Friday, July 5, 2024

ਕ੍ਰਿਸਮਿਸ ਦੇ ਤਿਉਹਾਰ ਸੰਬੰਧੀ ਹੋਟਲ ਕਲਾਰਕ ਇਨ ਵਿੱਚ ਕੇਕ ਮਿਕਸਿੰਗ ਸੈਰਾਮਨੀ ਦਾ ਆਯੋਜਨ

PPN1112201514ਅੰਮ੍ਰਿਤਸਰ, 11 ਦਿਸੰਬਰ (ਜਗਦੀਪ ਸਿੰਘ ਸੱਗੂ)- ਕ੍ਰਿਸਮਿਸ ਦੇ ਆਗਮਨ ਦੇ ਸੰਬੰਧ ਵਿੱਚ ਅੱਜ ਹੋਟਲ ਐਚ.ਕੇ. ਕਲਾਰਕ ਇਨ ਵਿੱਚ ਤਿਆਰ ਹੋਣ ਵਾਲੇ ਵਿਸ਼ੇਸ਼ ਕੇਕ ਦੀ ਮਿਕਸਿੰਗ ਸੇਰੇਮਨੀ ਦਾ ਆਯੋਜਨ ਅਤੇ ਕ੍ਰਿਸਮਿਸ ਦੀਆਂ ਤਿਆਰੀਆਂ ਸੰਬੰਧੀ ਪ੍ਰੋਗਰਾਮਾਂ ਦੀ ਜਾਨਕਾਰੀ ਦਿੱਤੀ ਗਈ। ਇਸ ਸੰਬੰਧ ਹੋਟਲ ਕੰਪਲੈਕਸ ਵਿੱਚ ਆਯੋਜਿਤ ਪ੍ਰੈਸ ਕਾਂਫ੍ਰੈਂਸ ਦੌਰਾਨ ਹੋਟਲ ਦੇ ਜਨਰਲ ਮੈਨੇਜਰ ਤਰਸੇਮ ਸਿੰਘ ਨੇ ਦਸਿਆ ਕਿ ਕ੍ਰਿਸਮਿਸ ਕੇਕ ਇਕ ਮਹੀਨਾ ਪਹਿਲਾ ਤੋ ਹੀ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਸੰਬੰਧ ਵਿੱਚ ਇਹ ਮਿਕਸਿੰਗ ਸੇਰੇਮਨੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਹੋਟਲ ਦੇ ਸ਼ੈਫ ਸੁਰਿੰਦਰ ਕੁਮਾਰ ਨੇ ਸਾਰਿਆਂ ਸਾਹਮਣੇ ਕੇਕ ਦੀ ਸਮੱਗਰੀ ਮਿਕਸ ਕੀਤੀ।  ਇਸ ਵਿੱਚ ਉਹਨਾਂ ਨੇ ਦੱਸਿਆ ਕਿ ਕੇਕ ਵਿੱਚ 15 ਕਿਲੋ ਡ੍ਰਾਈ ਫਰੂਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮੁਖ ਤੋਰ ਤੇ ਅੰਜੀਰ, ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼ ਤੋ ਇਲਾਵਾ ਗ੍ਰੀਨ ਅਤੇ ਰੈਡ ਚੈਰੀ , ਇਲਾਇਚੀ ਪਾਊਡਰ, ਆਰੇਂਜ ਪੀਚ, ਸੁੰਡ ਪਾਊਡਰ ਤੋ ਇਲਾਵਾ ਦੋ ਬੋਤਲ ਰਮ, ਇਕ ਬੋਤਲ ਰੈਡ ਵਾਇਨ, ਚਾਰ ਪੈਕੇਟ ਮਿਕਸ ਫਰੂਟ ਜੂਸ ਪਾਏ ਗਏ ਹਨ। ਹੋਟਲ ਦੇ ਫੂਡ ਅਤੇ ਬੀਵੇਰਜ਼ ਸੀਨੀਅਰ ਮੈਨੇਜਰ ਵਿਜੇ ਕੁਮਾਰ ਨੇ ਦੱਸਿਆ ਕਿ ਕ੍ਰਿਸਮਿਸ ਦੇ ਸੰਬੰਧ ਵਿੱਚ ਪਲੱਮ ਕੇਕ, ਯੂ ਲਾਇਕ ਕੇਕ ਅਤੇ ਪਲੱਮ ਪੂਡਿੰਗ ਕੇਕ ਤਿਆਰ ਕੀਤੇ ਜਾਣਗੇ। ਕ੍ਰਿਸਮਿਸ ਤੇ ਹੋਟਲ ਨੂੰ ਵਿਸ਼ੇਸ਼ ਤੌਰ ਤੇ ਸਜਾਯਾ ਜਾਵੇਗਾ ਅਤੇ ਆਣ ਵਾਲੇ ਮੇਹਮਾਨਾ ਦੇ ਬੱਚਿਆਂ ਨੂੰ ਵਿਸ਼ੇਸ਼ ਗਿਫਟ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਕੈਰੋਲ ਸਿੰਗਿੰਗ ਅਤੇ ਹੋਰ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ। ਇਸ ਮੋਕੇ ਤੇ ਵਿਸ਼ੇਸ਼ ਮੇਹਮਾਨ ਦੇ ਤੌਰ ਤੇ ਡਾ. ਗਰੋਵਰ ਹਾਜਿਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply