Wednesday, November 25, 2026

Monthly Archives: March 2015

ਜਥੇ: ਅਵਤਾਰ ਸਿੰਘ ਨੇ ਸਾਬਕਾ ਸਕੱਤਰ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 26 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਾਬਕਾ ਸਕੱਤਰ ਸਵ. ਸੁਰਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਸਪੁੱਤਰ ਸ. ਪ੍ਰਿਤਪਾਲ ਸਿੰਘ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਸ. ਸੁਰਜੀਤ ਸਿੰਘ (ਹੋਠੀ) ੮੦ ਸਾਲਾਂ ਦੇ ਸਨ ਤੇ ਉਹ ਲੱਗਭਗ 46 ਸਾਲ ਵੱਖ-ਵੱਖ ਸਨਮਾਨ ਯੋਗ ਅਹੁਦਿਆਂ ਤੇ ਰਹਿੰਦੇ ਹੋਏ …

Read More »

ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਬੋਰਡ ਦੇ ਮੈਂਬਰਾਂ ਵਿਚੋਂ ਹੀ ਹੋਵੇ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 26 ਮਾਰਚ (ਗੁਰਪ੍ਰੀਤ ਸਿੰਘ) – ਸਿੱਖ ਕੌਮ ਦੇ ਪੰਜ ਇਤਿਹਾਸਕ ਤਖ਼ਤ ਸਾਹਿਬਾਨਾਂ ਵਿਚੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਮਹਾਰਾਸ਼ਟਰ ਦੀ ਮਹਾਨਤਾ ਵੀ ਅਹਿਮ ਹੈ।ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਛੋਹ ਪ੍ਰਾਪਤ ਇਸ ਮਹਾਨ ਤਖ਼ਤ ਦਾ ਮੁੱਖ ਪ੍ਰਬੰਧਕ ਪੂਰਨ ਗੁਰ ਸਿੱਖ ਤੇ ਰਹਿਣੀ-ਬਹਿਣੀ ਵਾਲਾ ਹੀ ਲਗਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ …

Read More »

ਅਕਾਲੀ ਦਲ ਦੇ ਕੌਸਲਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਅਕਾਲੀ ਦਲ ਦੇ ਕੌਸਲਰ ਅਤੇ ਸਰਕਲ ਪ੍ਰਧਾਨਾਂ ਦੀ ਬੈਠਕ ਜਥੇ ਦੇ ਦਫਤਰ ਵਿਖੇ ਜਿਲ੍ਹਾਂ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿੱਚ ਨਗਰ ਨਿਗਮ ਵਲੋਂ ਅਕਾਲੀ ਕੌਂਸਲਰ ਸ. ਅਮਰਜੀਤ ਸਿੰਘ ਭਾਟੀਆ ਦੀ ਨਿਰਮਾਣ ਅਧੀਨ ਦੁਕਾਨ ਢਾਹਣ ਲਈ ਕੀਤੀ ਗਈ ਰੰਜ਼ਸ਼ ਵਾਲੀ ਇੱਕ-ਤਰਫ਼ਾ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਨਗਰ …

Read More »

ਸਤੰਬਰ 2014 ਤੱਕ 41767 ਲਾਭਪਾਤਰੀਆਂ ਨੂੰ 9 ਕਰੋੜ 49 ਲੱਖ 23 ਹਜ਼ਾਰ 750 ਰੁਪਏ ਪੈਨਸ਼ਨ ਵੰਡੀ – ਡੀ.ਸੀ

ਪਠਾਨਕੋਟ, 26 ਮਾਰਚ (ਪੱਤਰ ਪ੍ਰੇਰਕ) – ਜ਼ਿਲ੍ਹਾ ਪਠਾਨਕੋਟ ਅੰਦਰ ਵੱਖ ਵੱਖ ਪੈਨਸ਼ਨ ਅਧੀਨ 41767 ਲਾਭਪਾਤਰੀਆਂ ਨੂੰ ਸਤੰਬਰ, 2014 ਤੱਕ 9 ਕਰੋੜ 49 ਲੱਖ 23 ਹਜ਼ਾਰ 750 ਰੁਪਏ ਦੀ ਰਾਸ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ, ਪਠਾਨਕੋਟ ਵੱਲੋਂ ਵੰਡੀ ਜਾ ਚੁੱਕੀ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ …

Read More »

ਟਾਈਟਲਰ ਨੂੰ ਕਲੀਨ ਚਿੱਟ ਦੇਣਾ ਮੰਦਭਾਗਾ- ਗੁਰਜਾਪ ਸਿੰਘ

ਪੱਟੀ, 26 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਦਿੱਲੀ ਦੀ ਅਦਾਲਤ ਵੱਲੋਂ 1984 ਦੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕਰਾਰ ਦੇਣਾ ਮੰਦਭਾਗਾ ਕਾਰਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੋਜਵਾਨ ਆਗੂ ਗੁਰਜਾਪ ਸਿੰਘ ਸਰਾਫ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਸਰਕਾਰਾਂ ਦੀ ਸ਼ਹਿ ਕਾਰਨ ਹੀ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦਿੱਤੀ …

Read More »

ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ ਨੂੰ ਸਦਮਾ-ਪਤਨੀ ਦਾ ਦਿਹਾਂਤ

ਕੈਬਨਿਟ ਮੰਤਰੀ ਮਜੀਠੀਆ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਬਰ ਰਾਜਮਹਿੰਦਰ ਸਿੰਘ ਮਜੀਠਾ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ ਜਦੋ ਉਨਾ ਦੀ ਪਤਨੀ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹੇਮਇੰਦਰ ਸਿੰਘ ਮਜੀਠਾ,ਰਵੀਇੰਦਰ ਸਿੰਘ ਮਜੀਠਾ ਤੇ ਗੀਤਇੰਦਰ ਕੌਰ ਮਾਨ ਪਤਨੀ ਸੁਖਮਿੰਦਰ ਸਿੰਘ ਮਾਨ ਐਸ ਐਸ …

Read More »

ਐਡਵੋਕੇਟ ਮਲਹੋਤਰਾ ਭਾਈ ਬਲਦੀਪ ਸਿੰਘ ਕਨਵੀਨਰ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਜੰਡਿਆਲਾ ਗੁਰੂ, 26 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਲੋਕ ਸੇਵਾ ‘ਚ ਨਾਮਨਾ ਖੱਟਣ ਵਾਲੇ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਬੀਤੇ ਕੱਲ੍ਹ ਭਾਈ ਬਲਦੀਪ ਸਿੰਘ ਕਨਵੀਨਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ।ਐਡਵੋਕੇਟ ਦੇ ਘਰ ਰੱਖੇ ਸਾਦੇ ਸਮਾਗਮ ਵਿਚ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਬਲਦੀਪ ਸਿੰਘ ਨੇ ਕਿਹਾ ਕਿ …

Read More »

ਮਾਦਾ ਭਰੂਣ ਹੱਤਿਆ ਰੋਕਣ ਹਿੱਤ ਸਿਹਤ ਵਿਭਾਗ ਵੱਲੋਂ ‘ਅਨਮੋਲ ਬੇਟੀ’ ਨੁਕੜ ਨਾਟਕ ਆਯੋਜਿਤ

ਹੁਸ਼ਿਆਰਪੁਰ, 26 ਮਾਰਚ (ਸਤਵਿੰਦਰ ਸਿੰਘ) – ਮਾਦਾ ਭਰੂਣ ਹੱਤਿਆ ਰੋਕਣ ਅਤੇ ਕੰਨਿਆ ਜਨਮ ਨੂੰ ਉਤਸ਼ਾਹਿਤ ਕਰਨ ਹਿੱਤ ਸਿਹਤ ਵਿਭਾਗ ਵੱਲੋਂ ‘ਅਨਮੋਲ ਬੇਟੀ’ ਨਾਮਕ ਨੁਕੜ ਨਾਟਕ ਆਯੋਜਿਤ ਕੀਤਾ ਗਿਆ।ਨੁੱਕੜ ਨਾਟਕ ਸਿਵਲ ਸਰਜਨ ਡਾ. ਸੁਰਜੀਤ ਸਿੰਘ ਦੇ ਹੁਕਮਾਂ ਅਤੇ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਲਾਚੋਵਾਲ ਦੀ ਸਿਵਲ ਡਿਸਪੈਂਸਰੀ ਵਿਖੇ ਕੀਤਾ ਗਿਆ। ਪਿੰਡ ਦੇ ਸਰਪੰਚ ਸ਼੍ਰੀ ਸ਼ਾਮ …

Read More »

ਮੰਗਤੀਆਂ ਮਹਿਲਾਵਾਂ ਤੇ ਬੱਚਿਆਂ ਦੇ ਟੀਕਾਕਰਣ ਦਾ ਮਿਆਰ ਜਾਣਨ ਲਈ ਹੈਲਥ ਅਫਸਰ ਵਲੋਂ ਵਿਸ਼ੇਸ਼ ਦੌਰਾ

ਹੁਸ਼ਿਆਰਪੁਰ, 26 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਅਨੰਦਿਤਾ ਮਿੱਤਰਾ ਵੱਲੋਂ ਜਿਲ੍ਹਾ ਸਿਹਤ ਸੁਸਾਇਟੀ ਦੀ ਬੈਠਕ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਮੈਡੀਕਲ ਹੈਲਥ ਅਫਸਰ ਡਾ. ਸੁਨੀਲ ਅਹੀਰ ਦੀ ਅਗਵਾਈ ਵਿੱਚ ਗਠਿਤ ਕੀਤੀ ਟੀਮ ਵੱਲੋਂ ਸ਼ਹਿਰ ਦੀਆਂ ਟਰੈਫਿਕ ਲਾਈਟਾਂ ਦੇ ਨਜ਼ਦੀਕ ਰੋਜ਼ੀ ਰੋਟੀ ਦੇ ਜੁਗਾੜ ਲਈ ਮੰਗ ਰਹੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਟੀਕਾਕਰਣ ਦਾ ਮਿਆਰ ਜਾਣਨ ਲਈ ਵਿਸ਼ੇਸ਼ ਦੌਰਾ ਕੀਤਾ …

Read More »

ਸ਼ਿਵ ਸੂਦ ਦੇ ਸਨਮਾਨ ‘ਚ ਮਿਉਂਪਸਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮਾਰੋਹ

ਹੁਸ਼ਿਆਰਪੁਰ, 26 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਪਹਿਲੇ ਮੇਅਰ ਸ੍ਰੀ ਸ਼ਿਵ ਸੂਦ ਦੇ ਸਨਮਾਨ ਵਿੱਚ ਮਿਉਂਪਸਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ੍ਰੀ ਸੂਦ ਨੇ ਇਸ ਮੌਕੇ ਤੇ ਮਿਊਂਪਸਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਦਾ ਦਫ਼ਤਰ ਨਗਰ ਨਿਗਮ ਵਿਖੇ ਆਪਣੇ ਕੰਮ-ਕਾਰ ਕਰਾਉਣ ਤੇ ਉਨ੍ਹਾਂ ਦਾ ਪੂਰਾ …

Read More »