ਅਲਫ਼ ਅੱਲ੍ਹਾ ਦਾ ਕਰਮ ਏ ਸੋਹਣਿਆ ਵੇ, ਉਹੀਓ ਮੇਲਦਾ ਉਹੀਓ ਵਿਛੋੜਦਾ ਏ। ਉਹੀਓ ਸਾਗਰ ਪਾਰ ਲੰਘਾ ਦਿੰਦਾ, ਉਹੀਓ ਵਿੱਚ ਝਨ੍ਹਾਂ ਦੇ ਰੋੜ੍ਹਦਾ ਏ। ਮੇਰੇ ਮੌਲਾ ਦੀ ਮਿਹਰਬਾਨੀ ਜਿਧਰ ਵੇਖੋ, ਕਿੰਨੇ ਚੋਜ਼ ਤੇ ਕਿੰਨੇ ਪਾਸਾਰ ਉਹਦੇ, ਚਮਨ ਅੰਦਰ ਬਹਾਰ ਤੇ ਪਤਝੜ ਉਹੀਓ, ਫੁੱਲ ਟਹਿਣੀ ਨਾਲ ਲਾ ਉਹੀਓ ਤੋੜਦਾ ਏ। 1204202203 ਡਾ. ਆਤਮਾ ਸਿੰਘ ਗਿੱਲ ਮੋ – 9878883680
Read More »ਸਾਹਿਤ ਤੇ ਸੱਭਿਆਚਾਰ
ਵਿਦਿਆਰਥੀ ਵਰਗ ਲਈ ਘਾਤਕ ਹੈ ਮੋਬਾਇਲ ਦੀ ਜਿਆਦਾ ਵਰਤੋਂ
ਅਧੁਨਿਕ ਯੁੱਗ ‘ਚ ਮਨੁੱਖ ਦੇ ਆਰਾਮ ਲਈ ਅਨੇਕਾਂ ਸਾਧਨ ਵਿਕਸਿਤ ਹੋ ਚੁੱਕੇ ਹਨ।ਜਿਨ੍ਹਾਂ ਦੀ ਵਰਤੋਂ ਦਾ ਮਾੜਾ ਚੰਗਾ ਅਸਰ ਮਨੁੱਖੀ ਸਰੀਰ ਅਤੇ ਦਿਮਾਗ ‘ਤੇ ਪੈਂਦਾ ਹੈ।ਮੋਬਾਈਲ, ਕੰਪਿਊਟਰ, ਇੰਟਰਨੈਟ, ਇੰਸਟਾਗ੍ਰਾਮ `ਫੇਸਬੁਕ, ਵ੍ਹਟਸਐਪ ਅਤੇ ਹੋਰ ਅਨੇਕਾਂ ਸਾਧਨ ਆ ਚੁੱਕੇ ਹਨ।ਇਨ੍ਹਾਂ ਸਭ ਸਾਧਨਾਂ ਦਾ ਪ੍ਰਯੋਗ ਅੱਜ ਦਾ ਨੌਜਵਾਨ, ਵਿਦਿਆਰਥੀ ਬੱਚੇ ਆਦਿ ਸਭ ਬਹੁਤ ਤੇਜ਼ੀ ਨਾਲ ਕਰ ਰਹੇ ਹਨ।ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ …
Read More »ਤੱਪਦੀਆਂ ਰੁੱਤਾਂ ਦੇ ਜਾਏ (ਮਿੰਨੀ ਕਹਾਣੀ)
“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ।ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ।“ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, ਫਿਰ ਆਪੇ ਹੀ ਦਾਲ ਰਿੱਝਦੀ ਰਹੂ”, ਸਿਆਮੋ ਨੇ ਥਾਲ ‘ਚ ਮੂੰਗੀ ਪਾ ਕੇ ਲਿਫ਼ਾਫਾ ਹਾਰੇ ਦੇ ਗੋਹਿਆਂ ‘ਤੇ ਸੁੱਟਦਿਆਂ ਕਿਹਾ। “ਨੀ ਆ …
Read More »ਅੱਖੀਆਂ
ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ੀ ਨਾਲ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ ਮੈਂ ਤਦੇ ਲੋਚਦਾ ਹਾਂ ਫੁੱਲ ਬਣ ਕੇ ਮਹਿਕਣਾ। ਤੂੰ ਨਸੀਬਾਂ ਵਿੱਚ ਮੇਰੇ ਹੈ ਨਹੀਂ ਮੇਰੀ ਕਿਸਮਤ ਵਿੱਚ ਤੈਨੂੰ ਤਰਸਣਾ। ਕੰਮ …
Read More »ਅੰਬ ਦੀ ਗੁੱਠਲੀ ਬਨਾਮ ਸਰਕਾਰ
ਪੰਜਾਬ ਦੇ ਲੋਕਾਂ ਨੇ ਇਸ ਵਾਰ ਇਕੱਠਿਆਂ ਨੇ ਹੰਬਲਾ ਮਾਰ ਕੇ ਆਮ ਆਦਮੀਆਂ ਨੂੰ ਅਗੇ ਲਿਆਂਦਾ।ਚਾਰ ਚੁਫੇਰੇ ਧੁੰਮਾਂ ਪੈ ਗਈਆਂ ਬਈ ਬੱਲੇ ਬੱਲੇ ਹੋ ਗਈ।ਪੰਜਾਬੀਆਂ ਨੇ ਰਿਕਾਰਡ ਬਣਾ ਦਿੱਤਾ ਹੈ।ਜਿਹਨਾਂ ਨੇ ਆਪਣੀਆਂ ਵਾਰੀਆਂ ਬੰਨੀਆਂ ਹੋਈਆਂ ਸਨ, ਉਨਾਂ ਰਵਾਇਤੀ ਪਾਰਟੀਆਂ ਨੂੰ ਖੂੰਜ਼ੇ ਲਾਇਆ ਹੈ।ਇਸ ਗੱਲ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ …
Read More »ਪੇੇਂਡੂ ਪੰਜਾਬੀ ਪ੍ਰਤਿਭਾ ਦਾ ਚਿਰਾਗ ‘ਰਣਜੀਤ ਸਿੰਘ’
21 ਵੀਂ ਸਦੀ ਨੂੰ ਵਿਗਿਆਨ ਅਤੇ ਟੈਕਨੋਲਜੀ ਦਾ ਯੁੱਗ ਕਿਹਾ ਜਾਂਦਾ ਹੈ।ਦੇਸ਼ ਦੀ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਬਹੁਤ ਸਾਰੇ ਭਾਰਤ ਵਾਸੀ ਆਪਣੀਆਂ ਬੁਨਿਆਦੀ ਲੋੜਾਂ ਤੋਂ ਸੱਖਣੇ ਹਨ।ਸਰਕਾਰੀ ਸਿੱਖਿਆ ਦੇ ਖੇਤਰ ਵਿੱਚ ਨਿਘਾਰ ਆ ਰਿਹਾ ਹੈ।ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ, ਪ੍ਰੰਤੂ ਸਿੱਖਿਆ ਦੇ ਖੇਤਰ ਵਿਚ ਪੇਂਡੂ ਅਜੇ ਵੀ ਫਾਡੀ ਹਨ। …
Read More »ਹੰਝੂ ਬਣੇ ਸੁਪਨੇ (ਮਿੰਨੀ ਕਹਾਣੀ)
ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ।ਜਾਣ ਲੱਗਿਆਂ ਵਿਸਾਖੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ।ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ।ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ, ‘ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਊ, ਰਾਜੂ ਦੀਆਂ …
Read More »ਕਿਵੇਂ ਕਰੀਏ ਨਵੇਂ ਵਿੱਦਿਅਕ ਸੈਸ਼ਨ ਦੀ ਤਿਆਰੀ
ਪਿਆਰੇ ਬੱਚਿਓ ਜਿਵੇਂ ਕਿ ਤੁਹਾਡੇ ਪੇਪਰ ਸਮਾਪਤ ਹੋ ਚੁੱਕੇ ਹਨ।ਹੁਣ ਤੁਸੀਂ ਅਗਲੀਆਂ ਕਲਾਸਾਂ ਵਿੱਚ ਜਾ ਰਹੇ ਹੋ।ਇਸ ਲਈ ਤੁਹਾਡੀ ਜਿੰਮੇਵਾਰੀ ਵੀ ਵਧ ਗਈ ਹੈ ਅਤੇ ਪੜਾਈ ਦਾ ਪੱਧਰ ਵੀ ਵਧੇਗਾ ਜੇਕਰ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰੋਗੇ ਤਾਂ ਸਫਲਤਾ ਪ੍ਰਾਪਤ ਹੋਵੇਗੀ। ਕਿਤਾਬਾਂ ਦੀ ਸੰਭਾਲ : ਸਭ ਤੋਂ ਪਹਿਲਾਂ ਨਵੇਂ ਸੈਸ਼ਨ ਦੀਆਂ ਕਿਤਾਬਾਂ ਦੀ ਪੂਰਨ …
Read More »ਆਜ਼ਾਦੀ
ਨਵੇਂ ਸਵੇਰੇ ਨਵੀਆਂ ਗੱਲਾਂ ਲੈ ਕੇ ਆ ਗਈ ਸਭ ਦੇ ਕੋਲ। ਮੈਂ ਆਜ਼ਾਦੀ ਰਹੀ ਹਾਂ ਬੋਲ। ਰਾਜਗੁਰੂ ਸੁਖਦੇਵ ਭਗਤ ਸਿੰਘ ਲੈ ਕੇ ਆਏ ਆਜ਼ਾਦੀ। ਸਾਡੀ ਖਾਤਿਰ ਚੜ੍ਹ ਗਏ ਫਾਂਸੀ ਐਸੀ ਸਹੁੰ ਸੀ ਖਾਧੀ। ਵੇਖੋ ਅੱਜ ਉਹਨਾਂ ਦੇ ਸੁਪਨੇ ਗਏ ਨੇ ਸਾਰੇ ਡੋਲ। ਮੈਂ ਆਜ਼ਾਦੀ ਰਹੀ ਹਾਂ ਬੋਲ। ਵੰਡੇ ਗਏ ਸੀ ਪਾਣੀ ਸਾਂਝੇ ਖਿੱਚੀਆਂ ਜਦੋਂ ਲਕੀਰਾਂ। ਹਿੰਦੂ, ਮੁਸਲਿਮ, ਸਿੱਖ, ਈਸਾਈ ਹੋ …
Read More »ਅਹਿਸਾਨ
ਔਖੇ ਵੇਲੇ ਜੇ ਬੰਦਾ ਕਿਸੇ ਦੇ ਕੰਮ ਨਾ ਆਇਆ ਤਾਂ ਕੀ ਫਾਇਦਾ ਹੋਇਆ ਜਾਣ ਪਛਾਣ ਦਾ, ਤੈਨੂੰ ਪੈਸਿਆਂ ਦੀ ਲੋੜ ਏ ਤਾਂ ਕੋਈ ਗੱਲ ਨੀਂ, ਲੈ ਜਾ।ਪਰ ਥੋੜ੍ਹੀ ਜਿਹੀ ਲਿਖਤ ਤਾਂ ਕਰਨੀ ਪੈਣੀ ਏ।ਇਹ ਕਹਿੰਦੇ ਹੋਏ ਬੰਤੀ ਨੇ ਸੰਤੀ ਨੂੰ ਦੱਸ ਹਜ਼ਾਰ ਦੇ ਦਿੱਤੇ ਤੇ ਘਰ ਗਹਿਣੇ ਰੱਖ ਕੇ ਸੋਲਾਂ ਹਜ਼ਾਰ …
Read More »
Punjab Post Daily Online Newspaper & Print Media