Wednesday, November 25, 2026

Monthly Archives: March 2016

ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੂਮੈਨ ਵਿਖੇ ਦੋ ਰੋਜ਼ਾ ਵੈਦਿਕ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੂਮੈਨ ਯੂ.ਜੀ.ਸੀ ਦੀ ਬਾਰ੍ਹਵੀਂ ਯੋਜਨਾ ਦੇ ਅਧੀਨ ਸਵਾਮੀ ਦਯਾਨੰਦ ਅਧਿਐਨ ਕੇਂਦਰ ਵਲੋਂ ਦੋ ਰੋਜ਼ਾ ਵੈਦਿਕ ਵਰਕਸ਼ਾਪ ਅਤੇ ਵਾਖਿਆਨ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਡੀ. ਏ. ਵੀ ਗਾਣ ਨਾਲ ਕੀਤੀ ਗਈ, ਜਦਕਿ ਉਦਘਾਟਨੀ ਸਮਾਰੋਹ ਦਾ ਆਗਾਜ਼ ਮੁੱਖ …

Read More »

ਕੌਮੀ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਲਈ ਲੋਕਾਂ ਨੂੰ ਦਿਖਾਏ ਸਬਜ਼ਬਾਗ

ਰਈਆ, 30 ਮਾਰਚ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਡੀ ਵਿਖੇ ਕਾਂਗਰਸ ਵੱਲੋਂ 2017 ਦੀ ਸਰਕਾਰ ਬਣਾਉਣ ਲਈ ਰੈਲੀ ਕੀਤੀ ਇਸ ਮੋਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਸਾਡੀ ਸਰਕਾਰ ਆਉਣ ਤੇ ਚਾਰ ਹਫਤਿਆਂ ਚ ਨਸ਼ਾ ਬੰਦ ਕੀਤਾ ਜਾਵੇਗਾ ਅਤੇ ਅਕਾਲੀ, ਭਾਜਪਾ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਨਹੀ ਦੇ …

Read More »

ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਮ ਕੱਢਣ ਦਾ ਫੈਸਲਾ ਸ਼ਲਾਘਾਯੋਗ

ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਨਾਮ ਕਾਲੀ ਸੂਚੀ ਦੀ ਲਿਸਟ ਵਿਚੋਂ ਕੱਢੇ ਹਨ, ਸ਼ਲਾਘਾਯੋਗ ਫੈਸਲਾ ਹੈ, ਲੇਕਿਨ ਇਹ ਕਾਲੀ ਸੂਚੀ ਸਰਕਾਰ ਵੱਲੋਂ ਖਤਮ ਹੀ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਸਿੱਖ ਵੀ ਅਜ਼ਾਦੀ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਸ਼ਰਧਾਲੂ ਲਾਪਤਾ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸ਼ਰਧਾਲੂ ਲਾਪਤਾ ਹੋਣ ਦਾ ਖਬਰ ਹੈ।ਸਥਾਨਕ ਬਾਜ਼ਾਰ ਪੇਠੇ ਵਾਲਾ, ਗਲੀ ਤਾਰਾ ਚੰਦ ਘਰਿਆਲ ਵਾਸੀ ਸਿਮਰਪ੍ਰੀਤ ਸਿੰਘ ਦਾਨਿਸ਼ ਨੇ ਦੱਸਿਆ ਕਿ ਉਸ ਦੇ ਪਿਤਾ ਜਸਵਿੰਦਰ ਸਿੰਘ ਉਮਰ 45 ਸਾਲ ਵਾਸੀ, ਅੰਮ੍ਰਿਤਸਰ 25 ਮਾਰਚ ਨੂੰ ਉਨ੍ਹਾਂ ਦੇ ਪਿਤਾ ਘਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਨਿਕਲੇ ਸਨ, …

Read More »

ਸਿੱਖਿਆ ਵਿਭਾਗ ਵਲੋਂ ਪੁਰਾਣੇ ਕਰਮਚਾਰੀਆਂ ਨੂੰ ਅੱਖੋ ਪਰੋਖੇ ਕਰਨ ‘ਤੇ ਕਾਲੇ ਬਿੱਲੇ ਲਗਾ ਕੇ ਕੀਤਾ ਕੰਮ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਾਮਿਆ ਨੇ ਆਪਣੀਆ ਜ਼ਾਇਜ਼ ਤੇ ਹੱਕੀ ਮੰਗਾਂ ਦਾ ਹੱਲ ਨਾ ਹੁੰਦਾ ਦੇਖ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਦਫਤਰਾਂ ਵਿਚ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ ਅਤੇ ਜ਼ਿਲ੍ਹਾ ਪ੍ਰਧਾਨ ਵਿਕਾਸ ਕੁਮਾਰ ਵਲੋ ਜ਼ਿਲ੍ਹਾ ਸਿੱਖਿਆ ਅਫਸਰ (ਐਲ਼ੀ.) ਸ. ਜੁਗਰਾਜ ਸਿੰਘ ਰੰਧਾਵਾ ਨੂੰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਪੱਤਰ ਸੌਂਪਿਆ। ਪੱਤਰਰਕਾਰਾਂ ਨਾਲ ਗੱਲਬਾਤ ਕਰਦਿਆਂ …

Read More »

ਸਾਹਿਤਕ ਸਮਾਗਮ ਵਿਚ ‘ਦੀਵਾ ਬਲਦਾ ਰਹੇ ‘ਪੁਸਤਕ ਲੋਕ ਅਰਪਣ ਕੀਤੀ

ਰਾਜਪੁਰਾ, 29 ਮਾਰਚ (ਅਮਨ)- ਲੋਕ ਸਾਹਿਤ ਸੰਗਮ (ਰਜਿ:) ਰਾਜਪੁਰਾ ਵਲੋਂ ਸੀਨੀਅਰ ਸਿਟੀਜਨ ਕੌਸਲ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਕੋਸਲ ਭਵਨ ਵਿਖੇ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਅਤੇ ਕੋਂਸਲ ਪ੍ਰਧਾਨ ਡਾ ਹਰਬੰਸ ਸਿੰਘ ਆਹੂਜਾ ਦੀ ਸਾਂਝੀ ਅਗਵਾਈ ਵਿਚ ਸਮਾਰੋਹ ਕਰਵਾਇਆ ਗਿਆ। ਇਸ ਮੋਕੇ ਸ੍ਰੀਮਤੀ ਹਰਜਿੰਦਰ ਕੋਰ ਸਧਰ ਦੀ ਕਿਤਾਬ ‘ਦੀਵਾ ਬਲਦਾ ਰਹੇ ‘ਲੋਕ ਅਰਪਣ ਕੀਤੀ। ਸਮਾਗਮ ਦੇ ਮੁਖ ਮਹਿਮਾਨ ਬਿਕਰਮ …

Read More »

ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ- ਡਾ. ਚਾਹਲ

ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ)- ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਜਿਸ ਨਾਲ ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ ਬਣ ਗਿਆ ਹੈ। ਇਹ ਵਿਚਾਰ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਵਿਭਾਗ ਵੱਲੋਂ …

Read More »

ਮਸੀਹ ਤੇ ਮੁਸਲਿਮ ਭਾਈਚਾਰੇ ਲਈ 2.5 ਏਕੜ ਰਕਬੇ ‘ਚ ਕਬਰਸਤਾਨ ਤੇ ਇੱਕ ਕਮਿਊਨਿਟੀ ਹਾਲ ਬਣੇਗਾ- ਮੁਨੱਵਰ ਮਸੀਹ

ਪਠਾਨਕੋਟ, 29 ਮਾਰਚ (ਪੰਜਾਬ ਪੋਸਟ ਬਿਊਰੋ)- ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ਼੍ਰੀ ਮੁਨੱਵਰ ਮਸੀਹ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੀ ਪ੍ਰਧਾਨਗੀ ਹੇਠ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ, ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਜਸਵੰਤ ਸਿੰਘ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ …

Read More »

18ਵਾਂ ਮਹਾਨ ਕੀਰਤਨ ਦਰਬਾਰ 1 ਅਪ੍ਰੈਲ ਨੂੰ – ਸੰਤ ਮਹਾਂਪੁਰਸ਼ ਤੇ ਕੀਰਤਨੀਏ ਭਰਨਗੇ ਹਾਜ਼ਰੀ

ਪੱਟੀ, 29 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਕੀਰਤਨ ਦਰਬਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ 1 ਅਪੈ੍ਰਲ਼ ਨੂੰ ਯੰਗਮੈਨ ਕਲੱਬ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨਾਲ …

Read More »