Wednesday, March 5, 2025
Breaking News

ਖੇਡ ਸੰਸਾਰ

 ਡੀ.ਏੇ.ਵੀ. ਪਬਲਿਕ ਸਕੂਲ ਵਿਖੇ ਚਾਰ ਰੋਜ਼ਾ ਸੀ.ਬੀ.ਐਸ.ਈ. ਰਾਸ਼ਟਰੀ ਚੈਸ ਟੂਰਨਾਮੈਂਟ

ਅੰਮ੍ਰਿਤਸਰ, 19 ਨਵੰਬਰ (ਜਗਦੀਫ ਸਿੰਘ ਸੱਗੂ) –  ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਵਿਖੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ ਜੀ (ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ., ਨਵੀਂ ਦਿੱਲੀ), ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ (ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ) ਅਤੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਦੀ ਸੁਚੱਜੀ ਅਗਵਾਈ ਹੇਠ ਚਾਰ ਰੋਜ਼ਾ (19.11.14 ਟੋ 22.11.14) ਸੀ.ਬੀ.ਐਸ.ਈ. ਚੈਸ ਟੂਰਨਾਮੈਂਟ (ਅੰਡਰ 14 ਅਤੇ ਅੰਡਰ 19) ਦਾ …

Read More »

ਖ਼ਾਲਸਾ ਕਾਲਜ ਵੂਮੈਨ ਦੀ ਜਿਮਨਾਸਟਿਕ ਟੀਮ ਦਾ ਪਹਿਲਾ ਸਥਾਨ – ਹਾਸਲ ਕੀਤੇ 6 ਸੋਨ ਤਮਗੇ

ਅੰਮ੍ਰਿਤਸਰ, 17 ਨਵੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਜਿਮਨਾਸਟਿਕ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਇੰਟਰ ਕਾਲਜ ਮੁਕਾਬਲੇ ਵਿੱਚ 150 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ ਕਾਲਜ ਦੀ ਟੀਮ ਨੇ 6 ਸੋਨੇ ਦੇ ਤਮਗੇ ਜਿੱਤੇ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਸਫ਼ਲਤਾ ‘ਤੇ ਖੁਸ਼ੀ ਪ੍ਰਗਟਾਉਂਦਿਆ ਕਿਹਾ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ 2 ਦਿਨਾਂ ਹਾਕੀ ਟੂਰਨਾਂਮੈਂਟ ਦਾ ਸ: ਮਜੀਠੀਆ ਨੇ ਕੀਤਾ ਉਦਘਾਟਨ

ਚਵਿੰਡਾ ਦੇਵੀ, 17 ਨਵੰਬਰ (ਪੱਤਰ ਪ੍ਰੇਰਕ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਆਦਿ ਪੰਜਾਬ ਦੀਆਂ ਚਿਰਾਂ ਤੋਂ ਲਟਕਦੀਆਂ ਆਉਂਦੀਆਂ ਮੰਗਾਂ ਦੀ ਵਕਾਲਤ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਪੰਜਾਬ ਦੇ ਮਸਲੇ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 17 ਨਵੰਬਰ  (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬੀਤੇ ਦਿਨੀ ਯੂਨੀਵਰਸਿਟੀ ਕੈਂਪਸ ਦੇ ਵੈਲੋਡਰੋਮ ਸਟੇਡੀਅਮ ਵਿਖੇ ਸੰਪੰਨ ਹੋਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ (ਇਸਤਰੀ ਅਤੇ ਪੁਰਸ਼ ਦੋਵੇਂ ਵਰਗਾਂ ਦੀ) ਚੈਂਪੀਅਨਸ਼ਿਪ ਜਿੱਤ ਲਈ ਹੈ। ਨਿਰਦੇਸ਼ਕ ਖੋਜ, ਡਾ. ਟੀ.ਐਸ. ਬੇਨੀਪਾਲ ਨੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ ਖੇਡਾਂ …

Read More »

ਭਾਰਤੀ ਸਾਈਕਲਿੰਗ ਟੀਮ ਕਰੇਗੀ ਉਲੰਪਿਕ ਵਾਸਤੇ ਕੁਆਈਫਾਈ ਜੀ. ਕੇ

ਨਵੀਂ ਦਿੱਲੀ, 17 ਨਵੰਬਰ (ਅੰਮ੍ਰਿਤ ਲਾਲ ਮੰਨਣ)- ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਇਥੇ ਦੇ ਚੈਮਸਫੋਰਡ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ 2016 ਦੇ ਰੀਓ ਉਲੰਪਿਕ ਨੂੰ ਕੁਆਲੀਫਾਈ ਕਰਨ ਵਾਸਤੇ ਕਰਵਾਈ ਜਾ ਰਹੀ “ਟੈ੍ਰਕ ਏਸ਼ੀਆ ਕੱਪ 2014“ ਵਿਚ ਭਾਗ ਲੈ ਰਹੀਆਂ ਟੀਮਾਂ ਦੀਆਂ ਤਿਆਰੀਆਂ ਅਤੇ ਫੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ …

Read More »

ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ (ਇਸਤਰੀ ਪੁਰਸ਼) ਚੈਂਪੀਅਨਸ਼ਿਪ ਸ਼ੁਰੂ

ਅੰਮ੍ਰਿਤਸਰ, 14 ਨਵੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਤੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ (ਇਸਤਰੀ ਪੁਰਸ਼) ਚੈਂਪੀਅਨਸ਼ਿਪ ਯੂਨੀਵਰਸਿਟੀ ਕੈਂਪਸ ਦੇ ਵੈਲੋਡਰੋਮ ਸਟੇਡੀਅਮ ਵਿਖੇ ਸ਼ੁਰੂ ਹੋ ਗਈ ਜੋ ਕਿ 16 ਨਵੰਬਰ ਤਕ ਚੱਲੇਗੀ। ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ ਖੇਡਾਂ ਤੇ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੀਆਂ ਵੱਖ-ਵੱਖ 40 ਯੂਨੀਵਰਸਿਟੀਆਂ ਤੋਂ 400 ਖਿਡਾਰੀ ਭਾਗ ਲੈ …

Read More »

ਖ਼ਾਲਸਾ ਕਾਲਜ ਵੂਮੈਨ ਦੀ ਨਵਜੀਤ ਢਿੱਲੋਂ ਨੇ ਸੋਨੇ ਤੇ ਚਾਂਦੀ ਦਾ ਤਮਗਾ ਹਾਸਲ ਕੀਤਾ

ਅੰਮ੍ਰਿਤਸਰ, 10 ਨਵੰਬਰ (ਪ੍ਰੀਤਮ ਸਿੰਘ) – ਅੰਤਰਰਾਸ਼ਟੀ ਪੱਧਰ ਦੀ ਐਥਲੀਟ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਤੇ ਚਾਂਦੀ ਦਾ ਤਮਗਾ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਬੀ. ਏ. ਤੀਜਾ ਸਾਲ ਦੀ ਵਿਦਿਆਰਥਣ ਢਿੱਲੋਂ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਨੈਸ਼ਨਲ ਅਸੇਪਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 55.43 ਮੀਟਰ ਡਿਸਕਸ …

Read More »

 ਖੇਡ, ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਵਿੱਦਿਅਕ ਖੇਤਰ ਦੇ ਚਾਨਣ ਮੁਨਾਰੇ, ਵਿੱਦਿਆ ਦੇ ਚਾਨਣ ਨੂੰ ਹੋਰ ਵੀ ਫੈਲਾਉਣ- ਵੀ. ਸੀ ਬਰਾੜ ਅੰਮ੍ਰਿਤਸਰ, 8 ਨਵੰਬਰ (ਗੁਰਪ੍ਰੀਤ ਸਿੰਘ) – ਪੰਜਾਬ ਪੇਂਡੂ ਸਿੱਖਿਆ ਵਿਕਾਸ (ਪ੍ਰੈਪ) ਕੌਂਸਲ, ਲੁਧਿਆਣਾ (ਰਜਿ.) ਵੱਲੋਂ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਰਾਮਸਰ ਰੋਡ, ਵਿਖੇ ਇਕ ਪ੍ਰਭਾਵਸ਼ਾਲੀ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਖੇਡ, ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ਦੇ ਵਿੱਚ ਅਹਿਮ ਯੋਗਦਾਨ …

Read More »

ਬੈਡਮਿੰਟਨ ਮੁਕਾਬਲਿਆਂ ਵਿਚ ਵੁਡਸਟਾਕ ਸਕੂਲ ਦੀ ਝੰਡੀ

ਬਟਾਲਾ, 7 ਨਵੰਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਪ੍ਰਧਾਨ ਦੀ ਨਿਗਰਾਨੀ ਹੇਠ ਕਰਵਾਈ ਗਈਆਂ ਖੇਡਾ ਵਿਚ ਵੁਡ ਸਟਾਕ ਪਬਲਿਕ ਸਕੂਲ ਦੀ ਝੰਡੀ ਰਹੀ ਵੱਖ ਮੁਕਾਬਲਿਆਂ ਵਿਚ ਅੰਡਰ 14 ਵਰਗ ਲੜਕੇ ਵਿਚ ਗੋਕਲ ਨਾਗੋਤਰਾ, ਹਾਰਦਿਕ ਨਗੋਤਰਾ, ਅੰਸ ਮੋਹਰੀ ਰਹੇ, ਅੰਡਰ 14 ਵਰਗ ਲੜਕੀਆਂ …

Read More »

ਯੂ.ਐਸ.ਏ ਦੇ ਬਾਸਕਟਬਾਲ ਕੋਚ ਨੇ ਮਾਲ ਰੋਡ ਸਕੂਲ ਦੀ ਟੀਮ ਨੂੰ ਸਿਖਾਈਆਂ ਤਕਨੀਕਾਂ

ਬਾਸਕਟਬਾਲ ਟੀਮ ਨੂੰ ਯੂ.ਐਸ.ਏ ਦਾ ਮਿਲਿਆ ਸੱਦਾ ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸ’ਗੂ) – ਸਥਾਨਕ ਸਰਕਾਰੀ ਕੰਨਿਆ ਸੀਨਂੀਅਰ ਸੈਕੰਡਰੀ ਸਕੂਲ, ਮਾਲ ਰੋਡ ਦੀ ਰਾਸ਼ਟਰੀ ਪੱਧਰ ਦੀ ਜੇਤੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਲਾਂ ਮਾਰਨ ਵਾਲੀਆਂ ਖਿਡਾਰਨਾਂ ਦੀ ਟੀਮ ਨੂੰ ਇਥੇ  ਯੂ.ਐਸ.ਏ ਦੇ ਅੰਤਰਰਾਸ਼ਟਰੀ ਬਾਸਕਟਬਾਲ ਕੋਚ ਸ੍ਰੀ ਜੈਵੀਅਰ ਨੇ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨਾਲ ਪੰਜਾਬ ਦੇ ਹੈਡ ਕੋਚ ਸ੍ਰੀ ਦਵਿੰਦਰ …

Read More »