Tuesday, November 24, 2026

Monthly Archives: October 2017

ਉਸਾਰੀ ਕਿਰਤੀਆਂ ਨੂੰ ਆਨ ਲਾਈਨ ਰਜਿਸਟ੍ਰੇਸ਼ਨ ਦੀ ਜਾਣਕਾਰੀ ਦੇਣ ਲਈ ਲਗਾਇਆ ਕੈਂਪ

 50 ਦੇ ਲਗਭਗ ਉਸਾਰੀ ਕਿਰਤੀਆਂ ਦੇ ਭਰੇ ਗਏ 27 ਤੇ 29 ਨੰਬਰ ਫਾਰਮ ਪਠਾਨਕੋਟ, 26 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਿਰਤ ਤੇ ਸੁਲਾਹ ਦਫ਼ਤਰ ਪਠਾਨਕੋਟ ਵੱਲੋਂ ਉਸਾਰੀ ਕਿਰਤੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਜਾਣਕਾਰੀ ਦੇਣ ਲਈ ਲੇਬਰ ਸ਼ੈਡ ਗਾਂਧੀ ਚੌਕ ਪਠਾਨਕੋਟ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਦੀ ਪ੍ਰਧਾਨਗੀ ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫ਼ਸਰ ਨੇ ਕੀਤੀ।ਉਨਾਂ ਦਸਿਆ ਕਿ ਜਿਥੇ …

Read More »

ਸੜਕ ਹਾਦਸੇ ਵਿੱਚ ਗਰੀਬ ਕਿਸਾਨ ਦੇ ਦੋ ਸਾਲ ਦੇ ਬੱਚੇ ਦੀ ਮੌਤ

ਧੂਰੀ, 26 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਦੋਹਲਾ ਫਾਟਕਾਂ ਦੇ ਨੇੜੇ ਇੱਕ ਟਰੱਕ ਦੇ ਸਕੂਟਰ ਨਾਲ ਟਕਰਾ ਜਾਣ ਕਾਰਨ ਇੱਕ ਗਰੀਬ ਕਿਸਾਨ ਦੇ ਇਕਲੌਤੇ ਕਰੀਬ ਦੋ ਸਾਲਾ ਬੱਚੇ ਦੀ ਮੌਕੇ `ਤੇ ਹੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਧੂਰੀ ਵਿਖੇ ਆਪਣੇ ਇਕਲੌਤੇ ਲੜਕੇ ਨੂੰ ਇਲਾਜ਼ ਲਈ ਲੈ ਕੇ ਪਹੁੰਚੇ ਦੋਹਲਾ ਨਿਵਾਸੀ ਹਰੀ ਸਿੰਘ ਨੇ …

Read More »

ਵੱਖ-ਵੱਖ ਬੀਮਾਰੀਆਂ ਸਬੰਧੀ ਲਗਾਇਆ ਮੁਫਤ ਮੈਡੀਕਲ ਚੈਕਅੱਪ ਕੈਂਪ

ਧੂਰੀ, 26 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਲਾਈਫ ਲਾਈਨ ਕਲੱਬ ਧੂਰੀ ਅਤੇ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਸਥਾਨਕ ਅਸ਼ੋਕਾ ਫਾਰਮ ਹਾਊਸ ਵਿਖੇ ਵੱਖ-ਵੱਖ ਬੀਮਾਰੀਆਂ ਸਬੰਧੀ ਇੱਕ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਦਿਲ ਦੇ ਰੋਗਾਂ, ਹੱਡੀਆਂ, ਦੰਦਾਂ, ਚਮੜੀ ਅਤੇ ਅੱਖਾਂ ਸਮੇਤ ਵੱਖ-ਵੱਖ ਬੀਮਾਰੀਆਂ ਦੇ ਮਾਹਰ ਡਾਕਟਰਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਲੋੜਵੰਦ ਮਰੀਜ਼ਾਂ ਦਾ ਮੁਫਤ ਚੈਕਅੱਪ …

Read More »

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਦੀ ਜਿਲ੍ਹੇ ਵਿਚ ਝੰਡੀ

ਸੰਦੌੜ, 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਕਾਲ ਅਕੈਡਮੀ ਮਸਤੂਆਣਾ ਵਿਖੇ ਹੋਏ ਜਿਲਾ ਪੱਧਰੀ ਰਸਾ-ਕਸ਼ੀ ਮੁਕਾਬਲਿਆਂ ਵਿਚ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀਆਂ ਨੇ ਜੋਨ ਭੋਗੀਵਾਲ ਵਲੋਂ ਖੇਡਦਿਆਂ ਫਾਈਨਲ ਵਿਚ ਸੰਗਰੂਰ ਜੋਨ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕੀਤਾ।ਅਮਨਜੋਤ ਸਿੰਘ ਨੱਥੋਹੇੜੀ, ਮਹਿਕਪ੍ਰੀਤ ਸਿੰਘ ਅਮਾਮਗੜ, ਗੁਰਪ੍ਰੀਤ ਸਿੰਘ ਕਾਸਾਪੁਰ, ਗੁਰਿੰਦਰ …

Read More »

ਇੰਟਰ-ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਤਿੰਨ ਪਹਿਲਵਾਨਾਂ ਨੇ ਕਾਂਸੀ ਤੇ ਇੱਕ ਨੇ ਸਿਲਵਰ ਮੈਡਲ ਜਿੱਤਿਆ

ਮਾਲੇਰਕੋਟਲਾ (ਸੰਦੌੜ), 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਨਾਮਵਰ ਰੈਸਲਿੰਗ ਅਖਾੜਾ ਬਾਗ ਵਾਲਾ ਜਿਸ ਨੇ ਰੈਸਲਿੰਗ ਦੇ ਵੱਖ-ਵੱਖ ਮੁਕਾਬਲਿਆਂ ‘ਚ ਅਪਣਾ ਲੋਹਾ ਮੰਨਵਾ ਕੇ ਅਪਣੇ ਅਖਾੜੇ ਦਾ ਨਾਮ ਰੋਸ਼ਨ ਕੀਤਾ ਹੈ, ਸਫਲਤਾ ਵੱਲ ਅਪਣਾ ਸਫਰ ਜਾਰੀ ਰੱਖਦੇ ਹੋਏ ਫਰੀਦਕੋਟ ‘ਚ ਆਯੋਜਿਤ ਇੰਟਰ ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਅਖਾੜੇ ਦੇ ਤਿੰਨ ਪਹਿਲਵਾਨ ਮੁਹੰਮਦ ਫਿਰੋਜ, ਮੁਹੰਮਦ ਰਿਜਵਾਨ ਤੇ ਮੁਹੰਮਦ ਅਫਨਾਨ …

Read More »

ਪਿੰਡ ਬਿੰਜੋਕੀ ਖੁਰਦ ਵਿਖੇ ਡੇਂਗੂ ਦਾ ਸਰਵੇ ਕੀਤਾ

ਮਾਲੇਰਕੋਟਲਾ (ਸੰਦੌੜ), 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਡਾ. ਕਿਰਨਜੀਤ ਕੌਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਮਰਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਵਲੀਨ ਗਰਗ, ਬੀ.ਈ.ਈ ਰਣਬੀਰ ਸਿੰਘ ਦੰਡੇ ਅਤੇ ਹੈਲਥ ਸੁਪਰਵਾਇਜਰ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਬਣਾਈ ਗਈ ਟੀਮ ਮੈਂਬਰ ਸਿਹਤ ਅਧਿਕਾਰੀ ਰਵਿੰਦਰ ਸਿੰਘ, ਬੂਟਾ ਖਾਂ, ਗੁਰਜਿੰਦਰ ਸਿੰਘ ਅਤੇ ਸੁਖਜੀਤ ਸਿੰਘ ਨੇ ਘਰ ਘਰ ਜਾ ਕੇ …

Read More »

ਦਸਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਦੀ ਸੜਕ ਹਾਦਸੇ ‘ਚ ਮੌਤ

ਸੰਦੌੜ, 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੀਤੀ ਦੇਰ ਸ਼ਾਮ ਸਥਾਨਕ ਕਸਬਾ ਵਿਚ ਹੋਏ ਇਕ ਭਿਆਨਕ ਹਾਦਸੇ ਵਿਚ ਦਸਵੀਂ ਕਲਾਸ ਵਿਚ ਪੜ੍ਹਦੇ ਬੱਚੇ ਦੀ ਮੌਤ ਹੋ ਗਈ।ਉਕਤ ਬੱਚਾ ਟਿਊਸ਼ਨ ਪੜ੍ਹ ਕੇ ਵਾਪਸ ਆਪਣੇ ਪਿਤਾ ਦੇ ਨਾਲ ਘਰ ਨੂੰ ਜਾ ਰਿਹਾ ਸੀ।ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ (15) ਪੁੱਤਰ ਪ੍ਰਿਤਪਾਲ ਸਿੰਘ ਵਾਸੀ ਮਾਣਕੀ ਵਜੋਂ ਹੋਈ ਹੈ ਜੋ ਕਿ ਦਸਵੀਂ ਕਲਾਸ …

Read More »

ਖ਼ਰੀਦ ਅਧਿਕਾਰੀਆਂ ਦੀ ਸੁਸਤੀ ‘ਤੇ ਭੜਕੀ ਐਸ.ਡੀ.ਐਮ ਮਲੇਰਕੋਟਲਾ

ਰੋਜ਼ਾਨਾ ਖਰੀਦ ਕਰਨ ਅਤੇ 48 ਘੰਟਿਆਂ ‘ਚ ਫਸਲ ਦੀ ਚੁੱਕਾਈ ਕਰਨ ਦੇ ਦਿੱਤੇ ਆਦੇਸ਼ ਸੰਦੌੜ, 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਕੁੱਝ ਦਿਨ੍ਹਾਂ ਤੋਂ ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਲਿਫਟਿੰਗ ਦੇ ਸੁੱਸਤੀ ਨਾਲ ਚੱਲ ਰਹੇ ਕੰਮ ਦੀਆਂ ਮਿਲੀਆਂ ਖ਼ਬਰਾਂ ਤੋਂ ਬਾਅਦ ਅੱਜ ਮਲੇਰਕੋਟਲਾ ਦੀ ਐਸ.ਡੀ.ਐਮ ਡਾ. ਪ੍ਰੀਤੀ ਯਾਦਵ ਨੇ ਖੁਦ ਅਨਾਜ ਮੰਡੀ ਸੰਦੌੜ ਦਾ ਦੌਰਾ ਕਰਕੇ …

Read More »

ਔਰਤਾਂ ਵਿਚ ਆਇਓਡੀਨ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਲਾਇਆ ਕੈਂਪ

ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ  ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਯੋਗ ਅਗਵਾਈ ਹੇਠ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੈਕੰਡਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਵਿਖੇ ਕੈਂਪ ਦਾ ਆਯੋਜਿਤ ਕੀਤਾ ਗਿਆ।ਇਸ ਕੈਂਪ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।ਡਾ. ਕੰੁਦਨ ਕੁਮਾਰ ਪਾਲ ਨੇ ਦੱਸਿਆ ਕਿ ਆਇਓਡੀਨ ਦੀ ਘਾਟ …

Read More »

ਕੈਂਸਰ ਪੀੜਤਾਂ ਨੂੰ ਦਿੱਤੀ ਮਾਲੀ ਸਹਾਇਤਾ

ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਬਠਿੰਡਾ ਜਿਲੇ ਵਿੱਚ ਕੈਂਸਰ ਪੀੜਤ ਵਿਅਕਤੀਆਂ ਨੂੰ ਮਾਲੀ ਸਹਾਇਤਾ ਲਈ 20-20 ਹਜਾਰ ਰੁਪਏ ਦੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਚੈਂਕ ਭੇਂਟ ਕੀਤੇ ਗਏ।ਕੈਂਸਰ ਪੀੜਤ ਪਰਿਵਾਰ ਦੇ ਮੈਂਬਰਾਂ ਵਿੱਚ ਨੱਥੂ ਸਿੰਘ ਦਿਉਣ, ਸੁਖਦੇਵ  ਕੌਰ, ਜਗਵੀਰ ਸਿੰਘ ਭੁੱਚੋਂ ਖੁਰਦ ਨੂੰ ਗੁਰਦੁਆਰਾ ਸਾਹਿਬ ਦੇ …

Read More »