ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦਪ ਸਿੰਘ ਸੱਗੂ) -ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲਾਂ ਦੀਆਂ 18ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਤਾਈਕਵਾਂਡੋ, ਚੈਸ, ਟੇਬਲ ਟੈਨਿਸ ਅਤੇ ਰੋਪ ਸਕਿਪਿੰਗ (ਰੱਸੀ ਟੱਪਣ) ਆਦਿ ਖੇਡਾਂ ਦੇ ਮੁਕਾਬਲੇ ਹੋਏ।ਇਸ ਸਮੇਂ ਸੀ.ਬੀ.ਐਸ.ਈ ਦੇ ਰੀਜਨਲ ਅਫਸਰ ਡਾ: ਜੋਜਫ ਅਮੈਨੁਅਲ ਮੁੱਖ ਮਹਿਮਾਨ …
Read More »ਖੇਡ ਸੰਸਾਰ
ਖ਼ਾਲਸਾ ਕਾਲਜ ਦਾ ਅੰਤਰ ਕਾਲਜ ਸ਼ੂਟਿੰਗ ਪ੍ਰਤੀਯੋਗਤਾ ’ਚ ਪਹਿਲਾ ਸਥਾਨ
ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਕਰਵਾਈ ਗਈ ਔਰਤਾਂ-ਮਰਦਾਂ ਦੀ ਅੰਤਰ ਕਾਲਜ ਏਅਰ ਰਾਈਫਲ ਅਤੇ ਏਅਰ ਪਿਸਟਲ ਸ਼ੂਟਿੰਗ ਪ੍ਰਤੀਯੋਗਤਾ ’ਚ ਆਪਣੇ ਨਿਸ਼ਾਨੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ’ਵਰਸਿਟੀ ’ਚ ਉਕਤ ਮੁਕਾਬਲੇ ਦੌਰਾਨ ਰਾਈਫ਼ਲ ’ਚ ਖ਼ਾਲਸਾ ਕਾਲਜ ਦੀ ਟੀਮ ਨੇ 1715 ਅੰਕਾਂ ਨਾਲ ਪਹਿਲਾਂ, 1706 …
Read More »18ਵੇਂ ਚੀਫ ਖਾਲਸਾ ਦੀਵਾਨ ਖੇਡ ਟੂਰਨਾਮੈਂਟ ਦਾ ਸ਼ਾਨਦਾਰ ਸਮਾਰੋਹ ਆਯੋਜਿਤ
ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਸਰਪਰਸਤੀ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅਠਾਰਵੀਂ ਸੀ.ਕੇ.ਡੀ ਖੇਡ ਟੂਰਨਾਮੈਂਟ ਦਾ ਆਰੰਭਕ ਸਮਾਰੋਹ 26 ਅਕਤੂਬਰ 2017 ਨੂੰ ਕੀਤਾ ਗਿਆ।ਜਿਸ ਵਿਚ ਡੀ.ਈ.ਟੀ.ਸੀ ਹਰਿੰਦਰਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਬੱਚਿਆਂ …
Read More »ਬਾਕਸਿੰਗ ਵੱਖ-ਵੱਖ ਵਰਗਾਂ ’ਚ ਵਿਦਿਆਰਥੀਆਂ ਨੇ ਜਿੱਤੇ 21 ਸੋਨੇ ਦੇ ਤਮਗੇ : ਪ੍ਰਿੰ: ਭੰਗੂ
ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਜ਼ਿਲ੍ਹਾ ਸਕੂਲ ਅੰਡਰ-14, 17 ਅਤੇ 19 ਬਾਕਸਿੰਗ (ਲੜਕੇ) ’ਚ ਸਕੂਲ ਦੇ ਵਿਦਿਆਰਥੀਆਂ ਨੇ 14 ਸਾਲਾਂ ਤੋਂ ਲਗਾਤਾਰ ਜਿੱਤ ਹਾਸਲ ਕਰਕੇ ਆਪਣੀ ਸਰਦਾਰੀ ਕਾਇਮ ਕੀਤੀ।4 ਦਿਨ ਤੱਕ ਚਲੇ ਇਸ ਮੁਕਾਬਲੇ ’ਚ ਜ਼ਿਲ੍ਹੇ ਦੀਆਂ 10 ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਬਾਕਸਿੰਗ ਦੀ ਇਸ ਸ਼ਾਨਦਾਰ …
Read More »ਖਾਲਸਾ ਕਾਲਜ ਵੂਮੈਨ ਨੇ ‘ਇੰਟਰ ਕਾਲਜ ਕਰਾਸ-ਕੰਟਰੀ’ ’ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਕਰਾਸ ਕੰਟਰੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਇੰਟਰ ਕਾਲਜ ਟੂਰਨਾਂਮੈਂਟ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀ ਟੀਮ ਨੇ ਟੂਰਨਾਮੈਂਟ ’ਚ 22 ਪੁਆਇੰਟ ਨਾਲ ਲਗਾਤਾਰ 6ਵੇਂ ਸਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਕਾਲਜ …
Read More »6ਵੀਆਂ ਬਾਸਕਿਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਵੱਖ-ਵੱਖ ਟੀਮਾਂ ਦੇ ਮੁਕਾਬਲੇ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ ਸੱਗੂ) ਬਾਸਕਟਬਾਲ ਲੜਕੀਆਂ ਅੰਡਰ-14 ਗਰੁੱਪ ਅੰਤਰ ਜ਼ਿਲ੍ਹਾ ਟੂਰਨਾਮੈਂਟ ਸ.ਕੰ.ਸ.ਸ.ਸਕੂਲ ਮਾਲ ਰੋਡ ਵਿਖੇ ਦੂਜੇ ਦਿਨ ਵੱਖ-ਵੱਖ ਟੀਮਾਂ ਦੇ ਮੁਕਾਬਲੇ ਹੋਏ।ਇਥੇ ਹੋ ਰਹੇ ਮੁਕਾਬਲਿਆਂ ਦਾ ਜਾਇਜ਼ਾ ਲੈਂਦਿਆਂ ਸਥਾਨਕ ਉਪ ਜ਼ਿਲ੍ਹਾ ਸਿਖਿਆ ਅਫ਼ਸਰ (ਸਿ.ਸੈ.) ਰਜੇਸ਼ ਸ਼ਰਮਾ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰਣਾਂ ਨੂੰ ਖੇਡ ਭਾਵਨਾ ਨਾਲ ਮੈਦਾਨ ਵਿੱਚ ਉਤਰਣ ਦੀ ਪੇ੍ਰਰਣਾ ਦਿੱਤੀ।ਪ੍ਰਿੰਸੀਪਲ …
Read More »ਬੋਰਡ ਦੇ ਤਿੰਨ ਦਿਨਾਂ ਖੇਤਰ ਪੱਧਰੀ ਵਿਦਿਅਕ ਮੁਕਾਬਲੇ ਅੱਜ ਤੋਂ
ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਚਾਰ ਖੇਤਰਾਂ ਪਟਿਆਲਾ, ਬਠਿੰਡਾ, ਜਲੰਧਰ, ਅੰਮਿ੍ਤਸਰ ਵਿਚ ਖੇਤਰ ਪੱਧਰੀ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਅੱਜ ਸ਼ੁਰੂ ਹੋ ਰਹੇ ਹਨ।ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 24 ਅਕਤੂਬਰ ਨੂੰ ਪ੍ਰਾਇਮਰੀ ਵਰਗ, 25 ਅਕਤੂਬਰ ਨੂੰ ਮਿਡਲ ਵਰਗ ਅਤੇ 26 ਅਕਤੂਬਰ ਨੂੰ ਸੈਕੰਡਰੀ ਵਰਗ ਮੁਕਾਬਲੇ ਕਰਵਾਏ ਜਾ …
Read More »ਗੋਲਡਨ ਐਵੀਨਿਊ ਸਕੂਲ ਦੀਆਂ ਖਿਡਾਰਣਾਂ ਨੇ ਖੱੱਟਿਆ ਨਾਮਣਾ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੀਆਂ ਹੋਣਹਾਰ ਖਿਡਾਰਣਾ ਨੇ ਜ਼ਿਲ੍ਹਾ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਵਿਖੇ ਕਰਵਾਏ ਗਏ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਰਮਨਪ੍ਰੀਤ ਕੌਰ, ਹਰਜਸਪ੍ਰੀਤ ਕੌਰ, ਜਸਲੀਨ ਕੌਰ ਤੇ ਸੁਰਭੀ ਖਿਡਾਰਣਾਂ ਸੂਬਾ ਪੱਧਰ ਦੇ ਟੂਰਨਾਮੈਂਟ ਲਈ ਚੁਣੀਆਂ ਗਈਆਂ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਅਤੇ ਮੈਂਬਰ ਇੰਚਾਰਜ …
Read More »ਅੰਡਰ 19 ਲੜਕਿਆਂ ਦੀ ਹਾਕੀ ਟੀਮ ਦਾ ਸੀ.ਬੀ.ਐਸ.ਈ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਅੱਵਲ
ਚੌਂਕ ਮਹਿਤਾ, 18 ਅਕਤੂਬਰ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ) – ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ …
Read More »18ਵੀਆਂ ਚੀਫ਼ ਖਾਲਸਾ ਦੀਵਾਨ ਪ੍ਰਾਇਮਰੀ ਟੁਰਨਾਮੈਂਟ (ਅਰਬਨ)-2017 ਖੇਡਾਂ ਦਾ ਸੰਪਨ
ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਸੁਲਤਾਨਵਿੰਡ ਲਿੰਕ ਰੋਡ ਵਿਖੇ 18ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਅਰਬਨ)-2017 ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਦਿਨ ਮੁੱਖ-ਮਹਿਮਾਨ ਦੇ ਵਜੋਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਪਧਾਰੇ।ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਆਨਰੇਰੀ ਸੱਕਤਰ ਨਰਿੰਦਰ ਸਿੰਘ …
Read More »
Punjab Post Daily Online Newspaper & Print Media