Wednesday, November 25, 2026

Daily Archives: December 12, 2015

ਅੰਮ੍ਰਿਤਸਰ ਵਿੱਚ ਬਿਜਲੀ ਨੇ ਕੀਤੇ 100 ਸਾਲ ਪੂਰੇ -ਡੀ. ਸੀ ਵੱਲੋਂ ਪੁਰਾਤਨ ਪਣ-ਬਿਜਲੀ ਪ੍ਰਾਜੈਕਟ ਦਾ ਦੌਰਾ

ਅੰਮ੍ਰਿਤਸਰ, 11 ਦਸੰੰਬਰ (ਗੁਰਚਰਨ ਸਿੰਘ)-ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੇ ਅੱਜ ਬਿਜਲੀ ਸਪਲਾਈ ਪ੍ਰਾਪਤ ਕਰਨ ਦੇ 100 ਸਾਲ ਪੂਰੇ ਕਰ ਲਏ। 11 ਦਸੰਬਰ 1915 ਨੂੰ ਵਿਚ ਇਥੇ ਪਹਿਲਾ ਕੁਨੈਕਸ਼ਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਲਈ ਅਪਲਾਈ ਕੀਤਾ ਗਿਆ ਸੀ, ਜਿਥੇ ਕਿ 32 ਵਾਟ ਦੇ 19 ਬੱਲਬ, 4 ਛੱਤ ਵਾਲੇ ਪੱਖੇ, ਟੇਬਲ ਲੈਂਪਾਂ ਲਈ 9 ਪਲੱਗ ਅਤੇ 500 ਵਾਟ ਵਾਲੇ 2 ਪਲੱਗ ਮੰਗੇ ਗਏ …

Read More »

ਅੱਜ ਦੀ ਕੌਮੀ ਲੋਕ ਅਦਾਲਤ ਲਈ 38 ਬੈਂਚਾਂ ਦਾ ਗਠਨ

ਅੰਮ੍ਰਿਤਸਰ, 11 ਦਸੰੰਬਰ (ਗੁਰਚਰਨ ਸਿੰਘ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ 12 ਦਸੰਬਰ 2015 ਨੂੰ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਅਤੇ ਸਬ-ਡਵੀਜ਼ਨਾਂ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਲਈ ਕੁਲ 38 ਬੈਂਚਾਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ …

Read More »

ਤਿਲਕ ਨਗਰ ਸਕੂਲ ਦੇ ਚੇਅਰਮੈਨ ਵੱਜੋਂ ਕਾਹਲੋਂ ਨੇ ਅਹੁੱਦਾ ਸੰਭਾਲਿਆ

ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਦੇ ਚੇਅਰਮੈਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਕਾਹਲੋਂ ਨੇ ਅਹੁਦਾ ਸੰਭਾਲ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਹਰਜਿੰਦਰ ਸਿੰਘ ਅਤੇ ਰਵੇਲ ਸਿੰਘ ਨੇ ਕਾਹਲੋਂ ਨੂੰ ਫੁੱਲਾਂ …

Read More »

ਗੁ: ਸ੍ਰੀ ਗੁਰੂ ਨਾਨਕ ਦਰਬਾਰਅਨੰਦ ਪਰਬਤ ਦੀ ਕਾਰ-ਸੇਵਾ ਲਈ ਦਿੱਲੀ ਕਮੇਟੀ ਵਲੋਂ 50,000 ਚੈਕ ਭੇਟ

ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਮਿਲਟਰੀ ਰੋਡ, ਅਨੰਦ ਪਰਬਤ ਨਵੀਂ ਦਿੱਲੀ ਵਿਖੇ ਚਲ ਰਹੀ ਕਾਰ-ਸੇਵਾ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 50,000 (ਪੰਜਾਹ ਹਜ਼ਾਰ) ਰੁਪਏ ਦਾ ਇੱਕ ਚੈਕ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਪ੍ਰਧਾਨ ਸ. ਬਲਬੀਰ ਸਿੰਘ, ਸਕਤੱਰ ਸ. ਹਰਵਿੰਦਰਜੀਤ ਸਿੰਘ …

Read More »

DAV Public School Celebrates UNICEF DAY

Amritsar, Dec. 11 (Punjab Post Bureau) – DAV Public School. Lawrence Road celebrated the UNICEF Day to show its commitment towards the development and assistance to children who are deprived of the basic amenities and education. UNICEF was created by the United Nations General Assembly on December 11, 1946 to provide emergency food and healthcare to children. Realising the importance …

Read More »

ਕ੍ਰਿਸਮਿਸ ਦੇ ਤਿਉਹਾਰ ਸੰਬੰਧੀ ਹੋਟਲ ਕਲਾਰਕ ਇਨ ਵਿੱਚ ਕੇਕ ਮਿਕਸਿੰਗ ਸੈਰਾਮਨੀ ਦਾ ਆਯੋਜਨ

ਅੰਮ੍ਰਿਤਸਰ, 11 ਦਿਸੰਬਰ (ਜਗਦੀਪ ਸਿੰਘ ਸੱਗੂ)- ਕ੍ਰਿਸਮਿਸ ਦੇ ਆਗਮਨ ਦੇ ਸੰਬੰਧ ਵਿੱਚ ਅੱਜ ਹੋਟਲ ਐਚ.ਕੇ. ਕਲਾਰਕ ਇਨ ਵਿੱਚ ਤਿਆਰ ਹੋਣ ਵਾਲੇ ਵਿਸ਼ੇਸ਼ ਕੇਕ ਦੀ ਮਿਕਸਿੰਗ ਸੇਰੇਮਨੀ ਦਾ ਆਯੋਜਨ ਅਤੇ ਕ੍ਰਿਸਮਿਸ ਦੀਆਂ ਤਿਆਰੀਆਂ ਸੰਬੰਧੀ ਪ੍ਰੋਗਰਾਮਾਂ ਦੀ ਜਾਨਕਾਰੀ ਦਿੱਤੀ ਗਈ। ਇਸ ਸੰਬੰਧ ਹੋਟਲ ਕੰਪਲੈਕਸ ਵਿੱਚ ਆਯੋਜਿਤ ਪ੍ਰੈਸ ਕਾਂਫ੍ਰੈਂਸ ਦੌਰਾਨ ਹੋਟਲ ਦੇ ਜਨਰਲ ਮੈਨੇਜਰ ਤਰਸੇਮ ਸਿੰਘ ਨੇ ਦਸਿਆ ਕਿ ਕ੍ਰਿਸਮਿਸ ਕੇਕ ਇਕ ਮਹੀਨਾ …

Read More »

ਸਰਕਾਰੀ ਕਾਲਜ ਤੋਂ ਐਸ.ਡੀ.ਐਮ ਦਫਤਰ ਤੱਕ ਰੋਸ ਰੈਲੀ

ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਲੈ ਕੇ ਅੱਜ ਅੱਧੀ ਦਰਜ਼ਨ ਜੱਥੇਬੰਦੀਆਂ ਨੇ ਸਰਕਾਰੀ ਕਾਲਜ ਤੋਂ ਐਸ.ਡੀ.ਐਮ ਦਫਤਰ ਤੱਕ ਰੋਸ ਰੈਲੀ ਕਰਦੇ ਹੋਏ ਸਬ ਡਵੀਜਨਲ ਮੈਜਿਸਟਰੇਟ ਦੇ ਸਾਹਮਣੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ …

Read More »

ਭੁਪਿੰਦਰਾ ਗਲੋਬਲ ਸਕੂਲ ਵਿਖੇ ਦੋ ਦਿਨਾਂ ਦਾ ਐਡਵੈਂਚਰ ਕੈਂਪ

ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਤੋਂ ਕੁੱਝ ਦੂਰੀ ਤੇ ਪੈਂਦੇ ਪਿੰਡ ਬਿੰਜੋਕੀ ਵਿਖੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਭੁਪਿੰਦਰਾ ਗਲੋਬਲ ਸਕੂਲ ਵੱਲੋਂ ਅੱਜ ਦੇ ਕੰਪਿਊਟਰੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ ਅਤੇ ਕਵਿੱਜ ਕੰਪੀਟੀਸ਼ਨਾਂ ਲਈ ਤਿਆਰ ਕਰ ਸਮੇਂ ਦਾ ਹਾਣੀ ਬਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੜੀ ਦੇ ਤਹਿਤ ਸਕੂਲ ਵਿਖੇ …

Read More »

ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਮਹੀਨਾਵਾਰ ਮੀਟਿੰਗ ਆਯੋਜਿਤ

ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਮਹੀਨਾਵਾਰ ਮੀਟਿੰਗ ਪ੍ਰਧਾਨ ਸ਼੍ਰੀ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ 66 ਕੇ.ਵੀ. ਸਬ-ਸਟੇਸ਼ਨ, ਮੰਡਲ ਦਫ਼ਤਰ ਮਾਲੇਰਕੋਟਲਾ ਵਿਖੇ ਕੀਤੀ ਗਈ। ਇਸਦੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਭੱਟੀ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਰਕਾਰ/ਪਾਵਰਕਾਮ ਮੈਨੇਜਮੈਂਟ ਵੱਲੋਂ ਨਾ ਮੰਨੇ ਜਾਣ ਕਾਰਨ ਰੋਸ ਪਾਇਆ …

Read More »

ਯਾਦਗਾਰੀ ਹੋ ਨਿਬੜਿਆ ਧੀਆਂ ਦਾ ਪ੍ਰੋਗਰਾਮ ‘ਸਨਮਾਨ ਬੇਟੀਆਂ ਦਾ’

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਧੀਆਂ ਦੇ ਆਦਰ ਤੇ ਸਤਿਕਾਰ ਦੀ ਝਲਕ ਬਿਖੇਰਦਾ ਪ੍ਰੋਗਰਾਮ ”ਸਨਮਾਨ ਬੇਟੀਆਂ ਦਾ” ਯਾਦਗਾਰੀ ਹੋ ਨਿਬੜਿਆ। ਨਾਮਵਰ ਖੇਡ ਸੰਸਥਾ ”ਗ੍ਰੇਟ ਸਪੋਰਟਸ ਐਂਡ ਕਲਚਰਲ ਕਲੱਬ” ਰਜਿ: ਅੰਮ੍ਰਿਤਸਰ ਦੇ ਸਰਪ੍ਰਸਤ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੇ ਪ੍ਰਬੰਧਾਂ ਹੇਠ ਅਜੰਤਾ ਪਬਲਿਕ ਸਕੂਲ ਬਸੰਤ ਐਵੀਨਿਊ ਦੇ ਵਿਹੜੇ ਵਿਖੇ ਕਰਵਾਏ ਗਏ ਪ੍ਰੋਗਰਾਮ ‘ਸਨਮਾਨ …

Read More »