Friday, July 5, 2024

ਭੁਪਿੰਦਰਾ ਗਲੋਬਲ ਸਕੂਲ ਵਿਖੇ ਦੋ ਦਿਨਾਂ ਦਾ ਐਡਵੈਂਚਰ ਕੈਂਪ

PPN1112201512ਮਾਲੇਰਕੋਟਲਾ, 11 ਦਸੰਬਰ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਤੋਂ ਕੁੱਝ ਦੂਰੀ ਤੇ ਪੈਂਦੇ ਪਿੰਡ ਬਿੰਜੋਕੀ ਵਿਖੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਭੁਪਿੰਦਰਾ ਗਲੋਬਲ ਸਕੂਲ ਵੱਲੋਂ ਅੱਜ ਦੇ ਕੰਪਿਊਟਰੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ ਅਤੇ ਕਵਿੱਜ ਕੰਪੀਟੀਸ਼ਨਾਂ ਲਈ ਤਿਆਰ ਕਰ ਸਮੇਂ ਦਾ ਹਾਣੀ ਬਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੜੀ ਦੇ ਤਹਿਤ ਸਕੂਲ ਵਿਖੇ ਦੋ ਦਿਨਾਂ ਦਾ ਐਡਵੈਂਚਰ ਕੈਂਪ ਲਗਾਇਆ ਗਿਆ। ਜਿਸ ਵਿੱਚ ਲਗਭਗ 100 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਲਖਵੀਰ ਕੌਰ ਨੇ ਦੱਸਿਆ ਕਿ ਇਸ ਲਗਾਏ ਗਏ ਕੈਂਪ ਦਾ ਮਕਸਦ ਬੱਚਿਆਂ ਦੇ ਅੰਦਰੋਂ ਡਰ ਨੂੰ ਦੂਰ ਕਰਨਾ ਅਤੇ ਉਹਨਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਰੱਸੀ ਦੇ ਸਹਾਰੇ ਦੀਵਾਰ ਤੋਂ ਥੱਲੇ ਉੱਤਰਨਾ, ਨਕਲੀ ਦਰਿਆ ਪਾਰ ਕਰਨਾ, ਫ਼ਨ ਰੇਸੀਜ਼, ਕਮਾਂਡੋ ਰੇਸੀਜ਼, ਦਰਖ਼ਤ ਤੇ ਟੰਗੀ ਰੱਸੀ ਨੂੰ ਪੌੜ੍ਹੀ ਬਣਾ ਕੇ ਚੜ੍ਹਨਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਕੈਂਪ (ਨਾਸਾ) ਨੈਸ਼ਨਲ ਐਡਵੈਂਚਰ ਸਪੋਰਟਸ ਅਕੈਡਮੀ ਦੇ ਤਜ਼ਰਬੇਕਾਰ ਸਟਾਫ਼ ਦੀ ਨਿਗਾਰਾਨੀ ਹੇਠ ਲਗਾਇਆ ਗਿਆ।ਕੈਂਪ ਦੌਰਾਨ ਵਿਦਿਆਰਥੀਆਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਖੂਬ ਅਨੰਦ ਲਿਆ। ਇਸ ਮੌਕ ਪਹੁੰਚੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਸਕੂਲ ਵੱਲੋਂ ਇਸ ਤਰ੍ਹਾਂ ਦੇ ਕੈਂਪ ਆਯੋਜਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਅਤੇ ਅਜਿਹੇ ਕੈਂਪ ਲਗਾਉਣ ਨਾਲ ਜਿੱਥੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਉੱਥੇ ਵਿਦਿਆਰਥੀਆਂ ਦੇ ਹੌਂਸਲੇ ਵੀ ਬੁਲੰਦ ਹੁੰਦੇ ਹਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਿਤਾ ਮਿੱਤਲ ਨੇ ਕੈਂਪ ਦੌਰਾਨ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਉੱਥੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਬੱਚਿਆਂ ਦੇ ਉੱਜਵਲ ਭਵਿੱਖ ਅਤੇ ਪੜ੍ਹਾਈ ਤੋਂ ਇਲਾਵਾ ਹਰ ਖੇਤਰ ਵਿੱਚ ਨਿਪੁੰਨ ਬਨਾਉਣ ਲਈ ਨਵੀਆਂ ਪੁਲਾਂਘਾ ਪੁੱਟਦਾ ਹੋਇਆ ਵਚਨਵੱਧ ਰਹੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply