Friday, July 5, 2024

ਯਾਦਗਾਰੀ ਹੋ ਨਿਬੜਿਆ ਧੀਆਂ ਦਾ ਪ੍ਰੋਗਰਾਮ ‘ਸਨਮਾਨ ਬੇਟੀਆਂ ਦਾ’

PPN1112201510ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਧੀਆਂ ਦੇ ਆਦਰ ਤੇ ਸਤਿਕਾਰ ਦੀ ਝਲਕ ਬਿਖੇਰਦਾ ਪ੍ਰੋਗਰਾਮ ”ਸਨਮਾਨ ਬੇਟੀਆਂ ਦਾ” ਯਾਦਗਾਰੀ ਹੋ ਨਿਬੜਿਆ। ਨਾਮਵਰ ਖੇਡ ਸੰਸਥਾ ”ਗ੍ਰੇਟ ਸਪੋਰਟਸ ਐਂਡ ਕਲਚਰਲ ਕਲੱਬ” ਰਜਿ: ਅੰਮ੍ਰਿਤਸਰ ਦੇ ਸਰਪ੍ਰਸਤ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੇ ਪ੍ਰਬੰਧਾਂ ਹੇਠ ਅਜੰਤਾ ਪਬਲਿਕ ਸਕੂਲ ਬਸੰਤ ਐਵੀਨਿਊ ਦੇ ਵਿਹੜੇ ਵਿਖੇ ਕਰਵਾਏ ਗਏ ਪ੍ਰੋਗਰਾਮ ‘ਸਨਮਾਨ ਬੇਟੀਆਂ ਦਾ’ ਦੇ ਦੋਰਾਨ ਜਿਲੇ ਭਰ ਤੋਂ ਇਕ ਦਰਜਨ ਦੇ ਕਰੀਬ ਪ੍ਰਿੰਸੀਪਲਾਂ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੀਆਂ ਖਿਡਾਰਣਾਂ, ਡੀਪੀਈ/ਪੀਟੀਈ ਅਧਿਆਪਕਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿਚ ਅਹਿਮ ਮੱਲਾਂ ਮਾਰਨ ਵਾਲੀਆਂ 150 ਦੇ ਕਰੀਬ ਹੋਣਹਾਰ ਵਿਦਿਆਰਥਣਾਂ ਨੂੰ ਉਚੇਚੇ ਤੋਰ ਤੇ ਸ਼ਿਰਕਤ ਕੀਤੀ।ਇਸ ਦੋਰਾਨ ਬੀਐਸਐਫ ਸੈਕਟਰ ਹੈਡਕੁਆਟਰ ਅੰਮ੍ਰਿਤਸਰ ਦੇ ਕਾਰਜਕਾਰੀ ਡੀਆਈਜੀ ਬੀਬੀ ਗੋਸਾਈਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੋਕੇ ਪ੍ਰਿੰ: ਕੁਸੁਮ ਮਲਹੋਰਤਾ, ਪ੍ਰਿੰ: ਰੀਨਾ ਕੁੰਦਰਾ, ਪ੍ਰਿੰ: ਮਨੀਸ਼ਾ ਧਾਨੁਕਾ, ਪ੍ਰਿੰ: ਕੁਲਵਿੰਦਰ ਕੋਰ, ਪ੍ਰਿੰ: ਬੱਬਲ ਆਨੰਦ, ਪ੍ਰਿੰ: ਗੁਨੀਤਾ ਗਰੇਵਾਲ, ਰਾਸ਼ਟਰੀ ਬਾਕਸਿੰਗ ਖਿਡਾਰਣ ਐਨਮ ਸੰਧੂ, ਰਾਸ਼ਟਰੀ ਚੈਸ ਚੈਂਪੀਅਨ ਕੋਮਲ ਸੋਨੀ, ਏਸ਼ੀਅਨ ਸਿਲਵਰ ਮੈਡਲਿਸਟ ਨਵਦੀਪ ਕੋਰ ਖਹਿਰਾ, ਇੰਡੀਅਨ ਹਾਕੀ ਟੀਮ ਦੀ ਮੈਂਬਰ ਅੰਤਰਾਸ਼ਟਰੀ ਖਿਡਾਰਣ ਮਨਮੀਤ ਕੋਰ ਆਦਿ ਨੂੰ ਕਲੱਬ ਵਲੋਂ ਅਵਾਰਡ ਆਫ ਆਨਰਜ਼ ਦੇ ਕੇ ਵਿਸ਼ੇਸ਼ ਤੋਰ ਤੇ ਨਵਾਜਿਆ ਗਿਆ। ਸਨਮਾਨਿਤ ਕਰਨ ਦੀ ਰਸਮ ਡੀਆਈਜੀ ਬੀਬੀ ਗੋਸਾਈਂ, ਪ੍ਰਧਾਨ ਨਵਦੀਪ ਸਿੰਘ ਸਹੋਤਾ, ਸਰਪ੍ਰਸਤ ਰੇਸ਼ਮ ਸਿੰਘ, ਪ੍ਰਵਾਸੀ ਭਾਰਤੀ ਕਸ਼ਮੀਰ ਸਿੰਘ ਵਿਰਦੀ, ਐਡਮਿਸਟ੍ਰੇਟਰ ਪ੍ਰਸ਼ਾਂਤ ਮਹਿਰਾ ਆਦਿ ਨੇ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੋਕੇ ਡੀਆਈਜੀ ਬੀਬੀ ਗੋਸਾਈਂ ਨੇ ਕਿਹਾ ਕਿ ਹੁਣ ਮਹਿਲਾਵਾਂ ਹਰ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਲਈ ਇਨ੍ਹਾਂ ਬੇਟੀਆਂ, ਮਾਵਾਂ ਤੇ ਭੈਣਾਂ ਦਾ ਮਾਨ ਸਨਮਾਨ ਕਰਨਾ ਹਰੇਕ ਦੀ ਜਿੰਮੇਵਾਰੀ ਹੈ ਤੇ ਸੰਸਥਾ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਵਧੀਆ ਹੈ। ਇਸ ਮੋਕੇ ਜੂਨੀਅਰ ਕੈਂਬ੍ਰਿਜ਼, ਅਜੰਤਾ ਪਬਲਿਕ ਸਕੂਲ, ਸਪਰਿੰਗ ਡੇਲ, ਸੇਂਟ ਫਰਾਂਸਿਸ ਆਦਿ ਸਕੂਲਾਂ ਦੀਆਂ ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਤੇ ਸਭਿਆਚਾਰ ਵੰਨਗੀਆਂ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ। ਇਸ ਮੋਕੇ ਕੋਚ ਮਨੀਸ਼ ਕੁਮਾਰ, ਜਸਮੀਤ ਸਿੰਘ, ਮੈਡਮ ਜਿਨੀ, ਮਿਸ ਮਨੀਸ਼ਾ, ਮਾਨਸੀ ਖੰਨਾ, ਅਮਰਜੀਤ ਕੋਰ, ਕੋਚ ਅਮਿਤ ਕੁਮਾਰ, ਕੋਚ ਸੰਜੈ ਪਾਸੀ, ਅਮਨਦੀਪ ਕੋਰ, ਸਰਬਜੀਤ ਕੋਰ, ਨਵਕਿਰਨ ਸਿੰਘ, ਸਪਨਾ, ਪੂਜਾ, ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply