Wednesday, November 25, 2026

Daily Archives: January 1, 2016

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ

ਅੰਮ੍ਰਿਤਸਰ, 31 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਅਧਿਕਾਰ ਖੇਤਰ ਵਿਚ ਆਉਦੇ 5 ਪਛੜੇ ਪਿੰਡਾਂ ਨੂੰ ਗੋਦ ਲਵੇਗੀ ਅਤੇ ਇਨ੍ਰਾਂ ਦੇ ਵਿਕਾਸ ਵਿਚ ਲੋੜ ਅਨੁਸਾਰ ਮਹੱਤਵ ਪੂਰਨ ਯੋਗਦਾਨ ਪਾਵੇਗੀ।ਇਹ ਫੈਸਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਵਿਚ ਅੱਜ ਇਥੇ ਲਿਆ ਗਿਆ।ਇਸ ਤੋਂ ਇਲਾਵਾ ਵਿਭਾਗੀ ਤਰੱਕੀਆਂ ਅਤੇ ਵੱਖ-ਵੱਖ ਫੈਕਲਟੀਆਂ ਵਿਚ ਪੀ.ਐਚ. ਡੀ ਥੀਥਿਸਜ਼ ਨੂੰ ਪ੍ਰਵਾਨਗੀ …

Read More »

ਉਪ ਮੁੱਖ ਮੰਤਰੀ ਨਾਂਦੇੜ ਸਾਹਿਬ ਲਈ ਪਲੇਠੀ ਤੀਰਥ ਯਾਤਰਾ ਰੇਲ ਗੱਡੀ ਕਰਨਗੇ ਰਵਾਨਾ

ਅੰਮ੍ਰਿਤਸਰ, 31 ਦਸੰੰਬਰ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਐਲਾਨੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨਵੇਂ ਵਰ੍ਹੇ ਮੌਕੇ ਸਥਾਨਕ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ ਨਾਂਦੇੜ ਸਾਹਿਬ ਲਈ ਰਵਾਨਾ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਇਸ ਵਿਸ਼ੇਸ਼ ਰੇਲ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ, ਜਿਸ ਵਿਚ ਅਟਾਰੀ ਹਲਕੇ ਦੇ 1050 ਸ਼ਰਧਾਲੂ ਦਰਸ਼ਨਾਂ …

Read More »

ਨੈਸ਼ਨਲ ਪ੍ਰੋਜੈਕਟ ਫਾਰ ਬੋਵਾਈਨ ਬਰੀਡਿੰਗ ਐਂਡ ਡੇਅਰੀ ਡਿਵੈਲਪਮੈਟ ਸਕੀਮ ਲਈ ਕੁੱਲ 234 ਅਰਜੀਆਂ ਆਈਆਂ-ਸੰਧੂ

ਅੰਮ੍ਰਿਤਸਰ, 31 ਦਸੰਬਰ (ਗੁਰਚਰਨ ਸਿੰਘ)- ਭਾਰਤ ਸਰਕਾਰ ਵੱਲੋ ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹਿਆ ਵਾਸਤੇ ਨੈਸ਼ਨਲ ਪ੍ਰੋਜੈਕਟ ਫਾਰ ਬੋਵਾਈਨ ਬਰੀਡਿੰਗ ਐਂਡ ਡੇਅਰੀ ਡਿਵੈਲਪਮੈਟ ਸਕੀਮ ਤਹਿਤ ਲਏ ਗਏ ਪਿੰਡਾਂ ਵਿਚੋ ਅਨੁਸੂਚਿਤ ਜਾਤੀਆਂ ਵਾਸਤੇ 50 ਪ੍ਰਤੀਸ਼ਤ ਸਬਸਿਡੀ ਤੇ ਦੁੱਧਾਰੂ ਪਸ਼ੂਆਂ ਦੀ ਖਰੀਦ ਕਰਨ ਲਈ ਕੁੱਲ 234 ਅਰਜੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋ 40 ਲਾਭਪਾਤਰੀਆਂ ਨੂੰ 25000 ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ 10 ਲੱਖ ਰੁਪਏ …

Read More »

ਭਾਸ਼ਾ ਵਿਭਾਗ ਵੱਲੋਂ ਮੁਫ਼ਤ ਉਰਦੂ ਆਮੋਜ਼ ਕੋਰਸ ਲਈ ਦਾਖ਼ਲਾ ਅੱਜ ਤੋਂ

ਅੰਮ੍ਰਿਤਸਰ, 31 ਦਸੰਬਰ (ਗੁਰਚਰਨ ਸਿੰਘ)- ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ‘ਤੇ ਊਰਦੂ ਦੀ ਮੁਫ਼ਤ ਪੜ੍ਹਾਈ ਕਰਵਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖ਼ਲਾ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਮਜੀਠਾ ਰੋਡ, ਫੋਰ.ਐਸ ਸਕੂਲ ਬਿਲਡਿੰਗ ਵਿਖੇ ੧ ਜਨਵਰੀ ੨੦੧੬ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ੬ ਮਹੀਨੇ ਦੇ ਇਸ ਕੋਰਸ …

Read More »

ਛੇ ਹਫ਼ਤਿਆਂ ਦੇ ਡੇਅਰੀ ਉਦਮ ਸਿਖਲਾਈ ਕੋਰਸ ਲਈ ਇੰਟਰਵਿਊ 4 ਨੂੰ

ਅੰਮ੍ਰਿਤਸਰ, 31 ਦਸੰਬਰ (ਗੁਰਚਰਨ ਸਿੰਘ)- ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ, ਖੁਰਾਕ, ਆਧੁਨਿਕ ਸ਼ੈੱਡਾਂ, ਵਧੀਆ ਨਸਲ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਫਾਰਮਾਂ ‘ਤੇ ਵਧੀਆ ਨਸਲ ਦੇ ਜਾਨਵਰ ਪੈਦਾ ਕਰਨ ਲਈ ਬਨਾਵਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਲਈ 6 ਹਫ਼ਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ …

Read More »

ਨਵੇਂ ਸਾਲ ਦੀ ਆਮਦ ‘ਤੇ ਵਿਸ਼ਾਲੀ ਸ਼੍ਰੀ ਕ੍ਰਿਸ਼ਨ ਸ਼ਾਮ ਦਾ ਆਯੋਜਨ ਅੱਜ

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਨਵੇਂ ਸਾਲ ਦੀ ਆਮਦ ਤੇ ਸਥਾਨਕ ਤਾਲਾਬ ਬਾਜ਼ਾਰ ਵਿੱਚ ਸਥਿਤ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਸ਼੍ਰੀ ਸ਼ੁਭਕਾਮਨਾ ਸੰਕੀਰਤਨ ਮੰਡਲ ਮਾਲੇਰਕੋਟਲਾ ਵਲੋਂ 01 ਜਨਵਰੀ 2016 ਦਿਨ ਸ਼ੁੱਕਰਵਾਰ ਨੂੰ ਪੰਜਵੀਂ ਵਿਸ਼ਾਲੀ ਸ਼੍ਰੀ ਕ੍ਰਿਸ਼ਨ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਤ 8:00 ਵਜੇ ਤੋਂ ਸ਼ੁਰੂ ਹੋਣ ਵਾਲੇ ਉੇਕਤ ਧਾਰਮਿਕ ਸਮਾਗਮ ਵਿੱਚ ਸ਼੍ਰੀ ਪੂਜਾ ਸਖੀ ਅਤੇ ਸਮਸਤ ਪਾਰਟੀ …

Read More »

ਕੰਨਿਆ ਸਕੂਲ ਦੀਆਂ ਖਿਡਾਰਨਾਂ ਬੁਸ਼ਰਾ ਪ੍ਰਵੀਨ, ਸੁਮਈਆ ਤੇ ਆਰਤੀ ਬਣੀਆਂ ਪੰਜਾਬ ਜੇਤੂ

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਮੋਹਾਲੀ ਵਿਖੇ ਸਮਾਪਤ ਹੋਈਆਂ ਪੰਜਾਬ ਫੁੱਟਬਾਲ ਟੈਨਿਸ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਅੰਡਰ-17 ਸਾਲ ਵਰਗ ਲੜਕੀਆਂ ਨੇ ਜ਼ਿਲਾ ਸੰਗਰੂਰ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਚੈਂਪੀਅਨ ਬਨਣ ਦਾ ਸਿਹਰਾ ਮੋਹਾਲੀ ਦੀ ਟੀਮ ਨੂੰ ਹਰਾ ਕੇ ਪ੍ਰਾਪਤ ਕੀਤਾ। ਕੰਨਿਆ ਸਕੂਲ …

Read More »

ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮਾਂ ਮਿੱਟੀ ਦੀਆਂ ਯਾਦਾਂ’ ਪੁਸਤਕ ਰਲੀਜ਼ ਸਮਾਰੋਹ

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮਾਂ ਮਿੱਟੀ ਦੀਆਂ ਯਾਦਾਂ’ ਪੁਸਤਕ ਰਿਲੀਜ਼ ਸਮਾਰੋਹ ਮਿਤੀ 2 ਨੂੰ ਲੋਕ ਅਰਪਣ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਸਿੰਘ ਬੁੱਕਣਵਾਲ ਅਤੇ ਬਲਵੰਤ ਫਰਵਾਲੀ ਨੇ ਦੱਸਿਆ ਕਿ ਪ੍ਰਿੰਸੀਪਲ ਸ. ਬਲਦੇਵ ਸਿੰਘ ਫਰਵਾਲੀ ਦੀ ਕਿਤਾਬ ਮਾਂ ਮਿੱਟੀ ਦੀਆਂ ਯਾਦਾਂ ਕਿਤਾਬ ਦੇ ਰਿਲੀਜਕ ਸਮਾਗਮ ਵਿਚ ਮੁੱਖ ਮਹਿਮਾਨ ਸ.ਜਗਮੀਤ ਸਿੰਘ ਪੰਧੇਰ …

Read More »

ਮਿੱਠੇਵਾਲ ਵਿਖੇ ਨਗਰ ਕੀਰਤਨ ਸਜਾਇਆ

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਪਿੰਡ ਮਿੱਠੇਵਾਲ ਵਿਖੇ ਪਿੰਡ ਵਾਸੀਆਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਪਿੰਡ ਦੇ ਵੱਖ ਵੱਖ ਪੜਾਵਾਂ ਵਿਚੋਂ ਦੀ ਲੰਘਿਆ।ਇਸ ਮੌਕੇ …

Read More »

ਹਲਕਾ ਮਾਲੇਰਕੋਟਲਾ ‘ਚ ਦਸੌਧਾ ਸਿੰਘ ਵਾਲਾ ਦੇ ਸੈਂਕੜੈ ਲੋਕ ਆਪ ਪਾਰਟੀ ਵਿਚ ਸ਼ਾਮਲ

ਸੰਦੌੜ, 31 ਦਸੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਪੂਰੀ ਤਰਾਂ ਮੈਦਾਨ ਵਿਚ ਡਟੀ ਆਮ ਆਦਮੀ ਪਾਰਟੀ ਨੂੰ ਹਲਕਾ ਮਾਲੇਰਕੋਟਲਾ ਵਿਚ ਜਬਰਦਸਤ ਹੁਲਾਰਾ ਮਿਲ ਰਿਹੈ ਹੈ ਅਤੇ ਇਕ ਤੋਂ ਇਕ ਬਾਅਦ ਹਲਕੇ ਦੇ ਪਿੰਡਾਂ ਵਿਚ ਲੋਕ ਧੜਾ ਧੜਾ ਆਪ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।ਬੀਤੇ ਦਿਨੀਂ ਪਿੰਡ ਧਨੋਂ ਤੋਂ ਬਾਅਦ ਹੁਣ ਦਸੌਧਾ ਸਿੰਘ ਵਾਲਾ ਵਿਖੇ …

Read More »