਮੰਗਿਆ ਸਹਿਯੋਗ ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਬਰਤਾਨੀਆਂ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਅੱਜ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਇਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਆਕਿਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ …
Read More »ਗੁ. ਬੰਗਲਾ ਸਾਹਿਬ ਵਿਖੇ ਆਰਤੀ ਦੀ ਕਥਾ ਦੀ ਅਰੰਭ
ਨਵੀਂ ਦਿੱਲੀ, 24 ਅਗਸਤ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਰੋਜ਼ ਸਵੇਰੇ ਹੋ ਰਹੀ ਗੁਰ-ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਦੇ ਨਾਲ ਭਾਵ-ਅਰਥਾਂ ਤੋਂ ਵੀ ਜਾਣੂ ਕਰਵਾਣ ਦੇ ਉਦੇਸ਼ ਨਾਲ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਵਿਆਖਿਆ ਦਾ ਜੋ ਸਿਲਸਿਲਾ ਅਰੰਭ ਕੀਤਾ ਗਿਆ ਹੋਇਆ ਹੈ, ਉਸਨੂੰ ਅਗੇ ਵਧਾਂਦਿਆਂ, ਇਤਿਹਾਸਕ ਅਤੇ ਹੋਰ ਗੁਰ ਅਸਥਾਨਾਂ ਵਿੱਖੇ ਰਹਿਰਾਸ …
Read More »ਸ. ਹਰਮੀਤ ਸਿੰਘ ਕਾਲਕਾ ਨੂੰ ਉਹਨਾ ਦੇ ਜਨਮ ਦਿਨ ‘ਤੇ ਸੁੱਭ ਇਛਾਵਾ ਭੇਟ
ਨਵੀਂ ਦਿੱਲੀ, 23 ਅਗਸਤ ( ਅੰਮ੍ਰਿਤ ਲਾਲ ਮੰਨਣ) – ਕਾਲਕਾ ਜੀ ਹਲਕੇ ਤੋ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੂੰ ਉਹਨਾ ਦੇ ਜਨਮ ਦਿਨ ‘ਤੇ ਸੁੱਭ ਇਛਾਵਾ ਭੇਟ ਕਰਦੇ ਹੋਏ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਅਤੇ ਧਰਮ ਪ੍ਰਚਾਰ ਮੁੱਖੀ ਸ. ਪਰਮਜੀਤ ਸਿੰਘ ਰਾਣਾ, ਨਾਲ ਹਨ ਕਮੇਟੀ ਮੈਂਬਰ ਸ. ਕੁਲਵੰਤ ਸਿੰਘ ਬਾਠ, …
Read More »ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀ ਲੈ ਰਹੇ ਹਨ ਹਿੱਸਾ
ਨਵੀਂ ਦਿੱਲੀ, 22 (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸੰਗਤਾਂ ਨੂੰ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸ਼ਬਦ ਵਿਚਾਰ ਨਾਲ ਜੋੜਨ ਲਈ ਜਪੁਜੀ ਸਾਹਿਬ ਅਤੇ ਸਿੱਖ ਰਹਿਤ ਮਰਿਯਾਦਾ ਪ੍ਰਤਿਯੋਗਿਤਾ ਗੁਰੂ ਪਿਆਰਾ ਪਰਿਵਾਰ 2014 ਦੇ ਲਿਖਤੀ ਪੇਪਰ ਟੈਸਟ ਵਿੱਚ 10 ਸੈਂਟਰਾਂ ‘ਤੇ ਮਿਤੀ 24 ਅਗਸਤ 2014 ਨੂੰ ਲਗਭਗ 7400 ਪ੍ਰਾਣੀ ਲਿਖਤੀ ਪੇਪਰ ਦੇਣਗੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ …
Read More »ਇੰਡੀਆ ਗੇਟ ਸਕੂਲ ਵੱਲੋਂ ਮਨਾਇਆ ਗਿਆ ਅਜ਼ਾਦੀ ਦਿਹਾੜਾ
ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਅਜ਼ਾਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਸਕੂਲੀ ਬੱਚਿਆਂ ਵੱਲੋਂ ਕੌਮੀ ਗੀਤ, ਨ੍ਰਿਤ ਅਤੇ ਨਾਟਕ ਆਦਿਕ ਦੀ ਪੇਸ਼ਕਾਰੀ ਕਰਦੇ ਹੋਏ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੂੱਲ ਭੇਟ ਕੀਤੇ ਗਏ। ਅਜ਼ਾਦੀ ਦੀ ਪਹਿਲੀ ਲੜਾਈ 1857 ਤੋਂ 1947 ਤੱਕ ਦੇ ਸਮੇਂ ਨੂੰ ਵਿਦਿਆਰਥੀਆਂ ਵੱਲੋਂ ਭਾਵਪੁਰਣ ਤਰੀਕੇ ਨਾਲ ਪੇਸ਼ ਕਰਦੇ …
Read More »’ਕੌਮ ਦੇ ਹੀਰੇ’ ਫਿਲਮ ਪੁਰ ਪਾਬੰਦੀ ਲੁਆ ਕਾਂਗ੍ਰਸੀਆਂ ਨੇ ਸਿੱਖ-ਵਿਰੋਧੀ ਹੋਣ ਦਾ ਦਿੱਤਾ ਸਬੂਤ ਰਾਣਾ
ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ)- ਇੱਕ ਪ੍ਰਧਾਨ ਮੰਤਰੀ ਦੇ ਕਾਤਲਾਂ ਨੂੰ ‘ਕੌਮ ਦੇ ਹੀਰੇ’ ਵਜੋਂ ਪੇਸ਼ ਕੀਤੇ ਜਾਣ ਤੇ ਇਤਰਾਜ਼ ਜਤਾਉਂਦਿਆਂ ‘ਕੌਮ ਦੇ ਹੀਰੇ’ ਫਿਲਮ ਵਿਰੁਧ ਵਾ-ਵੇਲਾ ਮਚਾ, ਉਸਦੇ ਪ੍ਰਦਰਸ਼ਨ ਪੁਰ ਰੋਕ ਲਗਵਾ ਬਗਲਾਂ ਵਜਾਣ ਵਾਲੇ ਕਾਂਗ੍ਰਸੀਆਂ ਨੂੰ ਲੰਮੇਂ ਹਥੀਂ ਲੈਂਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਪੱਛਿਆ ਕਿ ਜਦੋਂ ਸ੍ਰੀ …
Read More »ਸਾਹਿਤ-ਚਿੰਤਕ ਤੇ ਸਭਿਆਚਾਰ-ਕਰਮੀ ਡਾ. ਮਨਜੀਤ ਸਿੰਘ ਨੇ ਪ੍ਰੋਫ਼ੈਸਰਸ਼ਿਪ ਦੀ ਜਿੰਮੇਵਾਰੀ ਸੰਭਾਲੀ
ਨਵੀਂ ਦਿੱਲੀ, 21 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਪੰਜਾਬੀ ਦੇ ਜਾਣੇ ਪਛਾਣੇ ਸਾਹਿਤ-ਚਿੰਤਕ ਤੇ ਸਭਿਆਚਾਰ-ਕਰਮੀ ਡਾ. ਮਨਜੀਤ ਸਿੰਘ ਨੂੰ ਦਿੱਲੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਕਾਰਜ ਕੁਸ਼ਲਤਾ ਤੇ ਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬੀ ਦੇ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਹੈ। ਕੁਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਦੀ ਇਹ ਪ੍ਰਮੋਸ਼ਨ ਰਤਾ ਕੁ ਪੱਛੜ …
Read More »