ਪਠਾਨਕੋਟ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗਰਮੀਆਂ ਦੇ ਮੌਸਮ ਦੌਰਾਨ ਲੂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਹਸਪਤਾਲਾਂ ਵਿਚ ਜਿੱਥੇ ਯੋਗ ਵਿਵਸਥਾ ਕਰੇ ਉਥੇ ਹੀ …
Read More »Monthly Archives: April 2017
ਪਖੰਡੀ ਬਾਬਿਆਂ, ਤਾਂਤਰਿਕਾਂ, ਢੋਂਗੀਆਂ ਨੂੰ 5 ਲੱਖ ਜਿੱਤਣ ਦਾ ਦਿੱਤਾ ਖੁੱਲਾ ਚੈਲੰਜ
ਚੌਂਕ ਮਹਿਤਾ, 29 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਧਾਗੇ ਤਵੀਤ ਕਰਨ, ਪਖੰਡੀ ਬਾਬਿਆਂ, ਤਾਂਤਰਿਕਾਂ, ਭਵਿੱਖ ਦੱਸਣ ਦਾ ਢੋਂਗ ਕਰਨ ਵਾਲਿਆਂ ਸਮੂਹ ਲੋਕਾਂ ਨੂੰ 5 ਲੱਖ ਜਿੱਤਣ ਦਾ ਖੁੱਲਾ ਚੈਲੰਜ਼ ਕਰਦਿਆਂ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਕੋਈ ਵੀਂ ਵਿਅਕਤੀ ਜਿਹੜਾ ਸਾਡੇ ਭੋਲੇ ਭਾਲੇ ਲੋਕਾਂ ਦੀਆਂ ਕਮਜ਼ੋਰੀਆਂ ਦਾ …
Read More »ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਭਾਫ ਪ੍ਰਣਾਲੀ ਨਾਲ ਤਿਆਰ ਹੋਵੇਗਾ ਲੰਗਰ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਯਤਨਾਂ ਸਦਕਾ ਸਥਾਨਕ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੰਗਰ ਤਿਆਰ ਕਰਨ ਲਈ ਭਾਫ ਪ੍ਰਣਾਲੀ (ਸਟੀਮ ਸਿਸਟਮ) ਦੀ ਆਰੰਭਤਾ ਅੱਜ ਅਰਦਾਸ ਉਪਰੰਤ ਕੀਤੀ ਗਈ।ਇਸ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਪਾਸੋਂ ਕਰਵਾਈ ਗਈ ਹੈ।ਲੰਗਰ ਤਿਆਰ ਕਰਨ ਲਈ ਆਰੰਭ …
Read More »ਵੱਖ-ਵੱਖ ਵਿਦਿਆਰਥੀਆਂ ਨੂੰ ਮਿਲੇਗਾ ਸਟੂਡੈਂਟ ਆਫ ਇਅਰ ਐਵਾਰਡ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਨਾਮਵਰ ਸਮਾਜ ਸੇਵੀ ਸੰਸਥਾ `ਹੋਲੀ ਸਿਟੀ ਵੂਮਨ ਵੈਲਫੇਅਰ ਸੁਸਾਇਟੀ` ਵਲੋਂ ਵੱਖ-ਵੱਖ ਖੇਤਰਾਂ `ਚ ਅਹਿਮ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਟੂਡੈਂਟ ਆਫ਼ ਦਾ ਇਅਰ ਐਵਾਰਡ ਦੇ ਕੇ ਨਵਾਜ਼ਿਆ ਜਾਵੇਗਾ।ਸੁਸਾਇਟੀ ਦੀ ਚੇਅਰਪਰਸਨ ਹਰਪਵਨਪ੍ਰੀਤ ਕੋਰ ਸੰਧੂ ਨੇ ਦੱਸਿਆ ਕਿ ਚੀਫ ਪੈਟਰਨ ਪ੍ਰਿੰ: ਕੁਸੁਮ ਮਲਹੋਤਰਾ ਤੇ ਜਨਰਲ ਸਕੱਤਰ ਪ੍ਰਿੰ: ਨਵਨੀਤ ਕੋਰ ਆਹੁਜਾ ਦੇ ਦਿਸ਼ਾ ਨਿਰਦੇਸ਼ਾਂ `ਤੇ ਅਗਲੇ …
Read More »`ਬੇਟੀ ਬਚਾਓ ਬੇਟੀ ਪੜਾਓ` ਮੁਹਿੰਮ `ਚ ਯੋਗਦਾਨ ਬਦਲੇ ਮੱਟੂ ਸਨਮਾਨਿਤ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵਲੋਂ ਧੀਆਂ ਦੇ ਹੱਕ ਵਿਚ ਚਲਾਈ ਗਈ `ਬੇਟੀ ਬਚਾਓ ਤੇ ਬੇਟੀ ਪੜਾਓ` ਮੁਹਿੰਮ ਦੇ ਵਿਚ ਬੇਹਤਰ ਯੋਗਦਾਨ ਪਾਉਣ ਬਦਲੇ ਅੰਮ੍ਰਿਤਸਰ ਦੇ ਉਘੇ ਸਮਾਜ ਸੇਵਕ ਤੇ ਸਮਾਜ ਭਲਾਈ ਸੰਸਥਾ `ਮਾਣ ਧੀਆਂ ਤੇ` ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਨੂੰ ਜਿਲਾ ਸਿੱਖਿਆ ਅਫਸਰ ਸੈਕੰਡਰੀ ਅਮਰਦੀਪ ਸਿੰਘ ਸੈਣੀ ਵਲੋਂ ਪ੍ਰਸ਼ੰਸਾ …
Read More »ਬ੍ਰਾਹਮਣ ਸਮਾਜ ਦੀਆਂ ਮੰਗਾਂ ਪ੍ਰਤੀ ਕੈਪਟਨ ਸਰਕਾਰ ਸੁਚੇਤ ਹੋਵੇ – ਬਿਹਾਰੀ ਲਾਲ ਸੱਦੀ
ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਜੋ ਅਕਸ਼ੈ ਤਿ੍ਰਤਆ ਨੂੰ ਤੇ੍ਰਤਾ ਯੁੱਗ ਵਿੱਚ ਅਵਤ੍ਰਿਤ ਹੋਏ ਭਗਵਾਨ ਪਰਸ਼ੂ ਰਾਮ ਜੀ ਦੀ ਜੈਅੰਤੀ ਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਨੇ ਸਮੁਚੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਪ੍ਰੈੱਸ ਦੇ ਨਾਂ ਸਾਂਝੇ ਬਿਆਨ ਵਿੱਚ ਬਿਹਾਰੀ ਲਾਲ ਸੱਦੀ ਜਨਰਲ ਸਕੱਤਰ, ਡਾ. ਵਿਕਰਮ ਸ਼ਰਮਾ ਸੀਨੀ: ਵਾਈਸ ਪ੍ਰਧਾਨ, ਐਡਵੋ: ਸੁਰਿੰਦਰ …
Read More »ਪਿੰਡ ਬਾਲਿਓਂ ਵਿਖੇ ਘੋੜਿਆਂ ਦੀ ਦੌੜਾਂ 7 ਮਈ ਨੂੰ
ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਬਾਲਿਓਂ ਵਿਖੇ ਹਰ ਸਾਲ ਦੀ ਤਰਾਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ 7 ਮਈ ਦਿਨ ਐਤਵਾਰ ਨੂੰ ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਫੌਜੀ ਗਰਾਮ ਸਭਾ ਆਗੂ ਨੇ ਦੱਸਿਆ ਕਿ ਇਨਾਂ ਘੋੜ ਦੌੜਾਂ ਦਾ ਉਦਘਾਟਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਬਲਜਿੰਦਰ …
Read More »ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸੋਨੀ ਸੱਦੀ ਵੱਲੋਂ ਭਗਵਾਨ ਪਰਸ਼ੂ ਰਾਮ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ
ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਬ੍ਰਾਹਮਣ ਸਭਾ ਪੰਜਾਬ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸੋਨੀ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਉਨਾਂ ਦੁਆਰਾ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ, ਜਿਹੜੇ ਤ੍ਰੇਤਾ ਯੁੱਗ ਵਿੱਚ ਬੈਸਾਖ ਮਹੀਨੇ ਦੀ ਅਕਸ਼ੈ ਤਿ੍ਰਤਾ ਨੂੰ ਅਵਤਰਿਤ ਹੋਏ। ਉਨਾਂ ਭਗਵਾਨ …
Read More »ਡਾ. ਪਰਮਿੰਦਰ ਸਿੰਘ ਬੈਨੀਪਾਲ ਦੇ ਘਰ ਪੋਤਰੇ ਦੀ ਦਾਤ
ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਦੇ ਘਰ ਪੋਤਰੇ ਦੀ ਦਾਤ ਬਖਸ਼ਿਸ਼ ਹੋਈ ਹੈ।ਇਸ ਸਬੰਧ ਵਿੱਚ ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੁਆਰਾ ਉਚੇਚੇ ਤੌਰ ਤੇ ਬੁਲਾਈ ਮੀਟਿੰਗ ਵਿੱਚ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਲੱਡੂ ਵੰਡੇ ਗਏ। ਪ੍ਰਧਾਨ ਵਿਜੈ ਕੁਮਾਰ ਨੇ ਆਪਣੇ ਆਪਣੇ ਵੱਲੋਂ ਅਤੇ …
Read More »ਨਾਦ ਪ੍ਰਗਾਸੁ ਵੱਲੋਂ ਸ਼ਬਦ ਕੀਰਤਨ: ਵਿਲੱਖਣਤਾ, ਸੰਭਾਲ ਤੇ ਪ੍ਰਸਾਰ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਅੱਜ
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖੋਜ ਸੰਸਥਾ ਨਾਦ ਪ੍ਰਗਾਸੁ ਵਲੋਂ ਸ਼ਬਦ ਕੀਰਤਨ: ਵਿਲੱਖਣਤਾ, ਸੰਭਾਲ ਅਤੇ ਪ੍ਰਸਾਰ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਮਿਤੀ 29 ਅਪ੍ਰੈਲ, 2017 ਨੂੰ ਸਵੇਰੇ 11:00 ਵਜੇ ਭਾਈ ਵੀਰ ਸਿੰਘ ਗੁਰਮਤਿ ਕਾਲਜ, ਪੁਤਲੀਘਰ, ਅੰਮ੍ਰਿਤਸਰ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਡਾ. ਮਨਜੀਤ ਸਿੰਘ ਇਸ ਭਾਸ਼ਣ ਦੇ ਮੁੱਖ ਪ੍ਰਵਕਤਾ ਹੋਣਗੇ। ਸੰਸਥਾ ਦੇ ਸਕੱਤਰ, …
Read More »
Punjab Post Daily Online Newspaper & Print Media