Wednesday, November 25, 2026

Monthly Archives: March 2015

ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ, 18 ਮਾਰਚ (ਸਤਵਿੰਦਰ ਸਿੰਘ) – ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਟਰੈਫਿਕ ਪੁਲਿਸ ਅੰਮ੍ਰਿਤਸਰ ਵਲੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਸੈਮੀਨਾਰ ਲਗਾਇਆ ਗਿਆ।ਸੈਮੀਨਾਰ ਵਿਚ ਸ੍ਰੀ ਪਰਮਜੀਤ ਸਿੰਘ ਇੰਸਪੈਕਟਰ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵਲੋਂ ਵਿਦਿਆਰਥੀਆਂ ਆਵਾਜਾਈ ਦੇ ਨਿਯਮਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਵਿਸੇਸ਼ ਕਰਕੇ ਤੇਜ਼ ਰਫ਼ਤਾਰ ਵਾਹਨਾਂ, …

Read More »

ਰੋਜ਼ਗਾਰ ਮੇਲਾ ਹੁਣ 26 ਮਾਰਚ ਨੂੰ ਲੱਗੇਗਾ – ਐਸ.ਡੀ.ਐਮ ਅਜਨਾਲਾ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਐਸ.ਡੀ.ਐਮ ਅਜਨਾਲਾ ਸ੍ਰੀ ਸੁਰਿੰਦਰ ਸਿੰਘ ਨੇ ਜਾਣਕਾਰੀ ਦੇਦਿੰਆ ਦੱਸਿਆ ਕਿ ਅਜਨਾਲਾ ਦਾਣਾ ਮੰਡੀ ਵਿਖੇ 19 ਮਾਰਚ ਨੂੰ ਜੋ ਰੋਜ਼ਗਾਰ/ਸੰਗਤ ਦਰਸ਼ਨ ਮੇਲਾ ਲੱਗਣਾ ਸੀ, ਉਹ ਹੁਣ 26 ਮਾਰਚ 2015 ਨੂੰ ਲੱਗੇਗਾ । ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਪੱਧਰ ਤੇ ਅਜਨਾਲਾ ਦਾਣਾ ਮੰਡੀ ਵਿਖੇ 26 ਮਾਰਚ 2015 ਨੂੰ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਵਿਭਾਗਾਂ …

Read More »

ਪਾਕਿਸਤਾਨ ਤੇ ਭਾਰਤ ਵਿਚਕਾਰ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਲੋੜ

ਪਾਕਿਸਤਾਨ ਦੇ ਵਪਾਰੀਆਂ ਦੇ ਵਫਦ ਨੇ ਬੰਗਲਾ ਸਾਹਿਬ ਮੱਥਾ ਟੇਕਿਆ ਨਵੀਂ ਦਿੱਲੀ, 1 ਮਾਰਚ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਦੇ ਉੱਘੇ ਵਪਾਰੀਆਂ ਦੇ ਇਕ ਵਫਦ ਨੇ ਦਿੱਲੀ ਫੇਰੀ ਦੌਰਾਨ ਇਥੇ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਆਕੀਦਾ ਗੁਰੁੂ ਚਰਨਾ ‘ਚ ਭੇਟ ਕੀਤਾ। ਭਾਰਤ ਦੌਰੇ ਦੇ ਸਾਰਕ ਦੇਸ਼ਾਂ ਦੀ ਮੀਟਿੰਗ ‘ਚ ਹਿੱਸਾ ਲੈਣ ਆਏ ਫੈਸਲਾਬਾਦ ਚੈਂਬਰ ਆਫ …

Read More »

ਤਰਾਈ ਦੇ ਸਿੱਖਾਂ ਦੀ ਸਿੱਖੀ ਸੰਭਾਲ ਅਤੇ ਮਿਹਨਤ ਸ਼ਲਾਘਾਯੋਗ

ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਉਤਰਾਖੰਡ ਦੇ ਕਾਸ਼ੀਪੁਰ ਵਿਖੇ ਹੋਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਾਈ ਦੇ ਇਲਾਕੇ ‘ਚ ਵਸਦੇ ਸਿੱਖਾਂ ਵੱਲੋਂ ਬੰਜਰ ਜ਼ਮੀਨਾਂ ਨੂੰ ਉਪਜਾਉ ਬਨਾਉਣ ਦੇ ਨਾਲ ਹੀ ਸਿੱਖੀ ਨੂੰ ਸੰਭਾਲਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਵਧਾਈ ਦਿੱਤੀ ਹੈ।ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ …

Read More »

ਗੁਰਦੁਆਰਾ ਵਾਰਡਾਂ ਦੀ ਹਦਬੰਦੀ ‘ਤੇ ਦਿੱਲੀ ਕਮੇਟੀ ਨੇ ਲਿੱਖਿਆ ਪੱਤਰ

ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਰਡਾਂ ਦੀ ਨਵੀਂ ਹੋਈ ਹਦਬੰਦੀ ਤੇ ਕਮੇਟੀ ਵੱਲੋਂ ਗੁਰਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਤੋਂ ਕੁਝ ਤੱਥਾਂ ਦੀ ਮੰਗ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਭੇਜੇ ਗਏ ਪੱਤਰ ‘ਚ 5 ਮਾਰਚ 2015 ਨੂੰ ਡਾਇਰੈਕਟਰ ਵੱਲੋਂ  ਵਾਰਡਾਂ ਦੀ ਮੁੜ ਹਦਬੰਦੀ ਸਬੰਧੀ …

Read More »

ਐਮ. ਐਸ. ਸੀ ਕੰਪਿਊਟਰ ਸਾਇੰਸ ਦੀ ਮਾਧੁਰੀ ਉਪਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵੂਮੈਨ ਨੇ ਇਕ ਵਾਰ ਫੇਰ ਅਕਾਦਮਿਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਐਮ. ਐਸ. ਸੀ. ਸਮੈਸਟਰ-ਤੀਜਾ ਦੀ ਵਿਦਿਆਰਥਣ ਮਾਧੁਰੀ ਉਪਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 474/600 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ …

Read More »

ਘੁਮਾਣ ਦਾ ਮਰਾਠੀ ਸੰਮੇਲਨ ਵਿਸ਼ਵ ਭਰ ‘ਚ ਪਿਆਰ ਤੇ ਸਦਭਾਵਨਾ ਦਾ ਸੁਨੇਹਾ ਦੇਵੇਗਾ

ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਚੀਮਾ ਨੇ ਮਰਾਠੀ ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜ਼ਾਇਜਾ ਘੁਮਾਣ, 18 ਮਾਰਚ (ਨਰਿੰਦਰ ਬਰਨਾਲ) – ਘੁਮਾਣ ਵਿਖੇ ਸੂਬਾ ਸਰਕਾਰ ਵੱਲੋਂ ਕਰਾਏ ਜਾ ਰਹੇ ਅਪ੍ਰੈਲ ਮਹੀਨੇ ਮਰਾਠੀ ਸਾਹਿਤ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐੱਸ ਚੀਮਾ ਵੱਲੋਂ ਅੱਜ ਘੁਮਾਣ ਦਾ ਦੌਰਾ ਕੀਤਾ ਗਿਆ। ਇਸ ਮੌਕੇ …

Read More »

 ਆਲ ਇੰਡੀਆ ਜਾਟ ਮਹਾਸਭਾ ਵਲੋਂ ਭੋਂਅ ਪ੍ਰਾਪਤੀ ਬਿੱਲ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 18 ਮਾਰਚ (ਰੋਮਿਤ ਸ਼ਰਮਾ) – ਕੇਂਦਰ ਸਰਕਾਰ ਦੇ ਭੋਂ ਪ੍ਰਾਪਤੀ ਬਿਲ ਦੇ ਵਿਰੋਧ ਵਿਚ ਅੱਜ ਆਲ ਇੰਡਿਆ ਜਾਟ ਮਹਾਂ ਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਰੇ ਜਿਲ੍ਹਿਆਂ ਵਿਚ ਦਿੱਤੇ ਜਾ ਰਹੇ ਧਰਨਿਆ ਦੇ ਤਹਿਤ ਅੱਜ ਜਾਟ ਮਹਾਂ ਸਭਾ ਵਲੋਂ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਤੋਂ ਆਏ ਡਿਪਟੀ …

Read More »

ਸੁਪਰੀਮ ਕੋਰਟ ਵਲੋਂ ਜਾਟਾਂ ਦਾ ਓ.ਬੀ.ਸੀ ਰਾਖਵਾਂਕਰਨ ਰੱਦ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਦੀ ਸਰਵਉੱਚ ਅਦਾਲਤ ਨੇ ਜੱਟਾਂ ਨੂੰ ਮਿਲਦਾ ਰਾਖਵਾਂਕਰਨ ਰੱਦ ਕਰ ਦਿੱਤਾ ਹੈ।ਜਸਟਿਸ ਤਰੁਣ ਗੋਗੋਈ ਅਤੇ ਜਸਟਿਸ ਆਰ. ਐਫ ਨਾਰੀਮਨ ਦੇ ਬੈਂਚ ਨੇ ਪਿਛਲੀ ਯੂ ਪੀ ਏ ਸਰਕਾਰ ਵਲੋਂ ਹੋਰ ਪੱਛੜੀਆਂ ਸ਼੍ਰੇਣੀਆਂ (ਓ ਬੀ ਸੀ) ‘ਚ ਜੱਟਾਂ ਨੂੰ ਸ਼ਾਮਲ ਕਰਨ ਲਈ ਜਾਰੀ ਕੀਤਾ ਨੋਟੀਫੀਕੇਸ਼ਨ ਰੱਦ ਕਰ ਦਿੱਤਾ ਹੈ।ਉਨਾਂ ਕਿਹਾ ਹੈ ਕਿ ਜੱਟ ਕੇਂਦਰ …

Read More »

ਲੰਗਰ ਘਰ ‘ਚੋਂ ਚੋਰੀ ਦੇ ਦੋਸ਼ ਹੇਠ 7 ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੁ ਰਾਮਦਾਸ ਲੰਗਰ ਘਰ ਵਿਚੋਂ ਚੋਰੀ ਕਰਨ ਦੇ ਦੋਸ਼ ‘ਚ ਆਪਣੇ 7 ਮੁਲਾਜ਼ਮਾਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ।ਜਿਸ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮੁਲਾਜ਼ਮ 50 ਕਿਲੋ ਦਾਲ, 50 ਕਿਲੋ ਖੰਡ, ਕੁੱਝ …

Read More »