ਘਰ ਵਿੱਚ ਲੱਗੇ ਭਾਵੇਂ ਬਾਰੀਆਂ ਨਾ ਬੂਹੇ ਸੀ, ਵਿਹੜੇ ਵਿੱਚ ਭੱਜੇ ਫਿਰਦੇ ਕੁੱਤੇ ਬਿੱਲੇ ਚੂਹੇ ਸੀ। ਖਾਅ ਰੁੱਖੀ ਮਿੱਸੀ ਰੋਟੀ ਹੋ ਜਾਂਦੇ ਨਿਹਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਚੁੱਲ੍ਹੇ `ਤੇ ਸਾਡੀ ਮਾਂ ਰੋਟੀਆਂ ਪਕਾਉਂਦੀ ਸੀ, ਪਿਆਰ ਨਾਲ ਕੋਲ ਬੈਠਾ ਕੇ ਖਵਾਉਂਦੀ ਸੀ। ਰੋਟੀ `ਤੇ ਭਾਵੇਂ ਉਹ ਪਾਅ ਦਿੰਦੀ ਦਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਦੁੱਧ ਦਾ …
Read More »ਸਾਹਿਤ ਤੇ ਸੱਭਿਆਚਾਰ
ਮਾਂ
ਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ……… ਓਹਨਾ ਹੀ ਔਖਾ, ਜਿਨ੍ਹਾਂ ਕਿ ਪ੍ਰਮਾਤਮਾ ਨੂੰ ਹਾਸਲ ਕਰਨਾ, ਮਾਂ ਜੋ ਇਨਾਂ ਦੁੱਖ-ਦਰਦ, ਤਕਲੀਫ਼ਾਂ ਸਹਿ ਕੇ ਨਵ-ਜੰਮੇ ਬੱਚੇ ਨੂੰ ਜਨਮ ਦਿੰਦੀ ਹੈ, ਆਪਣਾ ਸਾਰਾ ਕਸ਼ਟ ਭੁੱਲ ਕੇ, ਆਪਣੇ ਸਾਰੇ ਸੁਪਨਿਆਂ ਨੂੰ ਮਾਰ ਕੇ, ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ ਹੋ ਜਾਂਦੀ ਹੈ, ਭਾਵੇਂ ਤਪਦਾ ਹੋਵੇ ਪਿੰਡਾ ਮਾਂ ਦਾ, ਰੋਂਦੇ ਢਿਡੋਂ ਭੁੱਖੇ ਬੱਚੇ ਨੂੰ …
Read More »ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ, ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ।ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਜੀ ਸਨ।ਮਾਤਾ ਦਾ ਨਾਂ ਮਾਤਾ ਗੁਜਰੀ ਸੀ।ਬਾਲ …
Read More »ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ।ਇਸੇ ਅਨੁਸਾਰ ਧਰਮ ਦਾ ਰਾਜ ਸਥਾਪਤ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨ `ਤੇ ਗੁਰੂ ਸਾਹਿਬ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁੰਨ ਯੁੱਧ ਕਰਕੇ ਭਾਰਤ ਵਿੱਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। …
Read More »ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਦੀ ਛੋਹ ਪ੍ਰਾਪਤ ਗੁ. ਟਾਹਲੀਆਣਾ ਸਾਹਿਬ
ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਵਿਖੇ ਸੁਭਾਇਮਾਨ ਹੈ, ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।ਗੁਰਦੁਆਰਾ ਟਾਹਲੀਆਣਾ ਸਾਹਿਬ ਜੀ ਦੇ ਇਤਿਹਾਸ ਬਾਰੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਅਤੇ ਸਿਰਸਾ ਨਦੀ …
Read More »ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ
ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ।ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਦਾ ਹਰ ਪੱਖ ਵੱਡੇ ਅਰਥ ਅਤੇ ਪ੍ਰੇਰਣਾ ਦਿੰਦਾ ਹੈ।ਆਪ ਜੀ ਦਾ ਜੀਵਨ ਇਤਿਹਾਸ ਕ੍ਰਾਂਤੀਕਾਰੀ ਸੁਨੇਹਾ ਦੇਣ ਵਾਲਾ ਹੈ।ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਸਾਕਾ ਸ੍ਰੀ ਚਮਕੌਰ ਸਾਹਿਬ ਅਤੇ …
Read More »ਲੋਹੜੀ
ਸਾਲ ਬਾਅਦ ਤਿਉਹਾਰ ਨੇ ਆਉਂਦੇ, ਬੱਚੇ ਮਿਲ ਕੇ ਗੀਤ ਨੇ ਗਾਉਂਦੇ, ਕੁੜੀਆਂ ਮੁੰਡਿਆਂ ਦੇ ਟੋਲੇ ਆਉਂਦੇ। ਲੋਹੜੀ ਦੀ ਖੂਬ ਰੌਣਕ ਲਾਉਂਦੇ। ਨੌਜਵਾਨ ਤੇ ਬੱਚੇ ਪਤੰਗ ਉਡਾਉਂਦੇ, ਮੁੰਗਫਲੀ-ਰਿਉੜੀਆਂ ਸਭ ਖੁਸ਼ ਹੋ ਖਾਂਦੇ। ਧੀਆਂ ਪੁੱਤਰ ਸਭ ਇਕ ਬਰਾਬਰ ਰਾਜ ਨੌਸ਼ਹਿਰਾ ਇਹ ਗੱਲ ਸਮਝਾਉਂਦੇ। 13012021 ਰਾਜਵਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ। ਮੋ – 9779961093
Read More »ਭਾਈਚਾਰਕ ਸਾਂਝ ਦਾ ਤਿਓਹਾਰ ਲੋਹੜੀ
ਇਹ ਤਿਓਹਾਰ ਪੋਹ ਦੇ ਅਖੀਰਲੇ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।ਵੇਸੇ ਤਾਂ ਇਹ ਤਿਓਹਾਰ ਵੱਖ-ਵੱਖ ਨਾਵਾਂ ਨਾਲ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।ਪੰਜਾਬ ਹਰਿਆਣਾ, ਦਿੱਲੀ ਤੇ ਇਸ ਦੇ ਗਵਾਂਡੀ ਰਾਜਾਂ ਵਿੱਚ, ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਨੂੰ ਲੋਹ ਨਾਲ ਵੀ ਜੋੜਿਆ ਜਾਂਦਾ ਹੈ।ਇਹ ਅਗਨੀ ਤੇ …
Read More »ਚਾਹ (ਮਿੰਨੀ ਕਹਾਣੀ)
ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨੇ ਵਿਚ ਗਿਆ ਤਾਇਆ ਪ੍ਰੀਤਮ ਸਿੰਘ ਅੱਜ ਦਸ ਕੁ ਦਿਨਾਂ ਬਾਅਦ ਵਾਪਸ ਘਰ ਪਰਤਿਆ।ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਧਰਨੇ ਸਬੰਧੀ ਬਹੁਤ ਗੱਲਾਂ ਦੱਸਦਾ ਰਿਹਾ ਕਿ ਕਿਵੇਂ ਲੰਗਰ ਚੱਲ ਰਿਹਾ, ਕੀ ਕੁੱਝ ਆ ਰਿਹਾ, ਕਿਵੇਂ ਸਟੇਜ਼ ਲੱਗਦੀ ਹੈ ਤੇ ਹੋਰ ਗੱਲਾਂ ਬਾਤਾਂ ਕਰਦਾ ਤਾਇਆ ਪ੍ਰੀਤਮ ਸਿਓ ਸੌਂ ਗਿਆ। …
Read More »ਕੁਰਸੀ
ਚੱਲ ਹੁਣ ਤੂੰ ਅੜਵਾਈਆਂ ਛੱਡ ਦੇ। ਕਰਦਾਂ ਜੋ ਮਨ ਆਈਆਂ ਛੱਡ ਦੇ। ਰੱਬ ਨੂੰ ਪੂਜ ਲਿਆ ਕਰ ਪੂਜਣੀ ਤੂੰ ਮਾਇਆ ਛੱਡ ਦੇ। ਤੈਨੂੰ ਇਹ ਸਭ ਸੋਂਹਦਾ ਨਹੀਓਂ ਪਾਉਣੀਆਂ ਧਰਮੀ ਖਾਈਆਂ ਛੱਡ ਦੇ। ਚੱਲ ਹੁਣ ਸਾਡੀ ਵੀ ਸੁਣ ਭੋਰਾ ਮਨ ਕੀ ਬਹੁਤ ਸੁਣਾਈਆਂ ਛੱਡ ਦੇ। ਇਹ ਬਾਜ਼ੀ ਤਾਂ ਸਾਡੀ ਹੀ ਹੈ ਤੂੰ ਹੁਣ ਹੋਰ ਟਰਾਈਆਂ ਛੱਡ ਦੇ। ਤੇਰੀ ਪੇਸ਼ ਨਾ ਚੱਲਣ …
Read More »
Punjab Post Daily Online Newspaper & Print Media