Wednesday, November 25, 2026

Daily Archives: December 11, 2016

ਬੀ.ਐਸ.ਐਫ ਭਰਤੀ ਟ੍ਰੇਨਿੰਗ ਕੈਂਪ ਸੰਪਨ- 60 ਨੋਜ਼ਵਾਨਾਂ ਨੂੰ ਸਰਟੀਫਿਕੇਟ ਵੰਡੇ

ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਬੀ.ਐਸ.ਐਫ ਦੀ 90ਵੀਂ ਬਟਾਲੀਅਨ ਵੱਲੋਂ ਹੈਡਕਵਾਟਰ ਵਿਚ ਇੱਕ ਮਹੀਨੇ ਤੱਕ ਚੱਲਣ ਵਾਲੇ ਭਰਤੀ ਤੋਂ ਪਹਿਲਾਂ ਨੋਜ਼ਵਾਨਾਂ ਦੇ ਟ੍ਰੇਨਿੰਗ ਕੈਂਪ ਦੀ ਸਮਾਪਤੀ ਹੋਈ। ਕੈਂਪ ਵਿਚ 60 ਨੋਜ਼ਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਸਮਾਗਮ ਦੇ ਮੁੱਖ ਮਹਿਮਾਨ ਡੀਆਈਜੀ ਇੱਪਨ ਪੀਵੀ ਨੇ ਨੋਜ਼ਵਾਨਾਂ ਨੂੰ ਦੇਸ਼ ਦੇ ਪ੍ਰਤੀ ਸੇਵਾਵਾਂ ਦੇ ਲਈ ਪ੍ਰੇਰਿਤ ਕੀਤਾ ਅਤੇ ਬੀਐਸਐਫ ਦੀਆਂ ਗਤੀਵਿਧੀਆਂ ਸਬੰਧੀ …

Read More »

ਦਸਵੇਂ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ

ਨਵੀਂ ਦਿੱਲੀ, 12 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੀਆਂ ਸਿੰਘ ਸਭਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350-ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਦਾ ਆਯੋਜਨ ਕਰਨ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕਣ ਲਈ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਇੱਕ ਵਿਸ਼ੇਸ਼ ਇਕਤ੍ਰਤਾ ਇਥੇ ਧਰਮ ਪ੍ਰਚਾਰ ਕਮੇਟੀ …

Read More »

ਭਾਜਪਾ ਨੇ ਆਪ ਉਮੀਦਵਾਰ ਰੂਬੀ ਵਲੋਂ ਮੀਡੀਆ ਨੂੰ ਵਿਕਾਊ ਕਹਿਣ ਦੀ ਕੀਤੀ ਨਿੰਦਿਆ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)-  ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਹਲਕੇ ਤੋ ਉਮੀਦਵਾਰ ਰੁਪਿੰਦਰ ਰੂਬੀ ਵਲੋਂ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਨੂੰ `ਵਿਕਾਊ` ਕਹਿਣ ਦੀ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨਿੰਦਾ ਕਰਦਿਆਂ ਉਨਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਭਾਜਪਾ ਮੀਡੀਆ ਸੈਲ ਦੇ ਸੂਬਾ ਕਨਵੀਨਰ ਜਨਾਰਧਨ ਸ਼ਰਮਾ ਅਤੇ ਜਿਲਾ ਭਾਜਪਾ ਮੀਡੀਆ ਸਕੱਤਰ ਜਾਰੀ ਬਿਆਨ …

Read More »

ਸਰਕਾਰੀ ਸਕੂਲ ਅਲੀਵਾਲ ਦੇ ਦਿਲਜੀਤ ਮਾਨ ਨੇ ਰਾਜ ਪੱਧਰੀ ਮੁਕਾਬਲਿਆਂ `ਚ ਹਾਸਲ ਪਹਿਲਾ ਸਥਾਨ

ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਚੇਅਰਪਰਸਨ ਡਾ.ਤਜਿੰਦਰ ਕੌਰ ਧਾਲੀਵਾਲ ਦੀ ਸਰਪਰਸਤੀ ਅਧੀਨ ਮੋਹਾਲੀ ਵਿਖੇ ਸੋਲੋ ਡਾਂਸ ਦੇ ਰਾਜ ਪੱਧਰੀ ਮਾਕਬਲਿਆਂ ਵਿਚ ਪ੍ਰਿੰ.ਬਲਵਿੰਦਰਪਾਲ ਅਤੇ ਰਾਜ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਦਿਲਜੀਤਮਾਨ ਸਿੰਘ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਗੁਰਦਾਸਪੁਰ ਦਾ …

Read More »

ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਦੀ ਹੋਈ ਤਾਜਪੋਸ਼ੀ

ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਲਾਇਨ ਕਲੱਬਾਂ ਦਾ ਅੰਤਰਰਾਸਟਰੀ ਇਂਤਿਹਾਸ ਪੜੀਏ ਤਾ ਪਤਾ ਲੱਗਦਾ ਹੈ ਕਿ ਇਹ ਕਲੱਬਾ ਸਮਾਜ ਵਿਚ ਆਏ ਦਿਨ ਸਮਾਜ ਭਲਾਈ ਵਾਲੇ ਕੰਮ ਕਰਕੇ ਆਪਣੀ ਸੰਸਾਰ ਭਰ ਵਿਚ ਵੱਖਰੀ ਹੀ ਪਹਿਚਾਣ ਬਣਾਈ ਬੈਠੀਆਂ ਹਨ, ਤੇ ਇਹਨਾ ਸੰਸਾਰ ਭਰ ਦੀਆਂ ਕਲੱਬਾਂ ਵਿਚ ਡਿਸਟ੍ਰਿਕ 321-ਡੀ ਦੀ ਆਪਣੀ ਵਿਲੱਖਣ ਪਹਿਚਾਣ ਹੈ, ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ …

Read More »

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵਲੋਂ ਬਠਿੰਡਾ ਸਿਵਲ ਟਰਮੀਨਲ ਦਾ ਉਦਘਾਟਨ

1 ਅਪ੍ਰੈਲ ਤੋਂ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹੋਵੇਗੀ ਸ਼ੁਰੂ – ਰਾਜੂ ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਵਾਈ ਸੰਪਰਕ ਦੇ ਖੇਤਰ ਵਿੱਚ ਵੱਡੀ ਪੁਲਾਂਘ  ਪੁਟਦਿਆਂ ਪੰਜਾਬ ਦੇ ਬਠਿੰਡਾ ਸਿਵਲ ਟਰਮੀਨਲ ‘ਤੇ ਅੱਜ ਤੋਂ ਫਲਾਈਟਾਂ ਦੀ ਸ਼ੁਰੂਆਤ ਦਿੱਲੀ ਤੋਂ ਆਈ ਪਲੇਠੀ ਫਲਾਈਟ ਨਾਲ ਹੋ ਗਈ। ਏਅਰ ਇੰਡੀਆ ਦੀ ਪਲੇਠੀ ਫਲਾਈਟ ਵਿਚ  ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਸ਼ੋਕ ਗਜਾਪਤੀ ਰਾਜੂ, ਕੇਂਦਰੀ …

Read More »

ਜਾਗਰੂਕ ਵਿਦਿਆਰਥੀ ਹੱਕਾਂ ਪ੍ਰਤੀ ਚੇਤੰਨ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ- ਪ੍ਰਵੀਨ ਸਹਿਗਲ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)  ਹਰ ਦੇਸ਼ ਵਾਸੀ ਦਾ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਜਰੂਰੂੀ ਹੈ ਤਾਂ ਕਿ ਉਹ ਕਿਸੇ ਵੀ ਤਰਾਂ ਦੇ ਸ਼ੋਸਣ ਦਾ ਸ਼ਿਕਾਰ ਨਾ ਹੋ ਸਕਣ।ਵਿਸ਼ਵ ਮਨੁੱਖੀ ਅਧਿਕਾਰ ਦਿਵਸ ਸਬੰਧੀ ਹਿਊਮਨ ਰਾਈਟਸ ਪ੍ਰੋਟੰਕਸ਼ਨ ਕੌਂਸਲ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕੌਂਸਲ ਦੇ ਸੂਬਾ ਚੇਅਰਮੈਨ ਪਰਵੀਨ ਸਹਿਗਲ ਨੇ ਕਿਹਾ ਕਿ ਆਪਣੇ ਅਧਿਕਾਰਾਂ …

Read More »

ਸਰਬਤ ਖਾਲਸਾ ਦੀ ਸਫਲਤਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਅੰਤ ਦੀ ਸ਼ੁਰੂਆਤ- ਸਖੀਰਾ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ)  ਸਰਬਤ ਖਾਲਸਾ ਦੇ ਵਿਸ਼ਾਲ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦਮਨਕਾਰੀ ਨੀਤੀਆਂ ਦਾ ਅੰਤ ਹੋਣ ‘ਤੇ ਆ ਗਿਆ ਹੈ ਕਿਉਂਕਿ ਸੰਮੇਲਨ ਨੂੰ ਫੇਲ ਕਰਨ ਦੀਆਂ ਸਰਕਾਰ ਦੀਆਂ ਸਾਜਿਸ਼ਾਂ  ਨੇ ਬਾਦਲਕਿਆਂ ਦਾ ਪੰਥ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।ਪੰਥਕ ਜੱਥੇਬੰਦੀਆਂ ਵੱਲੋਂ ਬੀਤੀ 8 ਦਸੰਬਰ ਨੂੰ ਪਵਿੱਤਰ ਧਰਤੀ …

Read More »

 13ਵਾਂ ਅਰਦਾਸ ਸਮਾਗਮ ਤੇ 12ਵਾਂ ਜੀਅ ਦਇਆ ਪਰਵਾਨ ਸਮਾਗਮ ਕਰਵਾਇਆ

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ) 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ 13ਵਾਂ ਜਪ-ਤਪ ਅਰਦਾਸ ਸਮਾਗਮ ਅਤੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦਾ 12ਵਾਂ ਸਲਾਨਾ ਸਮਾਗਮ ਜੀਅ ਦਇਆ ਪਰਵਾਨ ਸਮਾਗਮ ਗੁ. ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੁਖਦੇਵ ਸਿੰਘ ਭੁਚੋਂ ਸਾਹਿਬ ਵਾਲੇ, ਸੰਤ ਬਾਬਾ ਹਰਭਜਨ ਸਿੰਘ ਨਾਨਕਸਰ …

Read More »

Geeta Chanting Competition held at Madhav Vidya Niketan

  Amritsar, Dec 10 (Punjab Post Bureau) – A School level Geeta Chanting Competition was organized at Madhav Vidya Niketan Sr. sec. School today in which students participatred with full enthusiasm. The competition was divided into two groups. The 16th Chapter of Geeta & Shlokas were recited by students. The Judges of the competition were Dr. Dalbir  Singh ( HOD …

Read More »