Wednesday, November 25, 2026

Daily Archives: August 23, 2015

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਕੌਸਮੋਟੌਲਜੀ ਵਿਭਾਗ ਦਾ ਪਹਿਲਾ ਸਥਾਨ

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੌਸਮੋਟੌਲਜੀ ਵਿਭਾਗ ਦੇ ਸਮੈਸਟਰ ਦ[;ੋਫ਼ ਦਹਨਖ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦੋ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਅਮਨਦੀਪ ਕੌਰ 353ਫ਼400 ਅੰਕ ਪ੍ਰਾਪਤ ਕਰਕੇ ਪਹਿਲੇ ਅਤੇ ਜੋਬਨਪ੍ਰੀਤ ਕੌਰ 346ਫ਼400 ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੀ। ਪ੍ਰਿੰਸੀਪਲ ਡਾ. (ਮਿਸਿਜ਼) ਨੀਲਮ ਕਾਮਰਾ ਨੇ ਬੱਚਿਆਂ ਨੂੰ ਵਧਾਈ …

Read More »

ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵਲੋਂ ‘ਵੇਦ ਪ੍ਰਚਾਰ ਸਪਤਾਹ’ 22-29 ਅਗਸਤ ਤੱਕ

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵਲੋਂ 22-29 ਅਗਸਤ ਤੱਕ ‘ਵੇਦ ਪ੍ਰਚਾਰ ਸਪਤਾਹ’ ਮਨਾਇਆ ਜਾ ਰਿਹਾ ਹੈ।ਇਸ ‘ਵੇਦ ਪ੍ਰਚਾਰ ਸਪਤਾਹ’ ਦਾ ਉਦਘਾਟਨੀ ਵੈਦਿਕ ਹਵਨ ਯੱਗ ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵੂਮਨ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਕਾਲਜ ਦੀ ਆਰਿਆ ਯੁਵਤੀ ਸਭਾ ਵੱਲੋਂ ਆਰਿਆ ਸਮਾਜ, ਲੋਹਗੜ੍ਹ ਵਿਖੇ ਆਯੋਜਿਤ ਕੀਤਾ ਗਿਆ। …

Read More »

ਸਰਕਾਰੀ ਹਾਈ ਸਕੂਲ ਮਾਲੇਰਕੋਟਲਾ ਵਿਖੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ

ਮਾਲੇਰਕੋਟਲਾ, 22 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਹਾਈ ਸਕੂਲ (ਮੁੰਡੇ) ਵਿਖੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਸ਼੍ਰੀ ਰਾਕੇਸ਼ ਕੁਮਾਰ ਦੇ ਹੁਕਮਾਂ ਅਧੀਨ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਦੀ ਸਰਪ੍ਰਸਤੀ ਹੇਠ ਸਕੂਲ ਦੀ ਇੰਚਾਰਜ ਮੁੱਖ ਅਧਿਆਪਕਾ ਸ਼੍ਰੀਮਤੀ ਰੁਪਿੰਦਰ ਕੌਰ ਦੇ ਸਹਿਯੋਗ ਨਾਲ ਤਹਿਸੀਲ ਪੱਧਰ ਦੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮਾਲੇਰਕੋਟਲਾ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼੍ਰੀ …

Read More »

ਇਜ਼ਹਾਰ ਆਲਮ ਵੱਲੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੀਆਂ ਇਕਾਈਆਂ ਸਥਾਪਿਤ

ਮਾਲੇਰਕੋਟਲਾ, 22 ਅਗਸਤ (ਹਰਮਿੰਦਰ ਸਿੰਘ ਭੱਟ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਅੰਦਰ ਨਵੀਂ ਸ਼ਕਤੀ ਤੇ ਜੋਸ਼ ਭਰਣ ਲਈ ਹਲਕਾ ਮਾਲੇਰਕੋਟਲਾ ਅੰਦਰ ਜੰਗੀ ਪੱਧਰ ‘ਤੇ ਚਲਾਈ ਗਈ ਮੁਹਿੰਮ ਦੇ ਤਹਿਤ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਾਬਕਾ ਡੀ.ਜੀ.ਪੀ. ਪਦਮ ਸ਼੍ਰੀ ਇਜ਼ਹਾਰ ਆਲਮ ਸਾਹਿਬ ਵੱਲੋਂ ਹਲਕੇ …

Read More »

ਸਰਕਾਰੀ ਹਸਪਤਾਲ ਦੀ ਕਮੀਆਂ ਸਬੰਧੀ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਨੇ ਲਾਇਆ ਧਰਨਾ

ਮਾਲੇਰਕੋਟਲਾ, 22 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਹਸਪਤਾਲ ਪਿੱਛਲੇ ਕੁੱਝ ਦਿਨਾਂ ਤੋਂ ਕਮੀਆਂ ਕਾਰਨ ਲਗਾਤਾਰ ਸੁਰਖੀਆਂ ਵਿੱਚ ਬਣਿਆ ਆ ਰਿਹਾ ਹੈ, ਇਸੇ ਕੜੀ ਵਿਚ ਅੱਜ ਇਸ ਹਸਪਤਾਲ ਦੇ ਬਾਹਰ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਨੇ ਇੱਕ ਧਰਨਾ ਲਾਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ, ਧਰਨੇ ਦੌਰਾਨ ਮੁਹੰਮਦ ਸ਼ਹਿਜਾਦ, ਮੁਨਸ਼ੀ ਫਾਰੂਕ ਅਹਿਮਦ ਆਦਿ ਨੇ ਲੋਕਾਂ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਦਿਖਾਇਆ ਜਾਦੂਗਰ ਆਂਚਲ ਦਾ ਸ਼ੋਅ

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਰੋਡ ਵਲੋਂ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਦੀ ਅਗਵਾਈ ਵਿੱਚ ਬੱਚਿਆਂ ਨੂੰ ਰਣਜੀਤ ਐਵੀਨਿਊ ਵਿਖੇ ਜਾਦੂਗਰ ਆਂਚਲ ਦਾ ਸ਼ੋਅ ਦੇਖਣ ਲਈ ਲਿਜਾਇਆ ਗਿਆ ।ਇਸ ਸ਼ੋਅ ਦੌਰਾਨ ਆਂਚਲ ਜਾਦੂਗਰ ਵਲੋਂ ਕਈ ਪ੍ਰਕਾਰ ਦੇ ਜਾਦੂ ਦੇ ਟਰਿਕ ਦਿਖਾਏ ਗਏ।ਉਨਾਂ ਨੇ ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਸਮਾਜਿਕ ਬੁਰਾਈਆਂ ਜਿਵੇਂ ਕਿ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀ ਵਾਰ ਸਮਾਗਮ ਕਰਵਾਇਆ

ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – ਸਿੱਖ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰੇਮ ਨਗਰ ਵਿਖੇ ਕਰਵਾਇਆ ਗਿਆ।ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, …

Read More »

ਦਿੱਲੀ ਸਟੇਟ ਐਥਲੈਟਿਕ ਮੀਟ ਵਿੱਚ ਦਿੱਲੀ ਕਮੇਟੀ ਦੇ 50 ਮੈਂਬਰੀ ਦਲ ਨੇ ਮਾਰਚ ਪਾਸਟ ਵਿੱਚ ਲਿਆ ਹਿੱਸਾ

ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – 75ਵੀਂ ਦਿੱਲੀ ਸਟੇਟ ਐਥਲੈਟਿਕ ਮੀਟ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 50 ਮੈਂਬਰੀ ਦਲ ਨੇ ਮਾਰਚ ਪਾਸਟ ਵਿਚ ਹਿੱਸਾ ਲਿਆ। ਜਵਾਹਰ ਲਾਲ ਨਹਿਰੂ ਸਟੈਡੀਅਮ ਵਿਖੇ ਸ਼ੁਰੂਆਤ ਦੇ ਮੌਕੇ ਹੋਏ ਇਸ ਮਾਰਚ ਪਾਸਟ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੋਂ ਚੋਣ ਕਰਕੇ ਲਿਆਂਦੇ ਗਏ ਵਿਦਿਆਰਥੀਆਂ ਨੇ ਤਿੰਨ ਦਿਨੀ ਖੇਡ ਮੁਕਾਬਲੇ ਵਿੱਚ ਪੂਰੇ ਅਨੁਸ਼ਾਸਨ …

Read More »

ਜਰਮਨੀ ਦੇ ਯੋਗ ਸੈਂਟਰ ਨੇ ਦਿੱਲੀ ਕਮੇਟੀ ਦੇ ਇਤਰਾਜ਼ ‘ਤੇ ਫਰਸ਼ ਤੇ ਪੌੜੀਆਂ ਤੋਂ ਬਾਣੀ ਦੀ ਤੁੱਕਾਂ ਹਟਾਈਆਂ

ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਬੀਤੀ 11 ਅਗਸਤ ਨੂੰ ਜਰਮਨੀ ਦੇ ਯੋਗਾ ਜੈਨਟ੍ਰਮ ਹੋਹੀਲੁਫਟ ਯੋਗ ਸੈਂਟਰ ਵੱਲੋਂ ਪੌੜੀਆਂ ਅਤੇ ਫਰਸ਼ ‘ਤੇ ਗੁਰਬਾਣੀ ਦੀਆਂ ਤੁੱਕਾਂ ਨੂੰ ਉਕੇਰਨ ਤੇ ਐਤਰਾਜ ਪੱਤਰ ਭੇਜਣ ਦੇ ਉਸਾਰੂ ਨਤੀਜੇ ਸਾਹਮਣੇ ਆਏ ਹਨ। ਐਤਰਾਜ ਪੱਤਰ ਭੇਜਣ ਉਪਰੰਤ ਯੋਗਾਸੈਂਟਰ ਵੱਲੋਂ …

Read More »

ਸੱਤਵਾਂ ਸਾਲਾਨਾ ਖਾਲਸਾ ਜਾਗ੍ਰਤੀ ਚੇਤਨਾ ਮਾਰਚ 4 ਨੂੰ

ਅੰਮ੍ਰਿਤਸਰ, 22 ਅਗਸਤ (ਗੁਰਚਰਨ ਸਿੰਘ) – ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਰਘੂਰੇਟੇ ਗੁਰੂ ਕੇ ਬੇਟੇ’ ਸੱਤਵਾਂ ਸਾਲਾਨਾ ਖਾਲਸਾ ਜਾਗ੍ਰਤੀ ਚੇਤਨਾ ਮਾਰਚ ਮਿਤੀ 4 ਸਤੰਬਰ 2015 ਦਿਨ ਸ਼ੁੱਕਰਵਾਰ ਨੂੰ ਕੱਢਿਆ ਜਾਵੇਗਾ ਜੋ ਕਿ ਗੁ: ਅਮਰ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਸਿਆਲਕਾ ਤੋਂ ਸਵਰੇ 8 ਵਜੇ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਤਪ ਅਸਥਾਨ …

Read More »