Friday, July 5, 2024

ਅੰਮ੍ਰਿਤਸਰ ਵਿੱਚ ਬਿਜਲੀ ਨੇ ਕੀਤੇ 100 ਸਾਲ ਪੂਰੇ -ਡੀ. ਸੀ ਵੱਲੋਂ ਪੁਰਾਤਨ ਪਣ-ਬਿਜਲੀ ਪ੍ਰਾਜੈਕਟ ਦਾ ਦੌਰਾ

PPN1112201519ਅੰਮ੍ਰਿਤਸਰ, 11 ਦਸੰੰਬਰ (ਗੁਰਚਰਨ ਸਿੰਘ)-ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੇ ਅੱਜ ਬਿਜਲੀ ਸਪਲਾਈ ਪ੍ਰਾਪਤ ਕਰਨ ਦੇ 100 ਸਾਲ ਪੂਰੇ ਕਰ ਲਏ। 11 ਦਸੰਬਰ 1915 ਨੂੰ ਵਿਚ ਇਥੇ ਪਹਿਲਾ ਕੁਨੈਕਸ਼ਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਲਈ ਅਪਲਾਈ ਕੀਤਾ ਗਿਆ ਸੀ, ਜਿਥੇ ਕਿ 32 ਵਾਟ ਦੇ 19 ਬੱਲਬ, 4 ਛੱਤ ਵਾਲੇ ਪੱਖੇ, ਟੇਬਲ ਲੈਂਪਾਂ ਲਈ 9 ਪਲੱਗ ਅਤੇ 500 ਵਾਟ ਵਾਲੇ 2 ਪਲੱਗ ਮੰਗੇ ਗਏ ਸਨ। 1915 ਵਿਚ ਅੰਮ੍ਰਿਤਸਰ ਦੇ ਪਹਿਲੇ ਚੀਫ ਇਲੈਕਟ੍ਰੀਕਲ ਇੰਜੀਨੀਅਰ ਸ੍ਰੀ ਐਚ ਸੀ ਗਰੀਨਵੁੱਡ ਸਨ, ਜਿਨ੍ਹਾਂ ਨੇ ਦਸੰਬਰ 1918 ਤੱਕ ਸੇਵਾਵਾਂ ਦਿੱਤੀਆਂ ਜਦਕਿ ਸ੍ਰੀ ਸੀ ਐਮ ਕਿੰਗ 1915 ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ।  ਅੰਮ੍ਰਿਤਸਰ ਲਈ ਬਿਜਲੀ ਉਤਪਾਦਨ ਤਾਰਾਂ ਵਾਲਾ ਪੁਲ ਨੇੜ੍ਹਲੇ ਪਣ-ਬਿਜਲੀ ਪ੍ਰਾਜੈਕਟ ਵਾਲੀ ਥਾਂ ਤੋਂ ਸ਼ੁਰੂ ਹੋਇਆ, ਜਿਸ ਦਾ ਮੁੱਖ ਸੋਮਾ 40 ਖੂਹ ਸਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨ ਅੱਜ ਬਿਜਲੀ ਦੇ 100 ਸਾਲ ਪੂਰੇ ਹੋਣ ‘ਤੇ ਬੰਦ ਪਏ ਪਣ-ਬਿਜਲੀ ਪ੍ਰਾਜੈਕਟ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਦਿੱਤੀ। ਸ੍ਰੀ ਭਗਤ ਨੇ ਦੱਸਿਆ ਕਿ ਉਕਤ ਜਗ੍ਹਾ ਦੇ ਨਾਲ-ਨਾਲ 40 ਖੂਹ ਵੀ ਹਰਿਦੇ ਸਕੀਮ ਤਹਿਤ ਸਾਂਭ-ਸੰਭਾਲ ਲਈ ਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਥਾਂ ਦੀ ਸਾਂਭ-ਸੰਭਾਲ ਲਈ 1.50 ਕਰੋੜ ਰੁਪਏ ਮਨਜ਼ੂਰ ਕਰ ਲਏ ਗੲ ਹਨ ਜਦਕਿ 40 ਖੂਹ ਲਈ 5 ਕਰੋੜ ਰੁਪਏ ਖ਼ਰਚੇ ਜਾਣਗੇ।  ਅੱਜ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨਾਲ, ਜਿਨ੍ਹਾਂ ਵਿਚ ਇੰਜੀਨੀਅਰ ਐਸ ਕੇ ਚਾਵਲਾ, ਇੰਜੀ: ਸਤਿੰਦਰ ਸ਼ਰਮਾ, ਇੰਜੀ: ਬਾਲ ਕ੍ਰਿਸ਼ਨ, ਇੰਜੀ: ਬਾਬੂ ਲਾਲ ਅਤੇ ਇੰਜੀ:ਐਸ ਪੀ ਸੋਂਧੀ ਸਮੇਤ ਡਿਪਟੀ ਕਮਿਸ਼ਨਰ ਨੇ ਥਾਂ ਦਾ ਦੌਰਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਦੋਵਾਂ ਥਾਵਾਂ ਦੀ ਸੰਭਾਲ ਲਈ ਵਿਸ਼ੇਸ਼ ਯੋਜਨਾ ਉਲੀਕੀ ਜਾ ਰਹੀ ਹੈ, ਜਿਸ ਨੂੰ ਜਲਦ ਹੀ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਥਾਵਾਂ ਦੀ ਇਤਿਹਾਸਕ ਅਤੇ ਵਿਰਾਸਤੀ ਤੌਰ ‘ਤੇ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ, ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿੱਚ ਢੰਗ ਨਾਲ ਸੰਭਾਲਿਆ ਜਾਣਾ ਬਹੁਤ ਜ਼ਰੂਰੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply