Wednesday, November 25, 2026

Daily Archives: May 7, 2014

ਖਾਲਸਾ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)-  ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ ਦੇ …

Read More »

ਮਾਮਲਾ ਲਗਾਤਾਰ ਪੱਤਰਕਾਰਾਂ ਉੱਪਰ ਹਮਲਿਆ ਦਾ

ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ  ਗੰਭੀਰ ਹੋਵੇ ਸਰਕਾਰ- ਮਲਹੋਤਰਾ ਜੰਡਿਆਲਾ ਗੁਰੂ, 6 ਮਈ  (ਹਰਿੰਦਰਪਾਲ ਸਿੰਘ)-  ਜੰਡਿਆਲਾ ਗੁਰੂ ਤੋਂ ਟੀ. ਵੀ ਚੈਨਲ ਦੇ ਇਕ ਪੱਤਰਕਾਰ ਦੀ ਦੁਕਾਨ ਉੱਪਰ ਦਿਨ ਦਿਹਾੜੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ …

Read More »

ਕੀ ਜੰਡਿਆਲਾ ਗੁਰੂ ਦੇ ਅਕਾਲੀ ਆਗੂ ਨਗਰ ਕੋਂਸਲ ਚੋਣਾਂ ਵਿਚ ‘ਤੱਕੜੀ’ ਚੋਣ ਨਿਸ਼ਾਨ ਤੋਂ ਰੱਖਣਗੇ ਦੂਰੀ??

ਜੰਡਿਆਲਾ ਗੁਰੂ, 6 ਮਈ (ਹਰਿੰਦਰਪਾਲ ਸਿੰਘ)-  ਸੰਸਦੀ ਚੋਣਾਂ ਦੇ 16  ਮਈ ਨੂੰ ਨਤੀਜੇ ਆਉਣ ਤੋਂ ਬਾਅਦ ਨਗਰ ਕੋਂਸਲ ਚੋਣਾਂ ਦਾ ਮੈਦਾਨ ਪੰਜਾਬ ਵਿਚ ਗਰਮ ਹੋ ਜਾਵੇਗਾ। ਲੋਕ ਸਭਾ ਚੋਣਾਂ ਵਿਚ ਸ਼ਹਿਰ ਜੰਡਿਆਲਾ ਗੁਰੂ ਵਿਚ ਅੰਦਰਖਾਤੇ ਕਾਂਗਰਸ ਨੂੰ ਵੋਟਾਂ ਪਵਾਉਣ ਵਾਲੇ ਅਕਾਲੀ ਆਗੂ ਕੀ ਇਸ ਵਾਰ ‘ਤੱਕੜੀ’ ਚੋਣ ਨਿਸ਼ਾਨ ਦੇ ਝੰਡੇ ਹੇਠ ਚੋਣਾਂ ਲੜਨਗੇ? ਕਿਉਂਕਿ ਲੋਕ ਸਭਾ ਚੋਣਾਂ ਵਿਚ ਜਿਹਨਾਂ ਅਕਾਲੀ …

Read More »

ਪੰਜਾਬੀ ਬੰਦੀਆਂ ਦੀ ਰਿਹਾਈ ਲਈ ਨਾਪਾ ਦਾ ਵਫ਼ਦ ਕਾਂਗਰਸਮੈਨ ਜੌਹਨ ਗਾਰਮਾਂਡੀ ਨੂੰ ਮਿਲਿਆ

ਅੰਮ੍ਰਿਤਸਰ (ਸਾਨਫਰਾਂਸਿਸਕੋ), 6 ਮਈ (ਪੰਜਾਬ ਪੋਸਟ ਬਿਊਰੋ) – ਐਲਪਾਸੋ ਜੇਲ੍ਹ ਵਿੱਚ ਪਿੱਛਲੇ ਇੱਕ ਸਾਲ ਤੋਂ ਬੰਦ ਭਾਰਤੀ ਕੈਦੀਆਂ ਦੀ ਰਿਹਾਈ ਲਈ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦਾ ਇੱਕ ਵਫ਼ਦ ਚੇਅਰਮੈਨ ਦਲਵਿੰਦਰ ਸਿੰਘ ਧੂਤ ਦੀ ਅਗਵਾਈ ਵਿੱਚ ਕਾਂਗਰਸਮੈਨ ਜੌਹਨ ਗਰਮਾਂਡੀ ਨੂੰ ਉਨਾਂ ਦੀ ਰਿਹਾਇਸ਼ ‘ਤੇ ਮਿਲਿਆ।ਇਥੇ ਈ ਮੇਲ ਰਾਹੀਂ ਭੇਜੇ ਗਏ ਪ੍ਰੇਸ ਨੋਟ ਅਨੁਸਾਰ ਵਫ਼ਦ ਵਿੱਚ ਨਾਪਾ ਆਗੂ ਤਰਨਜੀਤ ਸਿੰਘ ਸੰਧੂ, …

Read More »

ਵਿਸ਼ਵ ਮਲੇਰੀਆ ਦਿਵਸ ਮੌਕੇ ਪੋਸਟਰ ਮੁਕਾਬਲੇ ਆਯੋਜਿਤ

ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)- ਵਿਸ਼ਵ ਮਲੇਰੀਆ ਦਿਵਸ ਮੌਕੇ ਡਾ: ਵਿਨੋਦ ਗਰਗ ਸਿਵਲ ਸਰਜਨ ਵਲੋਂ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਕਿਵੇਂ ਬੱਚਣਾ ਹੈ। ਇਸ ਮੌਕੇ ਡਾ: ਆਰ.ਐਸ. ਰੰਧਾਵਾ ਜਿਲਾ ਸਿਹਤ ਅਫਸਰ, ਡਾ: ਐਚ.ਐਸ.ਹੇਅਰ ਵਲੋਂ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਜਿਵੇਂ …

Read More »

ਜਨਮ ਦਿਨ ਮੁਬਾਰਕ- ਮੁਸਕਾਨ ਸਿੰਗਲਾ (ਬਠਿੰਡਾ)

                                                         ਆਰੀਆ ਸਮਾਜ ਚੌਕ ਬਠਿੰਡਾ ਵਾਸੀ ਪਿਤਾ ਵਿਜੇ ਸਿੰਗਲਾ ਅਤੇ ਮਾਤਾ ਨਿਸ਼ਾ ਸਿੰਗਲਾ ਨੂੰ                                                ਆਪਣੀ ਲਾਡਲੀ ਮੁਸਕਾਨ ਸਿੰਗਲਾ ਦੇ ਜਨਮ ਦਿਨ ਦੀਆਂ …

Read More »

ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ਸੱਚੇ ਸਿੱਖ ਦੀ ਸੱਚੀ ਤਸਵੀਰ-ਰੁਪਿੰਦਰ, ਸਤਦੀਪ

ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)-ਸ਼ਾਨ ਏ ਖਾਲਸਾ ਸੁਸਾਇਟੀ ਅਤੇ ਸੰਗਠਨ ਵਲੋਂ ਚੌਥੀ ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ‘ਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਦੀ ਸੱਚੀ ਤਸਵੀਰ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਕਿਉ ਕਿ ਹਮੇਸ਼ਾ ਹੀ ਫ਼ਿਲਮ ਜਗਤ ਵਲੋਂ ਸਿੱਖ ਨੂੰ ਹਾਸ ਨਾਇਕ ਜਾਂ ਅਤਵਾਦ ਦੇ ਰੂਪ ਵਿਚ ਉਭਾਰਿਆ ਗਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਡਾ: …

Read More »