Wednesday, November 25, 2026

Monthly Archives: April 2015

ਕੇਂਦਰੀ ਵਿਦਿਆਲਿਆਂ ਦੇ ਵਿਦਿਆਰਥੀ, ਅਧਿਆਪਕ ਤੇ ਪ੍ਰਬੰਧਕ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰੀਤ ਸਿੰਘ) – ਹਿੰਦੁਸਤਾਨ ਦੇ ਵੱਖ- ਵੱਖ 1100 ਕੇਂਦਰੀ ਵਿਦਿਆਲਿਆਂ ਦੇ 24 ਗਰੁੱਪਾਂ ‘ਚੋਂ ਕੁੱਲ 600 ਵਿਦਿਆਰਥੀ, ਡਿਪਟੀ ਕਮਿਸ਼ਨਰ ਜੰਮੂ ਕਸ਼ਮੀਰ, 200 ਦੇ ਕਰੀਬ ਅਧਿਆਪਕ ਅਤੇ ਪ੍ਰਬੰਧਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਇਨ੍ਹਾਂ ਵਿਦਿਆਰਥੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਗੁਰੂ ਕਾ ਲੰਗਰ ਛਕਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਜਾਣਿਆ ਅਤੇ ਕੇਂਦਰੀ ਸਿੱਖ ਅਜਾਇਬਘਰ ਜਾ ਕੇ ਸਿੱਖ ਇਤਿਹਾਸ ਨਾਲ …

Read More »

ਪਟਨਾ ਸਾਹਿਬ ਕਮੇਟੀ ਦੇ ਸ਼ੈਲਿੰਦਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰੀਤ ਸਿੰਘ) – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਸ. ਸ਼ੈਲਿੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਝਾਰਖੰਡ ਦੇ ਪ੍ਰਧਾਨ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਅਸਥਾਨ ਹੈ ਤੇ ਇਸ ਅਸਥਾਨ ਦੇ ਦਰਸ਼ਨ …

Read More »

ਕੈਂਸਰ ਦੀ ਬਿਮਾਰੀ ਦੇ ਮਰੀਜ ਦਾ 1.50 ਲੱਖ ਰੁਪਏ ਤੱਕ ਕੀਤਾ ਜਾਂਦਾ ਹੈ ਮੁਫ਼ਤ ਇਲਾਜ ਡੀ.ਸੀ

ਪਠਾਨਕੋਟ, 22 ਅਪ੍ਰੈਲ (ਪੱਤਰ ਪ੍ਰੇਰਕ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਪਠਾਨਕੋਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਸਬੰਧੀ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ, ਡਾ. ਅਨਿਲ …

Read More »

ਗੁਰਦੁਆਰਾ ਸੁਧਾਰ ਐਕਸ਼ਨ ਕਮੇਟੀ ਦਾ ਕੀਤਾ ਗਠਨ

ਪੱਟੀ, 22 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਗੁਰਦੁਆਰਾ ਬਾਬਾ ਹਿੰਮਤ ਸਿੰਘ ਜੀ ਸੁਧਾਰ ਐਕਸ਼ਨ ਕਮੇਟੀ ਦਾ ਗਠਨ ਸਮੂਹ ਕਸ਼ਯਪ ਰਾਜਪੂਤ ਮਹਿਰਾ ਬਰਾਦਰੀ ਨੇ ਇਕ ਵੱਡੇ ਇਕੱਠ ਮੌਕੇ ਕੀਤਾ।ਇਸ ਇਕੱਠ ਵਿਚ ਸਮੂਹ ਬਰਾਦਰੀ ਨੇ ਇਕ ਸੁਰ ਹੋ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਸਰਬਸੰਮਤੀ ਨਾਲ ਪ੍ਰਧਾਨ ਸੁੱਚਾ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਸੈਕਟਰੀ ਸੁਖਪਾਲ ਸਿੰਘ, ਮੀਤ ਸੈਕਟਰੀ …

Read More »

ਭੂਮੀ ਸੁਧਾਰ ਲਈ ਵੱਖ ਵੱਖ ਸਕੀਮਾਂ ਤਹਿਤ ਖਰਚ ਕੀਤੇ ਜਾ ਰਹੇ ਹਨ 303.86 ਲੱਖ ਰੁਪਏ – ਡਿਪਟੀ ਸਪੀਕਰ

ਪਠਾਨਕੋਟ, 22 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋ ਭੂਮੀ ਸੁਰੱਖਿਆ ਵਿਭਾਗ ਪੰਜਾਬ ਪਠਾਨਕੋਟ ਰਾਹੀਂ ਜ਼ਿਲ੍ਹੇ ਅੰਦਰ ਭੂਮੀ ਸੁਧਾਰ ਲਈ ਵੱਖ ਵੱਖ ਸਕੀਮਾਂ ਤਹਿਤ 303.86 ਲੱਖ ਰੁਪਏ 11314 ਹੈਕਟੇਅਰ ਵਿੱਚ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇਸ ਰਾਸ਼ੀ ਵਿਚੋਂ 289.50 ਲੱਖ ਰੁਪਏ ਖਰਚ ਕਰਕੇ 10625 ਹੈਕਟੇਅਰ …

Read More »

ਸੰਸਥਾ ਦੇ ਚੇਅਰਮੈਨ ਬਾਊ ਰਾਮ ਇਕਬਾਲ ਦੇ 90ਵੇਂ ਜਨਮ ਦਿਨ ‘ਤੇ ਧਾਰਮਿਕ ਸਮਾਗਮ

ਪੱਟੀ, 22 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹੀਦ ਭਗਤ ਸਿੰਘ ਅਤੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਨਵੇਂ ਸੈਸ਼ਨ ਅਤੇ ਸੰਸਥਾਂ ਦੇ ਚੇਅਰਮੈਨ ਬਾਊ ਰਾਮ ਇਕਬਾਲ ਜੀ ਦੇ ਜਨਮ ਦਿਨ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪਿਛਲੇ 45 ਸਾਲਾ ਤੋ ਪਛੜੇ ਅਤੇ ਬਾਰਡਰ ਏਰੀਆ ਅੰਦਰ ਵਿਦਿਆ ਦਾ ਪ੍ਰਸਾਰ ਕਰਕੇ ਲੱਖਾ ਵਿਦਿਆਰਥੀਆ ਨੂੰ ਸਿੱਖਿਅਤ ਕਰਨ ਦਾ ਮਾਨ ਜੋ ਬਾਊ …

Read More »

ਮਿੰਨੀ ਬੱਸ ਆਪਰੇਟਰਾਂ ਵੱਲੋਂ ਅੱਡਾ ਫੀਸ ਦੇ ਵਾਧੇ ਕਾਰਨ ਚੱਕਾ ਜਾਮ…

ਨਗਰ ਕੌਂਸਲ ਦੇ ਪਾਸ ਮਤੇ ਤੇ ਡੀ.ਸੀ ਦੀ ਮੰਜੂਰੀ ਤੋ ਬਾਅਦ ਵਧਾਈ ਫੀਸ-ਕਾਰਜ ਸਾਧਕ ਅਫਸਰ ਪੱਟੀ, 22 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੱਸ ਅੱਡਾ ਪੱਟੀ ਵਿਖੇ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ ਜਦ ਮਿੰਨੀ ਬੱਸ ਆਪਰੇਟਰਾਂ ਨੇ ਚੱਕਾ ਜਾਮ ਕਰ ਦਿੱਤਾ।ਜਾਣਕਾਰੀ ਦਿੰਦਿਆਂ ਪ੍ਰਧਾਨ ਮਿੰਨੀ ਬੱਸ ਯੁਨੀਅਨ ਬਿਕਰਮਜੀਤ ਸਿੰਘ ਨੇ ਦੱਸਿਆਂ ਕਿ ਨਗਰ ਕੌਂਸਲ ਪੱਟੀ ਵੱਲੋ ਪਹਿਲਾ ਮਿੰਨੀ …

Read More »

ਮੇਅਰ ਅਰੋੜਾ ਵਲੋਂ ਅਮਰਕੋਟ ਵਿਖੇ ਪੱਕੀਆਂ ਸੜਕਾਂ ਤੇ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਵਾਰਡ ਨੰ. 54 ਵਿਚ ਪੈਂਦੇ ਇਲਾਕਾ ਅਮਰਕੋਟ ਵਿਖੇ ਸੜਕ ਅਤੇ ਨਾਲ ਲੱਗਦੀਆਂ ਗਲੀਆਂ ਵਿਚ ਲੁੱਕ ਬਜਰੀ ਦੀਆਂ ਪੱਕੀਆਂ ਸੜਕਾਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਵਿਕਾਸ ਦੇ ਕੰਮ ਤੇ ਲਗਭਗ 12.70 ਲੱਖ ਰੁਪਏ ਲਾਗਤ ਆਵੇਗੀ।ਇਸ ਅਵਸਰ ਤੇ ਉਹਨਾ ਦੇ ਨਾਲ ਰਾਕੇਸ਼ ਗਿੱਲ, ਹਲਕਾ ਇੰਚਾਰਜ ਅੰਮ੍ਰਿਤਸਰ ਪੱਛਮੀ, …

Read More »

ਗੁਰਦੁਆਰਾ ਦਮਦਮਾ ਸਾਹਿਬ ਪਿੰਡ ਸਾਧਪੁਰ ਵਿਖੇ ਸਲਾਨਾ ਜੋੜ ਮੇਲਾ ਮਨਾਇਆ

ਖਜਾਲਾ, 22 ਅਪ੍ਰੈਲ (ਸਿਕੰਦਰ ਸਿੰਘ ਖਾਲਸਾ ) – ਗੁਰਦੁਆਰਾ ਦਮਦਮਾ ਸਾਹਿਬ ਪਿੰਡ ਸਾਧਪੁਰ ਵਿੱਖੇ ਧੰਨ ਧੰਨ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਸੇਵਾ ਦੇ ਪੁੰਜ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ ਵਾਲੇ ਜੀ ਦੀ ਰਹਿਨੁਮਾਈ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੁੂਮ ਧਾਮ ਨਾਲ ਮਨਾਇਆ ਗਿਆ।ਸਹਿਬ ਸ੍ਰੀ ਗੁਰੁ ਹਰਗੋਬਿੰਦ ਸਹਿਬ ਜੀ ਦੇ ਚਰਨ ਛੋਹ …

Read More »

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਅਮਰਕੋਟ ਦੇ ਨੈਤਿਕ ਸਿਖਿਆ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ

ਅਲਗੋਂ ਕੋਠੀ, 22 ਅਪਰੈਲ (ਹਰਦਿਆਲ ਸਿੰਘ ਭੈਣੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵੱਲੋਂ ਸਕੂਲਾਂ ਕਾਲਜਾਂ ਤੇ ਪਿੰਡਾਂ ਸ਼ਹਿਰਾਂ ‘ਚ ਨੈਤਿਕ ਸਿਖਿਆ ਦੀ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਟੱਡੀ ਸਰਕਲ ਵਲੋਂ ਰਾਤ ਦੇ ਸਮਾਗਮਾਂ ‘ਚ ਧਾਰਮਿਕ ਫਿਲਮਾਂ, ਗੁਰਮਤਿ ਕੈਂਪਾਂ ਤੇ ਗੁਰਮਤਿ ਵੀਚਾਰਾਂ ਤੋਂ ਇਲਾਵਾ ਦਸਤਾਰ ਮਾਰਚ ਰਾਹੀਂ ਸਮੂਹ ਸਾਧ ਸੰਗਤ ਤੇ ਨੌਜਵਾਨ …

Read More »