Daily Archives: December 9, 2015
ਟਰੈਫਿਕ ਨਿਯਮਾਂ ਦੀ ਉਲੰਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਭਿੱਖੀਵਿੰਡ, 8 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਭਿੱਖੀਵਿੰਡ ਵਿਖੇ ਅੱਜ ਟਰੈਫਿਕ ਇੰਚਾਰਜ ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ. ਅਵਤਾਰ ਸਿੰਘ ਅਤੇ ਮਿਊਂਸਪਲ ਕਮੇਟੀ ਭਿੱਖੀਵਿੰਡ ਨੇ ਅੱਜ ਬਜਾਰਾਂ ਵਿੱਚ ਗਲਤ ਢੰਗ ਨਾਲ ਖੜੀਆਂ ਕੀਤੀਆਂ ਗੱਡੀਆਂ ਅਤੇ ਸੜਕਾਂ ‘ਚ ਲਗਾਈਆਂ ਰੇਹੜੀਆਂ ਦੇ ਚਲਾਨ ਕੱਟੇ ਗਏ।ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਪੇਸ਼ ਆ ਰਹੀ ਟਰੈਫਿਕ ਦੀ ਮਸ਼ਕਲ ਨੂੰ ਦੇਖਦਿਆਂ ਅੱਜ ਐਸ.ਆਈ ਅਮਰਜੀਤ ਸਿੰਘ ਵੱਲੋਂ ਸਖਤ …
Read More »ਆਧੁਨਿਕਤਾ ਦੇ ਦੌਰ ਵਿੱਚ ਅੱਜ ਵੀ ਜਨਤਾ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ – ਸਹਿਗਲ
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ)- ਆਧੁਨਿਕਤਾ ਦੇ ਦੌਰ ਵਿੱਚ ਅੱਜ ਵੀ ਜਨਤਾ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਨੇ ਕਿਹਾ ਕਿ ਅੱਜ ਭਾਵੇਂ ਸਾਰੀ ਦੁਨੀਆਂ ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾ ਰਹੀ ਹੈ, ਪ੍ਰੰਤੂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਨਾ ਹੋਣ ਕਰਕੇ ਆਮ ਲੋਕਾਂ ਦਾ ਥਾਂ-ਥਾਂ …
Read More »ਜਿਲਾ ਅਕਾਲੀ ਜਥਾ ਸ਼ਹਿਰੀ ਪ੍ਰਦਾਨ ਸੰਧੂ ਨੇ ਸਦਭਾਵਨਾ ਰੈਲੀ ਲਈ ਵਰਕਰਾਂ ਨੂੰ ਕੀਤਾ ਲਾਮਬੰਦ
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਪਿੰਡ ਵੱਲਾ ਵਿਖੇ ਵੇਰਕਾ ਸਰਕਲ ਦੇ ਪ੍ਰਧਾਨ ਮਲਕੀਅਤ ਸਿੰਘ ਵੱਲਾ ਦੇ ਗ੍ਰਹਿ ਵਿਖੇ ਸਰਕਲ ਦੇ ਸਾਰੇ ਅਹੁਦੇਦਾਰਾਂ ਦੀ ਅਯੋਜਿਤ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਵੱਲੋਂ ੧੪ ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਸ੍ਰੀ …
Read More »ਜਥੇ: ਅਵਤਾਰ ਸਿੰਘ ਨੇ ਅਰਦਾਸ ਵਲੋਂ ਤਬਦੀਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਲਈ ਲਿਖਿਆ
ਅੰਮ੍ਰਿਤਸਰ, 8 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਕ ਗੁਰਦੁਆਰੇ ਵਿੱਚ ਪ੍ਰਵਾਨਤ ਸਿੱਖ ਅਰਦਾਸ ਨੂੰ ਤਬਦੀਲ ਕਰਨ ਦੀ ਮਨਮੱਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਥਕ ਰਹਿਤ ਮਰਯਾਦਾ ਨਾਲ ਛੇੜਛਾੜ ਕਰਨ ਦਾ ਹੈ ਅਤੇ ਇਸ ਸਬੰਧ ਵਿੱਚ ਸ੍ਰੀ …
Read More »ਖਾਲੜਾ ਵਿਖੇ ਮੀਟਰਾਂ ਦੇ ਬਕਿਸਆ ਦੇ ਜਿੰਦਰੇ ਟੁੱਟੇ ਅਤੇ ਬਕਸੇ ਸਰੇਆਮ ਖੁੱਲੇ ਬਿਜਲੀ ਵਿਭਾਗ ਸੁੱਤਾ ਕੁੰਭਕਰਨੀ ਨੀਦ
ਖਾਲੜਾ, 8 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ)- ਕਸਬਾ ਖਾਲੜਾ ਵਿਖੇ ਬਿਜਲੀ ਵਿਭਾਗ ਦੀਆ ਨਿੱਤ ਦਿਨ ਹੋ ਰਹੀਆ ਤਰੱਕੀਆ ਦਾ ਨਤੀਜਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੀ ਜਿੰਦਾ ਮਿਸਾਲ ਖਾਲੜਾ ਮੇਨ ਬਜਾਰ ਵੱਡੇ ਗਲੇ ਵਿਚ ਲੱਗਾ ਮੀਟਰਾ ਵਾਲਾ ਬਕਸਾ ਨੰ: 64 ਜੋ ਕਿ ਬਿਨਾ ਕਿਸੇ ਜਿੰਦਰੇ ਤੋ ਸਰੇਆਮ ਖੁੱਲਾ ਪਿਆ ਹੈ ਅਤੇ ਇਸ ਦੇ ਨਾਲ ਹੀ ਮੇਨ ਬਜਾਰ ਖਾਲੜਾ ਪੁਰਾਣੇ …
Read More »12 ਦੀ ਜਗ੍ਹਾ 19 ਦਸੰਬਰ ਨੂੰ ਕੋਰਟਾਂ ਵਿੱਚ ਹੋਵੇਗੀ ਛੁੱਟੀ – ਜ਼ਿਲ੍ਹਾ ਤੇ ਸ਼ੈਸ਼ਨ ਜੱਜ
ਪਠਾਨਕੋਟ, 8 ਦਸੰਬਰ (ਪ.ਪ)- ਸ਼੍ਰੀ ਬੀ.ਐਸ ਸੰਧੂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਮਹੀਨੇ ਵਿੱਚ ਆਉਂਦੇ ਦੂਜੇ ਸ਼ਨੀਵਾਰ 12 ਦਸੰਬਰ ਨੂੰ ਕੋਰਟਾਂ ਆਮ ਦੀ ਤਰ੍ਹਾਂ ਲੱਗਣਗੀਆਂ, ਕਿਉਂਕਿ 12 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਦਲੇ …
Read More »ਤਹਿਸੀਲ ਦਫ਼ਤਰ ਅਜਨਾਲਾ ਵਿਖੇ ਸਾਈਕਲ ਸਟੈਂਡ ਤੇ ਛਪੇ ਫਾਰਮਾਂ ਦੇ ਠੇਕੇ ਲਈ ਬੋਲੀ 10 ਨੂੰ
ਅੰਮ੍ਰਿਤਸਰ, 8 ਦਸੰਬਰ (ਪ.ਪ)- ਤਹਿਸੀਲ ਦਫ਼ਤਰ ਅਜਨਾਲਾ ਵਿਖੇ 2015-16 ਲਈ ਇਕ ਸਾਲ ਦੇ ਸਾਈਕਲ ਸਟੈਂਡ ਅਤੇ ਛਪੇ ਫਾਰਮਾਂ ਦੇ ਠੇਕੇ ਲਈ ਮਿਤੀ 10 ਦਸੰਬਰ 2015 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਅਜਨਾਲਾ ਵਿਖੇ ਬੋਲੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਜਨਾਲਾ ਸ੍ਰੀ ਅਰਵਿੰਦ ਪ੍ਰਕਾਸ਼ ਨੇ ਦੱਸਿਆ ਕਿ ਹਰੇਕ ਠੇਕੇ ਲਈ 5000 ਰੁਪਏ ਬਤੌਰ ਪੇਸ਼ਗੀ ਰਕਮ ਉਨ੍ਹਾਂ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਉਣੀ …
Read More »ਪੁਲੀਸ ਸਾਂਝ ਕੇਂਦਰਾਂ ਵਿੱਚ 3200 ਦਰਖਾਸਤਾਂ ਵਿਚੋਂ 2097 ਦਾ ਨਿਪਟਾਰਾ
ਪਠਾਨਕੋਟ, 8 ਦਸੰਬਰ (ਪ.ਪ)- ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਨਵੰਬਰ 2015 ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 2193 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ ਵੱਖ ਵੱਖ ਕੇਸਾਂ ਨਾਲ ਸਬੰਧਤ 1007 ਦਰਖਾਸਤਾਂ ਪਹਿਲਾ ਵੀ ਪੈਡਿੰਗ ਸਨ।ਇਸ ਤਰ੍ਹਾਂ ਕੁੱਲ 3200 ਦਰਖਾਸਤਾਂ ਵਿਚੋਂ 2097 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ ਆਰ.ਕੇ. …
Read More »ਧਰਮੀ ਅਤੇ ਕਿਰਤੀ ਲੋਕਾਂ ਨਾਲ ਜਬਰਤੰਤਰ ਕਿਉਂ? – ਪੰਥਕ ਤਾਲਮੇਲ ਸੰਗਠਨ
ਅੰਮ੍ਰਿਤਸਰ, 8 ਦਸਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਰੋਸ ਪ੍ਰਗਟਾਉਂਦੀਆਂ ਸੰਗਤਾਂ ਉਪਰ ਜ਼ਾਲਮਾਨਾ ਤੇ ਕਾਤਲਾਨਾ ਹਮਲਿਆਂ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਇਨਸਾਫ ਲਈ ਤਤਪਰ ਸੰਗਤਾਂ ਨੂੰ ਜੇਲ੍ਹਾਂ ਵਿਚ ਡੱਕਣਾ ਲੋਕਤੰਤਰ ਦਾ ਲੱਕ ਤੋੜਨਾ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਪੰਜਾਬ ਦੀ …
Read More »
Punjab Post Daily Online Newspaper & Print Media