ਕਿਸਾਨਾਂ ਨੂੰ ਪਸ਼ੂਆਂ ਦੇ ਇਲਾਜ ਲਈ ਹੁਣ ਨਹੀਂ ਜਾਣਾ ਪਵੇਗਾ ਦੂਰ – ਸੰਸਦੀ ਸਕੱਤਰ ਧੁੱਗਾ ਬਟਾਲਾ, 19 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੇ ਇਲਾਜ ਲਈ ਸਰਹੱਦੀ ਜ਼ਿਲਾ ਗੁਰਦਾਸਪੁਰ ਵਿੱਚ 6 ਪਸ਼ੂ ਹਸ਼ਪਤਾਲ ਉਸਾਰੇ ਜਾ ਰਹੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਦੂਰ ਨਾ ਜਾਣਾ ਪਵੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਪੰਜਾਬ …
Read More »Monthly Archives: April 2015
20 ਅਪ੍ਰੈਲ ਨੂੰ ਡੀ. ਟੀ. ਸੀ ਦੇ ਇਨਾਮ ਵੰਡ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ – ਬੈਂਸ
ਬਟਾਲਾ, 19 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਵਿਚ ਖੇਡਾਂ ਦੀ ਮਹਾਨਤਾ ਬਰਕਰਾਰ ਤੇ ਵਿਦਿਆਰਥੀਆਂ ਵਿੱਚ ਅਨੂਸਾਸਨ ਦੀ ਭਾਵਨਾ ਪੈਦਾ ਕਰਨ ਤੇ ਨਿਰੋਏ ਸਮਾਜ ਦੀ ਸਿਰਜਨਾ ਹਿੱਤ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਦੇ ਸਮੂਹ ਅਹੁਦੇਦਾਰਾਂ ਤੇ ਖੇਡ ਅਧਿਆਪਦੇ ਸਹਿਯੋਗ ਨਾਲ 20 ਅਪ੍ਰੈਲ ਨੂੰ ਇਨਾਮ ਵੰਡ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ (ਗੁਰਦਾਸਪੁਰ) ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਦੀ …
Read More »ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਕੰਬੋਕੇ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
ਭਿੱਖੀਵਿੰਡ, 18 ਅਪ੍ਰੈਲ (ਕੁਲਵਿੰਦਰ ਸਿੰਘ ਕੰਬਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਦਸਤਾਰ ਮੁਕਾਬਲੇ ਬਾਬਾ ਸੁਰਜੀਤ ਸਿੰਘ ਕੈਂਰੋ ਬਾਬਾ ਮੌਜ਼ ਦਾਸ ਕੰਬੋਕੇ ਅਤੇ ਬਾਬਾ ਬਲਵਿੰਦਰ ਸਿੰਘ ਗ੍ਰੰਥੀ ਮਾੜੀ ਕੰਬੋਕੇ ਦੇ ਸਹਿਯੋਗ ਨਾਲ ਪ੍ਰੋ: ਗੁਰਲਾਲ ਸਿੰਘ ਲਾਡੀ ਅਤੇ ਗੁਰਪ੍ਰੀਤ ਸਿੰਘ ਗੋਪੀ ਦੀ ਰਹਿਣੁਮਾਈ ਹੇਠ ਗੁਰਦੁਆਰਾ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਅਤੇ ਬਾਬਾ ਮਹਿਤਾਬ ਸਿੰਘ ਜੀ ਸ਼ਹੀਦ …
Read More »21 ਅਪ੍ਰੈਲ ਨੂੰ ਮਨਾਇਆ ਜਾਵੇਗਾ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ – ਮੈਨੇਜਰ
ਅੰਮ੍ਰਿਤਸਰ, 18 ਅਪ੍ਰੈਲ (ਗੁਰਪ੍ਰੀਤ ਸਿੰਘ) – ਗੁਰਮਤਿ ਫਲਸਫ਼ੇ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੀਂ ਅਭੇਦ ਹੋਏ ਅਕਾਲ ਪੁਰਖ ਦੀ ਰਜ਼ਾ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 21 ਅਪ੍ਰੈਲ ਦਿਨ ਮੰਗਲਵਾਰ ਨੂੰ …
Read More »ਪਿੰਗਲਵਾੜਾ ਵਿਰੋਧੀਆਂ ਦੀ ਸਾਜਿਸ਼ ਨਾਕਾਮ ਹੋਈ – ਬੀਬੀ ਇੰਦਰਜੀਤ ਕੌਰ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਕੱਲ੍ਹ ਪਿੰਗਲਵਾੜਾ ਸੰਸਥਾ ਦੇ ਧਰਮ ਪ੍ਰਚਾਰ ਸਟਾਲ ਨੂੰ ਘੰਟਾ ਘਰ ਬਾਹੀ ਤੋਂ ਬਾਹਰ ਸੜਕ ‘ਤੇ ਰੱਖ ਦੇਣ ਦੇ ਫੈਸਲੇ ਨੂੰ ਵਾਪਸ ਲੈਂਦਿਆਂ ਇਹ ਸਟਾਲ ਅੱਜ ਮੁੜ ਜੋੜਾ ਘਰ ਦੇ ਬਰਾਂਡੇ ਵਿੱਚ ਸਥਾਪਿਤ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਦਾ ਬਹਾਨਾ ਬਣਾ ਕੇ ਉਪ ਮੁੱਖ ਮੰਤਰੀ ਸੁਖਬੀਰ …
Read More »8 ਘੰਟੇ ਦੀ ਬੇਮੋਸਮੀ ਬਰਸਾਤ ਨਾਲੇ ਕਿਸਾਨਾਂ ਦੇ ਸਾਹ ਸੁਕੇ ਝਾੜ ਹੋਣ ਘਟਣ ਦੇ ਅਸਾਰ
ਪੱਟੀ, 18 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪਹਿਲਾਂ ਤੋ ਹੀ ਬੇਮੋਸਮੀ ਬਰਸਾਤ ਦੀ ਮਾਰ ਝੱਲ ਰਹੇ ਕਿਸਾਨਾਂ ਨੁੰ ਕੁਝ ਧੁਪਾਂ ਨਾਲ ਕਣਕ ਦੀ ਕਟਾਈ ਦੀ ਆਸ ਬੱਝੀ ਸੀ ਪਰ ਬੀਤੀ ਰਾਤ ਲਗਾਤਾਰ ਹੋਰੀ 8 ਘੰਟੇ ਦੀ ਬੇਮੋਸਮੀ ਬਰਸਾਤ ਨੇ ਕਿਸਾਨਾਂ ਨੂੰ ਫਿਰ ਕਣਕ ਦੀ ਕਟਾਈ ਲਈ ਇੱਕ ਹਫਤਾ ਲੇਟ ਕਰ ਦਿੱਤਾ ਹੈ। ਜਿਸ ਕਰਕੇ ਕਿਸਾਨਾਂ ਦੇ ਚਿਹਰੇ …
Read More »ਖ਼ਾਲਸਾ ਕਾਲਜ ਵਿਖੇ ਪਾਕਿਸਤਾਨੀ ਗਾਇਕ ਹੁਸੈਨ ਵਾਰਸੀ ਅੱਜ ਪੇਸ਼ ਕਰਨਗੇ ਕਲਾਮ
ਅੰਮ੍ਰਿਤਸਰ, 18 ਅਪ੍ਰੈਲ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪਾਕਿਸਤਾਨ ਦੇ ਕੌਮਾਂਤਰੀ ਪੱਧਰ ‘ਤੇ ਮਸ਼ਹੂਰ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਸ: ਸੁੰਦਰ ਸਿੰਘ ਮਜੀਠਾ ਹਾਲ ਵਿੱਚ 19 ਅਪ੍ਰੈਲ ਦਿਨ ਐਤਵਾਰ ਸ਼ਾਮ 7:00 ਵਜੇ ‘ਹੀਰ ਵਾਰਿਸ ਸ਼ਾਹ’ ਦਾ ਕਲਾਮ ਪੇਸ਼ ਕਰਨਗੇ। ਇਹ ਜਾਣਕਾਰੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਕਾਲਜ ਅਤੇ ਦਲਬੀਰ ਫ਼ਾਊਂਡੇਸ਼ਨ ਵੱਲੋਂ ਦੁਆਰਾ ਆਯੋਜਿਤ ਇਸ …
Read More »ਸ਼੍ਰੀ ਗੀਤਾ ਪ੍ਰਚਾਰ ਤੇ ਪ੍ਰਸਾਰ ਸਮਿਤੀ ਨੂੰ ਜੋਸ਼ੀ ਵਲੋ 1 ਲੱਖ ਦਾ ਚੈਕ ਭੇਟ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਸ਼੍ਰੀ ਗੀਤਾ ਪ੍ਰਚਾਰ ਅਤੇ ਪ੍ਰਸਾਰ ਸਮਿਤੀ ਨੂੰ 1 ਲੱਖ ਦੀ ਰਾਸ਼ੀ ਦਾ ਚੈਕ ਭੇਟ ਕੀਤਾ । ਜਿਸ ਨਾਲ ਸੰਸਥਾ ਵਲੋਂ ਮੈਡੀਕਲ ਚੇਰੀਟੇਬਲ ਡਿਸਪੈਸਰੀ ਦੀ ਉਸਾਰੀ ਕੀਤੀ ਜਾਵੇਗੀ । ਜੋਸ਼ੀ ਵਲੋ ਸ਼੍ਰੀ ਭਾਗਵਤ ਕਥਾ ਦੋਰਾਨ ਸ਼੍ਰੀ ਸ਼੍ਰੀ 108 ਮੁਕਤਾਅਨੰਦ ਜੀ ਮਹਾਰਾਜ ਅਤੇ ਗੀਤਾ ਮਾਤੇਸ਼ਵਰੀ …
Read More »ਸਿਰਸਾ ਨਾਲ ਜਨਤਕ ਬਹਿਸ ਕਰਨ ਨਹੀਂ ਪੁੱਜੇ ਸਰਨਾ
ਸਰਨਾ ਨੇ ਬਹਿਸ ਵਿੱਚ ਨਾ ਆ ਕੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਿਆ – ਸਿਰਸਾ ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਤੇ ਮੌਜੂਦਾ ਪ੍ਰਬੰਧਕਾਂ ਵਿੱਚ ਜਨਤਕ ਬਹਿਸ ਕਰਨ ਦੀ ਚਲ ਰਹੀ ਜ਼ੁਬਾਨੀ ਜੰਗ ਨੇਪਰੇ ਨਹੀਂ ਚੜ ਪਾਈ। ਬੀਤੇ ਦਿਨੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੂਦਾ ਕਮੇਟੀ ਪ੍ਰਬੰਧਕਾਂ ਨੂੰ …
Read More »ਜੀ.ਕੇ ਦਾ ਸਾਹਿਤਕ ਵਿਧਵਾਨਾਂ ਦੀ ਮੌਜੂਦਗੀ ਵਿੱਚ ਹੋਇਆ ਸਨਮਾਨ
ਨਵੀਂ ਦਿੱਲੀ, 18 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬੀ ਲੋਕ ਮੰਚ ਦਿੱਲੀ ਦੇ ਸਹਿਯੋਗ ਨਾਲ ਕੋਈ ਸਾਹਿਤਕ ਇਕੱਤਰਤਾ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਦੁਬਾਰਾ ਕਮੇਟੀ ਪ੍ਰਧਾਨ ਬਨਣ ਤੇ ਸਨਮਾਨ ਕੀਤਾ ਗਿਆ। ਪਹਾੜਗੰਜ ਵਿਖੇ ਸ੍ਰ. ਗੰਡਾ ਸਿੰਘ ਕਸ਼ਤਾਰੀਆ ਟ੍ਰਸਟ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਭਗਤ ਨਾਮਦੇਵ ਜੀ ਬਾਰੇ ਕਵੀ ਦਰਬਾਰ, ਜਥੇਦਾਰ ਸੰਤੋਖ ਸਿੰਘ …
Read More »
Punjab Post Daily Online Newspaper & Print Media