Tuesday, November 24, 2026

Monthly Archives: May 2019

ਕਿਸਾਨ ਮੋਰਚਾ ਸੰਗਰੂਰ ਵਲੋਂ ਡੀ.ਸੀ ਦਫ਼ਤਰ ਅੱਗੇ ਧਰਨਾ 27 ਮਈ ਨੂੰ – ਭੁਪਿੰਦਰ ਲੌਂਗੋਵਾਲ

ਲੌਂਗੋਵਾਲ, 20 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੈਂਕਾਂ ਵੱਲੋਂ ਕਿਸਾਨਾਂ ਤੋਂ ਚੈਕ ਬਾਊਂਸ ਹੋਣ ਦੇ ਕੇਸ ਵਾਪਸ ਕਰਵਾਉਣ ਅਤੇ ਕਿਸਾਨਾਂ ਤੋਂ ਲਏ ਖਾਲੀ ਚੈਕ ਵਾਪਸ ਕਰਵਾਉਣ, ਕਰਜ਼ਾ ਮਾਫ਼ੀ ਦੇ ਘੇਰੇ ਚੋਂ ਬਾਹਰ ਰਹਿ ਗਏ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ, ਪੰਜ ਏਕੜ ਜ਼ਮੀਨ ਤੱਕ ਵਾਲੇ ਕਿਸਾਨਾਂ ਨੂੰ ਬਿਨਾਂ ਵਿਆਜ ਤੋਂ ਕਰਜ਼ਾ ਦੇਣ, ਦਸ ਏਕੜ ਤੱਕ ਜ਼ਮੀਨ ਤੱਕ ਸਮੁੱਚੇ …

Read More »

ਕਈ ਥਾਈਂ ਰੁਕੀ ਚੋਣ ਪ੍ਰਕਿਰਿਆ – ਵੋਟਰਾਂ ਨੂੰ ਵਾਰੀ ਦੀ ਕਰਨੀ ਪਈ ਉਡੀਕ

ਲੌਂਗੋਵਾਲ, 20 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਅੰਦਰ ਜਿਉਂ ਹੀ ਸਵੇਰੇ 7 ਵਜੇ ਵੋਟ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਕਈ ਬੂਥਾਂ `ਤੇ ਲਾਈਨਾਂ ਵਿੱਚ ਲੱਗੇ ਵੋਟਰਾਂ ਨੂੰ ਚੋਣ ਅਧਿਕਾਰੀਆਂ ਵਲੋਂ ਵਾਪਸ ਭੇਜ ਦਿੱਤਾ ਗਿਆ।ਇਸ ਸਬੰਧੀ ਵੋਟਰਾਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਵੋਟ ਪਰਚੀਆਂ ਨਾਲ ਲੈ ਕੇ ਆਏ ਹਨ, ਪਰ ਫਿਰ ਵੀ ਉਨਾਂ ਨੂੰ ਵੋਟ ਪਾਉਣ …

Read More »

ਵਿਧਾਨ ਸਭਾ ਹਲਕਾ ਰਾਜਾਸਾਂਸੀ ਪੋਲਿੰਗ ਸਟੇਸ਼ਨ ਨੰ: 123 `ਤੇ ਦੁਬਾਰਾ ਚੋਣ 22 ਮਈ ਨੂੰ

ਵੋਟ ਦਾ ਸਮਾਂ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਹੋਵੇਗਾ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਰਾਜਾਸਾਂਸੀ ਵਿਧਾਨਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰ: 123 ਤੇ 22 ਮਈ ਨੂੰ ਮੁੜ ਮਤਦਾਨ ਕਰਵਾਇਆ ਜਾਵੇਗਾ ਅਤੇ ਵੋਟਿੰਗ ਦਾ ਸਮਾਂ ਸਵੇਰੇ 7 ਵਜੋ ਤੋ ਸ਼ਾਮ 6 ਵਜੇ ਤੱਕ ਦਾ ਹੋਵੇਗਾ।             ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ਿਵਦੁਲਾਰ ਸਿੰਘ ਢਿਲੋ …

Read More »

23 ਮਈ ਨੂੰ ਗਿਣਤੀ ਲਈ ਅੰਮ੍ਰਿਤਸਰ ਲੋਕ ਸਭਾ ਹਲਕੇ `ਚ ਬਣਾਏ ਗਏ 9 ਕੇਂਦਰ

ਈ.ਵੀ.ਐਮ ਸਟਰਾਂਗ ਰੂਮਾਂ ਵਿੱਚ ਸਖਤ ਸੁਰੱਖਿਆ ਪਹਿਰੇ ਹੇਠ- ਜਿਲ੍ਹਾ ਚੋਣ ਅਧਿਕਾਰੀ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – 19 ਮਈ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਵੋਟਾਂ ਦੀ ਗਿਣਤੀ ਲਈ 9 ਗਿਣਤੀ ਕੇਂਦਰ ਬਣਾਏ ਗਏ ਹਨ।       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ …

Read More »

ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਈ ਵੋਟ

ਜੰਡਿਆਲਾ, 20 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ `ਚ ਪੈਂਦੇ ਪਿੰਡ ਰਾਣੀਵਲਾਹ ਵਿਖੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।ਤਸਵੀਰ ਵਿੱਚ ਵੋਟ ਪਾਉਣ ਲਈ ਆਪਣੀ ਉਂਗਲੀ `ਤੇ ਨਿਸ਼ਾਨ ਲਗਵਾਉਂਦੇ ਹੋਏ ਬ੍ਰਹਮਪੁਰਾ।

Read More »

ਆਦਰਸ਼ ਅਤੇ ਗੁਲਾਬੀ ਪੋਲਿੰਗ ਬੂਥ ਰਹੇ ਖਿੱਚ ਦਾ ਕੇਂਦਰ

ਭੀਖੀ, 20 ਮਈ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ-2019 ਲਈ ਬਣਾਏ ਗਏ ਆਦਰਸ਼ ਮਤਦਾਨ ਕੇਂਦਰ ਅਤੇ ਗੁਲਾਬੀ ਪੋਲਿੰਗ ਬੂਥ ਖਿੱਚ ਦਾ ਕੇਂਦਰ ਰਹੇ।ਤਸਵੀਰ ਵਿਚ ਦਿਖਾਈ ਦੇ ਰਿਹਾ ਹੈ ਗੁਲਾਬੀ ਪੋਲਿੰਗ ਬੂਥ।

Read More »

ਜਿਲ੍ਹਾ ਮਾਨਸਾ `ਚ ਸ਼ਾਤੀ ਪੂਰਨ ਢੰਗ ਨਾਲ ਨੇਪਰੇ ਚੜਿਆ ਮਤਦਾਨ

ਭੀਖੀ, 20 ਮਈ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ-2019 ਦਾ ਮਤਦਾਨ ਸ਼ਾਂਤੀ ਪੂਰਵਕ ਅਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਗਏ ਆਦਰਸ਼ ਮਤਦਾਨ ਕੇਂਦਰ ਅਤੇ ਗੁਲਾਬੀ ਪੋਲਿੰਗ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ, ਕਿਉਂਕਿ …

Read More »

ਬਰਤਾਨੀਆ ਵਲੋਂ ਕਿਰਪਾਨ ਸਬੰਧੀ ਪਾਸ ਕੀਤੇ ਕਾਨੂੰਨ ਦੀ ਕੀਤੀ ਪ੍ਰਸੰਸਾ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਬਰਤਾਨੀਆ ਸਰਕਾਰ ਨੇ ਤੇਜਧਾਰ ਹਥਿਆਰਾਂ ਸਬੰਧੀ ਜੋ ਕਾਨੂੰਨ ਪਾਸ ਕੀਤਾ ਹੈ ਉਸ ਵਿੱਚ ਸਿੱਖਾਂ ਵਲੋਂ ਪਹਿਨੀ ਜਾਣ ਵਾਲੀ ਕ੍ਰਿਪਾਨ ਨੂੰ ਬਾਹਰ ਰੱਖਿਆ ਗਿਆ ਹੈ।ਇਸ ਫੈਸਲੇ ਦਾ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਭਰਵਾਂ ਸਵਾਗਤ ਕੀਤਾ ਹੈ।          ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਬ੍ਰਿਟੇਨ …

Read More »

ਕੇ.ਡੀ ਹਸਪਤਾਲ ਵਲੋਂ ਨਵੇਂ ਆਰਥੋ ਵਿਭਾਗ ਦੀ ਸ਼ੁਰੂਆਤ

ਆਮ ਲੋਕਾਂ ਦੀ ਪਹੁੰਚ `ਚ ਕੀਤਾ ਜਾਵੇਗਾ ਟੁੱਟੀਆਂ ਹੱਡੀਆਂ ਅਤੇ ਗੋਡੇ ਤੇ ਚੂਲੇ ਦੇ ਜੋੜ ਬਦਲਣ ਦਾ ਇਲਾਜ਼ ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨਿਊਰੋ ਸਰਜਰੀ, ਨਵਜ਼ਾਤ ਬੱਚਿਆਂ ਅਤੇ ਜਨਰਲ ਰੋਗਾਂ ਦੇ ਨਾਮਵਰ ਕੇ.ਡੀ ਹਸਪਤਾਲ ਵਲੋਂ ਨਵੇਂ ਸ਼ੁਰੂ ਕੀਤੇ ਗਏ ਆਰਥੋ ਵਿਭਾਗ `ਚ ਐਮ.ਐਸ.ਐਮ.ਸੀ ਆਰਥੋ ਡਾ. ਰਾਜ ਕੁਮਾਰ ਅਗਰਵਾਲ ਟੁੱਟੀਆਂ ਹੱਡੀਆਂ ਅਤੇ ਜੋੜ ਬਦਲਣ ਦੇ ਮੁੱਖੀ …

Read More »

ਪਹਿਲੀ ਵਾਰ ਵੋਟ ਪਾਉਣ `ਤੇ ਮਿਲਿਆ ਪ੍ਰਸ਼ੰਸਾ ਪੱਤਰ

ਲੌਂਗੋਵਾਲ, 19 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ ਨੰਬਰ 56 `ਤੇ ਲਖਵਿੰਦਰ ਸਿੰਘ ਸਿੱਧੂ ਨੂੰ ਪਹਿਲੀ ਵਾਰ ਆਪਣੀ ਵੋਟ ਪਾਉਣ `ਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਪ੍ਰਸ਼ੰਸਾ ਪੱਤਰ ਦਿੰਦੇ ਹੋਏ ਬੂਥ ਲੈਵਲ ਅਫ਼ਸਰ ਮਾਸਟਰ ਨਰਿੰਦਰ ਸ਼ਰਮਾ, ਮਾਸਟਰ ਗੁਰਵਿੰਦਰ ਸਿੰਘ ਤੇ ਹੋਰ।

Read More »