Wednesday, November 25, 2026

Daily Archives: December 18, 2014

ਪਾਕਿਸਤਾਨ ਦੇ ਸਕੂਲ ‘ਤੇ ਹੋਏ ਦਹਿਸ਼ਤੀ ਹਮਲੇ ਦੇ ਮ੍ਰਿਤਕ ਬੱਚਿਆਂ ਦੀ ਯਾਦ ਵਿੱਚ ਰੱਖਿਆ ਮੌਨ

ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡੇ ਪਾਕਿਸਤਾਨ ਦੇ ਖਿਡਾਰੀ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਸਕੂਲ ਉਪਰ ਹੋਏ ਹੌਲਨਾਕ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਵਿਦਿਆਰਥੀਆਂ ਤੇ ਹੋਰਨਾਂ ਮ੍ਰਿਤਕਾਂ ਦੀ ਯਾਦ ਵਿੱਚ ਅੱਜ ਮਹਿਤਾ ਚੌਕ ਵਿਖੇ ਹੋਏ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਦੋ ਮਿੰਟ ਦਾ ਮੋਨ ਰੱਖਿਆ ਗਿਆ। ਵਿਧਾਇਕ ਸ.ਬਲਜੀਤ ਸਿੰਘ ਜਲਾਲਉਸਮਾ, ਜ਼ਿਲਾ …

Read More »

ਇੰਗਲਿਸ਼ ਮੁੰਡਿਆਂ ਤੇ ਡੈਨਿਸ਼ ਕੁੜੀਆਂ ਨੇ ਵੀ ਸੈਮੀ ਫਾਈਨਲ ਦੀ ਟਿਕਟ ਕਟਾਈ

ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਇਰਾਨ ਤੇ ਇੰਗਲੈਂਡ ਪੁੱਜੇ ਆਖਰੀ ਚਹੁੰ ਵਿੱਚ ਮਹਿਲਾ ਵਰਗ ਵਿੱਚ ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਤੇ ਡੈਨਮਾਰਕ ਦੀਆਂ ਟੀਮਾਂ ਵੀ ਸੈਮੀਜ਼ ਵਿੱਚ ਪੁੱਜੀਆਂ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਮਹਿਤਾ ਚੌਕ ਦੇ ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਡਰ ਵਿਖੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਖੇਡੇ ਗਏ ਪੰਜ ਮੈਚਾਂ ਨਾਲ ਲੀਗ ਦੌਰ ਦੀ ਸਮਾਪਤੀ ਹੋ ਗਈ। …

Read More »

 ਵਿਸ਼ਵ ਕਬੱਡੀ ਕੱਪਾਂ ਦੀ ਬਦੌਲਤ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਮਿਲਿਆ ਅੰਤਰਰਾਸ਼ਟਰੀ ਰੁਤਬਾ -ਜੋਸ਼ੀ

ਮਹਿਤਾ ਨੰਗਲ ਵਿਖੇ ਹੋਏ ਵਿਸ਼ਵ ਕਬੱਡੀ ਤਹਿਤ ਪੰਜ ਮੈਚ-ਕੜਾਕੇ ਦੀ ਠੰਢ ਵਿਚ ਲੋਕਾਂ ਮਾਣਿਆਂ ਕਬੱਡੀ ਖੇਡ ਦਾ ਨਿੱਘ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਮਾਂ ਖੇਡ ਕਬੱਡੀ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ‘ਚ ਕਾਮਯਾਬ ਹੋਈ ਹੈ ਅਤੇ ਹੁਣ …

Read More »

ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਇੰਟਰ ਸਕੂਲ ਕੀਰਤਨ ਮੁਕਾਬਲਾ

ਨਵੀਂ ਦਿੱਲੀ, 17 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਰਬਾਰ ਸਾਹਿਬ ਦੇ ਪੁਰਾਤਨ ਹਜੂਰੀ ਰਾਗੀ ਭਾਈ ਮਨਸ਼ਾ ਸਿੰਘ ਦੀ ਯਾਦ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਖਾਲਸਾ ਸਕੂਲਾਂ ਦੇ ਬੱਚਿਆਂ ਦਾ ਭਾਈ ਮਨਸ਼ਾ ਸਿੰਘ ਇੰਟਰ ਸਕੂਲ ਗੁਰਮਤਿ ਸੰਗੀਤ ਮੁਕਾਬਲਾ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵੰਜਾਰਾ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ।ਹਜ਼ਾਰਾਂ ਬੱਚਿਆਂ ਦੀ ਮੌਜੂਦਗੀ ਵਿੱਚ …

Read More »

ਗੁਰਲਾਡ ਸਿੰਘ ਨੇ ਦਿੱਲੀ ਕਮੇਟੀ ਪ੍ਰਬੰਧ ਵਿੱਚ ਹਿੱਸਾ ਲੈਣ ਦੀ ਭਰੀ ਹਾਮੀ

ਨਵੀਂ ਦਿੱਲੀ, 17 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਕੁੂਰ ਬਸਤੀ ਵਾਰਡ ਤੋ ਮੈਂਬਰ ਗੁਰਲਾਡ ਸਿੰਘ ਨੇ ਅੱਜ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਵਿਸ਼ੇਸ਼ ਸੱਦੇ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਕ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦਿੱਲੀ ਕਮੇਟੀ ਪ੍ਰਬੰਧ ਵਿੱਚ ਕੌਮ ਦੇ ਭਲੇ ਲਈ ਯੋਗ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।ਜਿਸ ਤੇ ਪ੍ਰਤਿਕ੍ਰਮ ਕਰਦੇ ਹੋਏ ਗੁਰਲਾਡ …

Read More »

ਕਾਂਗਰਸ ਕਮੇਟੀ ਨੂੰ ਬੂਥ ਪੱਧਰ ‘ਤੇ ਸਰਗਰਮ ਕਰਨ ਦਾ ਸਿਲਸਿਲਾ ਸ਼ੁਰੂ – ਔਜਲਾ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾਂ ‘ਤੇ ਕਾਂਗਰਸ ਕਮੇਟੀ ਨੂੰ ਬੂਥ ਪੱਧਰ ‘ਤੇ ਸਰਗਰਮ ਕਰਨ ਦਾ ਸਿਲਸਿਲਾ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ।ਅੱਜ ਉਨ੍ਹਾਂ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਮਜੀਠਾ ਅਤੇ ਵਿਧਾਨ …

Read More »

ਕੈਂਪ ਦੌਰਾਨ ਐੱਨ.ਸੀ.ਸੀ. ਕੈਡਿਟਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼

ਬਟਾਲਾ, 17 ਦਸੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਵਿਖੇ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਵਲੋਂ ਕਰਨਲ ਜਤਿੰਦਰ ਸਿੰਘ ਸੀ.ਓ. ਦੀ ਨਿਗਰਾਨੀ ਹੇਠ ਚੱਲ ਰਹੇ 10 ਰੋਜ਼ਾ ਟ੍ਰੇਨਿੰਗ ਕੈਂਪ ਵਿਚ ਐਨ.ਸੀ.ਸੀ. ਕੈਡਿਟਾਂ ਵਲੋ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕੈਡਿਟਾਂ ਨੇ ਗਿੱਧਾ, ਭੰਗੜਾ, ਸਕਿੱਟ, ਸੋਲੋ ਡਾਂਸ ਆਦਿ ਵੰਨਗੀਆਂ ਪੇਸ਼ ਕੀਤੀਆਂ। ਸੱਭਿਆਚਰਕ ਪ੍ਰੋਗਰਾਮ ਦੌਰਾਨ ਆਪਣੇ ਪ੍ਰਧਾਨਗੀ ਸੰਬੋਧਨ ‘ਚ …

Read More »