Wednesday, December 31, 2025

ਪੰਜਾਬੀ ਖ਼ਬਰਾਂ

ਜਿਲ੍ਹਾ ਸੈਨਿਕ ਭਲਾਈ ਦਫ਼ਤਰ ਵਿੱਚ ਕੰਪਿਊਟਰ ਕੋਰਸ ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਕਰਨਲ (ਡਾ.) ਅਰੀ ਦਮਨ ਸ਼ਰਮਾ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਤੋਂ ਮਿਲੀ ਨੇ ਜਾਣਕਾਰੀ ਅਨੁਸਾਰ 52 ਕੋਰਟ ਰੋਡ ਅੰਮ੍ਰਿਤਸਰ ਦਫਤਰ ਵਿਖੇ ਚੱਲ ਰਹੇ ਸੈਂਟਰ ਵਿੱਚ 120 ਘੰਟੇ ਦਾ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ।ਇਸ ਕੋਰਸ ਦੇ ਦਾਖਲੇ ਸ਼ੁਰੂ ਹਨ।ਬਜ਼ਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸ ਵਸੂਲੀ ਜਾਂਦੀ ਹੈ।ਚਾਹਵਾਨ …

Read More »

ਪਰਾਲੀ ਪ੍ਰਬੰਧਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਕਰਵਾਈ ਸਨਤਕਾਰਾਂ ਅਤੇ ਬੇਲਰ ਮਾਲਕਾਂ ਦੀ ਮੀਟਿੰਗ

ਅੰਮ੍ਰਿਤਸਰ 7 ਅਗਸਤ (ਸੁਖਬੀਰ ਸਿੰਘ) – ਆ ਰਹੇ ਝੋਨੇ ਦੀ ਕਟਾਈ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਸਨਤਕਾਰਾਂ ਅਤੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਵਾਲੇ ਬੇਲਰਾਂ ਦੇ ਮਾਲਕਾਂ ਦੀ ਆਹਮੋ ਸਾਹਮਣੀ ਗੱਲਬਾਤ ਕਰਵਾਈ ਤਾਂ ਜੋ ਦੋਵੇਂ ਧਿਰਾਂ ਇਸ ਸੀਜ਼ਨ ਵਿੱਚ ਪਰਾਲੀ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆ ਸਕਣ। …

Read More »

10 ਕਰੋੜ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨਸ ਐਕਟ ਅਧੀਨ ਪ੍ਰਵਾਨਗੀ ਜਾਰੀ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਵਿਚ ਨਿਵੇਸ਼ ਦੇ ਮੌਕੇ ਵਧਾਉਣ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਉਦਯੋਗਪਤੀਆਂ ਨੂੰ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਇਕੋ ਹੀ ਖਿੜਕੀ ਰਾਹੀਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ …

Read More »

ਪੱਛੜੀਆਂ ਜਾਤੀਆਂ ਦੇ ਰਾਸ਼ਟਰੀ ਚੇਅਰਮੈਨ ਹੰਸ ਰਾਜ ਗੰਗਾ ਰਾਮ ਅਹੀਰ ਵਲੋਂ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਪੱਛੜੀਆਂ ਸ਼੍ਰੇਣੀਆਂ ਬਾਰੇ ਰਾਸ਼ਟਰੀ ਚੇਅਰਮੈਨ ਹੰਸ ਰਾਜ ਗੰਗਾ ਰਾਮ ਅਹੀਰ ਜੋ ਕਿ ਕੇਂਦਰੀ ਰਾਜ ਮੰਤਰੀ ਦਾ ਦਰਜ਼ਾ ਭਾਰਤ ਸਰਕਾਰ ਵਲੋਂ ਪ੍ਰਾਪਤ ਹਨ ਅਤੇ ਕਮਿਸ਼ਨਰ ਦੇ ਮੈਂਬਰ ਭਵਨ ਭੂਸ਼ਨ ਕਮਲ ਵਲੋਂ ਜਿਲ੍ਹੇ ਦੀਆਂ ਸੰਸਥਾਵਾਂ ਵਿੱਚ ਪੱਛੜੀਆਂ ਸ਼੍ਰੇਣੀਆਂ ਦੇ ਰਾਖਵਾਂਕਰਨ ਦੀ ਮੌਜ਼ੂਦਾ ਸਥਿਤੀ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ ਗਈ।ਕਮਿਸ਼ਨਰ ਦੇ ਸੈਕਟਰੀ ਆਸ਼ੀਸ਼ ਉਪਾਧਿਆਇ ਅਤੇ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ) – ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਵਿਦਿਆਰਥੀਆਂ ਨੂੰ ਨਵੇਂ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਵਿੱਚ ਇੰਸਪਕਟਰ ਦਲਜੀਤ ਸਿੰਘ ਅਤੇ ਮੁੱਖ ਕਾਂਸਟੇਬਲ ਸਲਵੰਤ ਸਿੰਘ ਸ਼ਾਮਲ ਹੋਏ। ਇੰਸਪੈਕਟਰ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ …

Read More »

ਸੂਰਜੀ ਉਰਜ਼ਾ ਨਾਲ ਡਰਿੱਪ ਸਿਸਟਮ ਰਾਹੀਂ ਹਰ ਇੱਕ ਬੂਟੇ ਤੱਕ ਪਹੁੰਚਾਇਆ ਜਾਵੇਗਾ ਪਾਣੀ – ਸੰਧੂ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਰਾਸ਼ਟਰੀ ਜਲ ਮਿਸ਼ਨ “ਕੈਚ ਦਾ ਰੈਨ” ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫਸਰ ਭਰਤ ਭੂਸ਼ਨ ਵਰਮਾ ਅਤੇ ਸ਼੍ਰੀਮਤੀ ਰਚਨਾ ਭੱਟੀ ਵਿਗਿਆਨੀ ਕੇਂਦਰ ਗਰਾਊਡ ਜਲ ਬੋਰਡ ਨਵੀ ਦਿੱਲੀ ਵਲੋਂ ਪਿੱਛਲੇ ਦਿਨੀਂ ਬਾਗਬਾਨੀ ਵਿਭਾਗ ਦੇ ਯੂਨਿਟ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਦਾ ਦੌਰਾ ਕੀਤਾ ਗਿਆ।ਉਨਾਂ ਮਨਰੇਗਾ ਅਧੀਨ ਕੰਮ ਕਰਨ ਵਾਲੇ ਮਨਰੇਗਾ ਵਰਕਰਾਂ ਨਾਲ ਗੱਲਬਾਤ …

Read More »

ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਦਰਸਾਉਂਦਾ ਵੀਡੀਓ ਅਤੇ ਕਿਤਾਬਚਾ ਅਟਾਰੀ ਬਾਰਡਰ `ਤੇ ਜਾਰੀ

ਅਟਾਰੀ, 6 ਅਗਸਤ (ਪੰਜਾਬ ਪੋਸਟ ਬਿਊਰੋ) – ਅਟਾਰੀ ਵਿਖੇ ਭਾਰਤ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਨੂੰ ਦਰਸਾਉਂਦਾ ਵੀਡੀਓ ਅਤੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਤਸਵੀਰਾਂ ਵਾਲਾ ਕਿਤਾਬਚਾ ਅੱਜ ਬੀ.ਐਸ.ਐਫ ਦੇ ਡਿਪਟੀ ਕਮਾਂਡੈਂਟ ਦਵਿੰਦਰਪਾਲ ਸਿੰਘ, ਬੀ.ਐਸ.ਐਫ ਅਧਿਕਾਰੀਆਂ ਅਤੇ ਜਵਾਨਾਂ ਵਲੋਂ ਅਟਾਰੀ ਸਰਹੱਦ ਵਿਖੇ ਸਮਾਗਮ ਦੌਰਾਨ ਜਾਰੀ ਕੀਤਾ ਗਿਆ।ਇਹ ਸਭ ਤੋਂ ਉੱਚਾ 418 ਫੁੱਟ ਦਾ ਭਾਰਤ ਦਾ ਤਿਰੰਗਾ ਝੰਡਾ ਚਾਰ …

Read More »

ਵਿਧਾਇਕ ਡਾ. ਅਜੈ ਗੁਪਤਾ ਨੇ ਕੀਤਾ ਟਿਊਬਵੈਲ ਲਗਾਉਣ ਦਾ ਉਦਘਾਟਨ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਵਾਰਡ ਨੰਬਰ 61 ਕਟੜਾ ਕਰਮ ਸਿੰਘ ਗਲੀ ਤੇਲੀ ਪੰਨਾ ਵਿਖੇ ਨਵਾਂ ਟਿਊਬਵੈਲ ਲਗਾਉਣ ਦਾ ਉਦਘਾਟਨ ਕੀਤਾ।ਡਾ: ਗੁਪਤਾ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਵਿੱਚ …

Read More »

ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੁਦਰਤੀ ਖੇਤੀ ਫਾਰਮ ਧੀਰੇਕੋਟ ਦਾ ਕੀਤਾ ਦੌਰਾ

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਸੂਬੇ ਅੰਦਰ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਅਤੇ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ ਜਾਣਨ ਲਈ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕੁਦਰਤੀ ਖੇਤੀ ਫਾਰਮ ਧੀਰੇਕੋਟ ਜਿਲ੍ਹਾ ਅੰਮ੍ਰਿਤਸਰ ਦਾ ਦੌਰਾ ਕੀਤਾ।ਉਹਨਾਂ ਨੇ ਫਾਰਮ ‘ਤੇ 32 ਏਕੜ ਰਕਬੇ ਵਿੱਚ ਆਰਗੈਨਿਕ ਵਿਧੀ ਨਾਲ ਬੀਜ਼ੀਆਂ ਵੱਖ-ਵੱਖ ਫਸਲਾਂ ਕਮਾਦ, ਹਲਦੀ, ਬਾਸਮਤੀ, ਸਬਜ਼ੀਆਂ, ਦਾਲਾਂ, ਫਲਦਾਰ ਰੁੱਖਾਂ ਦਾ …

Read More »

ਬੇ-ਰੋਜ਼ਗਾਰ ਲੜਕੇ/ਲੜਕੀਆਂ ਲਈ ਸਵੈ-ਰੋਜ਼ਗਾਰ ਕੋਰਸਾਂ ‘ਚ ਦਾਖਲਾ ਮਿਤੀ 10 ਅਗਸਤ ਤੱਕ ਵਧੀ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2024-25 ਲਈ ਹੇਠ ਲਿਖਿਤ ਕੋਰਸਾਂ/ਡਿਪਲੋਮਿਆਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਦਾਖਲਾ ਮਿਤੀ ਵਿੱਚ 10 ਅਗਸਤ 2024 ਤੱਕ ਵਾਧਾ ਕੀਤਾ ਗਿਆ ਹੈ ਵਿਭਾਗ ਦੇ ਡਾਇਰੈਕਟਰ, ਡਾ. ਅਨੁਪਮ ਕੌਰ ਨੇ ਦੱਸਿਆ ਕਿ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸ ਵਿੱਚ ਸਰਟੀਫਿਕੇਟ ਕੋਰਸ ਇਨ ਬਿਊਟੀ …

Read More »