Wednesday, July 16, 2025
Breaking News

ਸਾਹਿਤ ਤੇ ਸੱਭਿਆਚਾਰ

ਮੇਰਾ ਚੈਨਲ ਕੋਰੋਨਾ ! (ਲਘੂ ਕਹਾਣੀ)

       ਭਾਜੀ! ਕੋਰੋਨਾ ਨੇ ਬੰਦੇ ਦੀ ਔਕਾਤ ਦਿਖਾ ‘ਤੀ ਥੋੜੇ੍ਹ ਸਮੇਂ ‘ਚ ਈ!-ਲੌਕਡੌਨ ਦੇ ਇਕੱਲਤਾ ਦਾ ਸੰਤਾਪ ਹੰਡਾ ਰਹੇ ਮੇਰੇ ਪੱਤਰਕਾਰ ਮਿੱਤਰ ਜਗਸ਼ੀਰ ਨੇ ਫ਼ੋਨ ਕਰਦਿਆਂ ਮੈਨੂੰ ਕਿਹਾ।ਆਹੋ!ਇਨਸਾਨੀਅਤ ਤਾਂ ਪਹਿਲਾਂ ਈ ਸ਼ਰਮਸ਼ਾਰ ਹੋਈ ਪਈ ਸੀ! ਆਹ ਕੋਰੋਨਾ ਨੇ ਵੀ ਝੱਗਾ ਚੁੱਕ ‘ਤਾ ਬੰਦੇ ਦਾ! ਆਹ ਦਿਨਾਂ ‘ਚ ਤਾਂ ਰੱਬ ਮੌਤ ਵੀ ਕਿਸੇ ਨੂੰ ਨਾ ਦਏ! ਚਾਰ ਬੰਦੇ ਮੋਢਾ …

Read More »

ਬੇਗਾਨੇ ਦੇਸ਼ ਤੋਂ

ਬੇਗਾਨੇ ਦੇਸ਼ ਤੋਂ ਕੋਰੋਨਾ ਹੈ ਸਾਡੇ ਦੇਸ਼ ਵਿੱਚ ਆਇਆ। ਇਸ ਨੇ ਡਿਕਟੇਟਰਾਂ ਵਾਂਗ ਹੈ ਹਰ ਕਿਸੇ ਨੂੰ ਡਰਾਇਆ। ਛੱਡ ਕੇ ਧਰਮਾਂ ਦੀਆਂ ਲੜਾਈਆਂ ਕੱਠੇ ਹੋ ਜਾਓ ਸਾਰੇ। ਏਕਤਾ ਅੱਗੇ ਦੋਸਤੋ ਵੱਡੇ ਤੋਂ ਵੱਡਾ ਦੈਂਤ ਵੀ ਹਾਰੇ। ਇਕ, ਦੂਜੇ ਦੀਆਂ ਲੱਤਾਂ ਖਿੱਚਣ ਲਈ ਪਓ ਨਾ ਕਾਹਲੇ। ਇਸ ਨੂੰ ਮਾਰਨ ਦਾ ਹਥਿਆਰ ਨਾ ਕੋਈ ਬਣਿਆ ਹਾਲੇ। ਇਸ ਨੂੰ ਹਾਰ ਦਿਓ ਆਪਣੇ ਘਰਾਂ …

Read More »

ਆਦਮੀ

ਕੁੱਝ ਕਰਨ ਲਈ ਦੁਨੀਆਂ ‘ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ ਕੁਰਸੀ ਚਾਉਂਦਾ ਹੈ ਆਦਮੀ। ਕਰਨੀ-ਕੱਥਨੀ ਦੇ ਅੰਤਰ ਵਿੱਚ ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁੱਝ ਗਵਾਉਂਦਾ ਹੈ ਆਦਮੀ। ਇਸ ਯੁੱਗ ਵਿੱਚ, ਆਦਮ-ਬੋ ਬਣ ਕੇ ਜੋ ਰਹਿ ਗਿਆ ਉੱਡ ਜਾਂਦੀਆਂ ਸਭ ਨੀਂਦਰਾਂ ਨਾ ਸੌਂਦਾ ਹੈ ਆਦਮੀ। ਡਾਕੇ-ਚੋਰੀ ਦੀ ਸੋਚ ਅੰਦਰ ਦਿਨ-ਰਾਤ ਜੋ ਡੁੱਬਿਆ ਢੰਗ ਨਵੇਂ ਹੀ ਬਣਾ ਕੇ ਉਹ ਵਿਖਾਉਂਦਾ …

Read More »

ਕਰੋਨਾਂ ਤੇ ਦੀਵੇ

ਭਰ ਜਵਾਨੀ ਤੁਰ ਗਏ ਪੁੱਤਰ ਮਾਵਾਂ ਦੇ, ਦੱਸ ਕਿਵੇਂ ਜਗਾਈਏ ਦੀਵੇ ਅਸੀਂ ਇਛਾਵਾਂ ਦੇ। ਹੱਥਾਂ ਦੀ ਮਹਿੰਦੀ ਦਾ ਰੰਗ ਵੀ ਲੱਥਾ ਨਾਂ, ਦਿਨ ਹੀ ਤੇਰਾਂ ਹੋਏ ਨੇ ਹਜੇ ਲਾਵਾਂ ਦੇ। ਮਾਤਮ ਵੀ ਨਾਂ ਸੋਗ ਵੈਣ ਨਾਂ ਦੁੱਖ ਵੰਡੇ। ਸੱਜਣਾਂ ਲਈ ਵੀ ਬੰਦ ਨੇ ਬੂਹੇ ਰਾਹਵਾਂ ਦੇ। ਆਤਿਸ਼ਬਾਜ਼ੀਆਂ ਵਿਚ ਅਸਮਾਨੇ ਗੂੰਜ਼ਦੀਆਂ , ਦੱਸ ਕੀ ਸਿਰਨਾਵੇਂ ਦੇਵਾਂ ਹੋਰ ਬਲਾਵਾਂ ਦੇ। ਹੁਣ ਤੇਰੇ …

Read More »

ਸਿਰ `ਤੇ ਹੱਥ ਧਰ ਦਿਓ

ਪੰਛੀ ਆਪਸ `ਚ ਗੱਲਾਂ ਕਰਦੇ। ਸੁੰਨੀਆਂ ਸੜ੍ਹਕਾਂ ਵੇਖ ਹਾਉਕਾ ਭਰਦੇ। ਨਜ਼ਰ ਨਹੀਂ ਆਉਂਦੇ ਸਾਨੂੰ ਮਾਰਨ ਵਾਲੇ , ਪਿੰਜ਼ਰਿਆਂ ਦੇ ਵਿੱਚ ਤਾੜਨ ਵਾਲੇ। ਕੰਨ ਕਰਕੇ ਗੱਲ ਸੁਣ ਭੋਲਿਆ, ਸਹਿਜ਼ ਸੁਭਾਅ ਦੂਜਾ ਪੰਛੀ ਬੋਲਿਆ। ਜਦ ਬੰਦਾ ਹੀ ਰੱਬ ਬਣ ਜਾਵੇ, ਫਿਰ ਰੱਬ ਉਸ ਦੀ ਔਕਾਤ ਵਿਖਾਵੇ। ਸਾਰੇ ਰਲ ਕਰੀਏ ਅਰਦਾਸ ਗਲਤੀਆਂ ਸਾਡੀਆਂ ਕਰਿਓ ਮਾਫ਼। ਰੱਬ ਜੀ! ਸਭ ਦੇ ਦੁੱਖ ਹਰ ਦਿਓ। ਮਿਹਰ …

Read More »

ਤੇਰੇ ਬੰਦੇ…

ਤੇਰੇ ਨਾਂ ‘ਤੇ ਤੇਰੇ ਬੰਦੇ। ਕਰਦੇ ਵੇਖੇ ਮਾੜੇ ਧੰਦੇ।। ਖ਼ਬਰੇ ਕਿਹੜਾ ਪੁੰਨ ਕਮਾਉਂਦੇ ਮਾਨਵਤਾ ਗਲ ਪਾ ਕੇ ਫੰਦੇ। ਇਸ ਦਾਤੀ ਨੇ ਕੀ ਕੀ ਵੱਢਣਾ ਇਸਨੂੰ ਲੱਗੇ ਧਰਮੀ ਧੰਦੇ। ਜ਼ੁਲਮ ਕਰੇਂਦੇ ਉਹ ਜੋ ਏਨਾ ਕਿੱਦਾਂ ਆਖਾਂ ਉਹ ਨੇ ਬੰਦੇ। ਤੱਕ ਕੇ ਧਰਮਾਂ ਦਾ ਇਹ ਰੌਲ਼ਾ ਤੂੰ ਟੁੱਟ ਜਾਣਾ ਸਾਹ ਦੀ ਤੰਦੇ। ਖ਼ੁਦ ਨੂੰ ਸੱਚੇ ਸੁੱਚੇ ਆਖਣ ਬਹੁਤੇ ਧਰਮੀ ਪਰ ਨੇ ਗੰਦੇ। …

Read More »

ਰੰਗ ਨਿਆਰੇ

ਸਮਿਆ ਤੇਰੇ ਹਨ ਰੰਗ ਨਿਆਰੇ, ਮਿਣ ਮਿਣ ਕੇ ਬੈਠੇ ਨੇ ਅੱਜ ਦੂਰੀ ਸਾਰੇ। ਚਿਹਰੇ ਧੁੰਧਲੇ ਜਿਹੇ ਹੁਣ ਹੋਵਣ ਲੱਗੇ, ਮਿਲਦੇ ਸਨ ਜੋ ਨਿੱਤ ਪਿਆਰੇ। ਸੁੱਖ ਦੁੱਖ ਵਿੱਚ ਸ਼ਰੀਕ ਹੋ ਨਾ ਸਕਦੇ, ਸੱਜਣ ਬੈਠੇ ਡਰਦੇ ਦੂਰ ਵਿਚਾਰੇ। ਇਹ ਕੈਸੇ ਦਿਨ ਵੇਖਣ ਨੂੰ ਹੈ ਆਏ, ਮੋਇਆਂ ਦੇ ਦਰਦ ਤੋਂ ਵੀ ਕਰਨ ਕਿਨਾਰੇ। ਜਿੱਧਰ ਵੇਖੋ ਉਸ ਪਾਸੇ ਹੀ, ਕਰੋਨਾ ਦੇ ਭੈਅ ਨੇ ਪੈਰ …

Read More »

ਕੋਵਿਡ -19 ਨੂੰ ਸਮਝੋ

           ਕੋਵਿਡ -19 ਵਾਇਰਸ ਮਨੁੱਖਤਾ ਦਾ ਸਭ ਤੋਂ ਨਵਾਂ ਤੇ ਵੱਡਾ ਦੁਸ਼ਮਣ ਬਣਦਾ ਜਾ ਰਿਹਾ ਹੈ।ਜੋ ਸਮੇਂ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਮ ਕਰ ਚੁਕਾ ਹੈ ਤੇ ਹਰ ਪਲ ਕਰ ਰਿਹਾ ਹੈ।           ਇਸ ਨੇ ਵਾਇਰਲੋਜਿਸਟਸ ਦੇ ਤਿੰਨ ਮੁੱਖ ਮੁੱਦਿਆਂ ਤੇ ਕਬਜ਼ਾ ਕੀਤਾ ਹੋਇਆ ਹੈ।ਇਸ ਵਿਚ ਇਸ ਤਰ੍ਹਾਂ ਦਾ …

Read More »

ਕਰੋਨਾ ਬਨਾਮ ਲੁੱਟ

            ਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦੇ ਹੋਏ ਭਾਰਤ ਸਰਕਾਰ ਨੇ ਇਸ ‘ਤੇ ਕਾਬੂ ਪਾਉਣ ਅਤੇ ਲੋਕਾਂ ਦੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 14 ਅਪ੍ਰੈਲ ਤੱਕ ਪੂਰੇ ਦੇਸ਼ ਵਿੱਚ ਲੱਗਾ ਲਾਕਡਾਊਨ ਹੁਣ 30 ਅਪ੍ਰੈਲ ਤੱਕ ਵਧਾਇਆ ਜਾ ਰਿਹਾ ਹੈ।ਪੰਜਾਬ ਸਮੇਤ ਕਈ ਸੂਬਿਆਂ ਨੇ ਲਾਕਡਾਊਨ 30 ਅਪ੍ਰੈਲ ਤੱਕ ਵਧਾ ਵੀ ਦਿੱਤਾ ਹੈ, ਜੋ ਬਹੁਤ …

Read More »

ਰੱਬ ਦੇ ਰੰਗ (ਕੋਰੋਨਾ ਕਵਿਤਾ)

ਕਿਹੋ ਜਿਹੇ ਤੇਰੇ ਰੰਗ ਨੇ ਰੱਬਾ। ਰਹਿ ਗਏ ਸਾਰੇ ਦੰਗ ਨੇ ਰੱਬਾ। ਬਾਸਮਤੀ ਤੇ ਝੋਨੇ ਵਾਂਗੂੰ, ਦਿੱਤੇ ਸਾਰੇ ਝੰਬ ਨੇ ਰੱਬਾ। ਕਈ ਸੀ ਡੰਗੋ ਡੰਗੀ ਖਾਂਦੇ, ਕਿਉਂ ਕੁਤਰੇ ਖੰਭ ਨੇ ਰੱਬਾ? ਨਜ਼ਰ ਸਵੱਲੀ ਕਰ ਦਿਓ ਸਭ `ਤੇ, ਸਾਰੇ ਗਏ ਹੰਭ ਨੇ ਰੱਬਾ। ਆਈਸੋਲੇਸ਼ਨ ਵਾਰਡ ਬਣ ਗਿਆ! ਰੇਲ ਗੱਡੀ ਦਾ ਡੱਬਾ ਰੱਬਾ। ਕਿੱਥੇ ਚਲੀ ਗਈ ਇਨਸਾਨੀਅਤ, ਲੱਗਦਾ ਜਾਂਦੈ ਧੱਬਾ ਰੱਬਾ। ਦਿਨ …

Read More »