Tuesday, November 24, 2026

Monthly Archives: August 2020

ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਮਲੇਰੋਕਟਲਾ ਦੀਆਂ ਸੜਕਾਂ ਅਤੇ ਗਲੀਆ ’ਤੇ ਖਰਚੇ ਜਾਣਗੇ 12 ਕਰੋੜ -ਈ.ਓ

62 ਲੱਖ 14 ਹਜ਼ਾਰ ਦੀ ਲਾਗਤ ਨਾਲ ਹੋਵੇਗਾ ਖੂਬਸੂਰਤ ਚਿਲਡਰਨ ਪਾਰਕਾਂ ਦਾ ਨਿਰਮਾਣ ਲੌਂਗੋਵਾਲ, 4 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਮਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ 12 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕਾਰਜ ਸਾਧਕ ਅਫ਼ਸਰ ਮਲੇਰੋਕਟਲਾ ਚੰਦਰ ਪ੍ਰਕਾਸ ਨੇ ਦੱਸਿਆ ਕਿ ਨਗਰ ਕੋਸ਼ਲ ਮਲੇਰਕੋਟਲਾ ਅਧੀਨ ਆਉਂਦੀਆਂ ਸੜਕਾਂ ਅਤੇ …

Read More »

ਜਿਲ੍ਹਾ ਸੰਗਰੂਰ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ 8 ਪਿੰਡਾਂ ‘ਚ ਰੋਸ ਮੁਜਾਹਰੇ 8 ਅਗਸਤ ਤੋਂ – ਮਲੂਕਾ

ਸੰਗਰੂਰ/ ਲੌਂਗੋਵਾਲ. 4 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਬ) ਜਿਲਾ ਸੰਗਰੂਰ ਦੀ ਜਥੇਬੰਦੀ ਦੀ ਮੀਟਿੰਗ ਸੰਗਰੂਰ ਵਿਖੇ ਹੋਈ।ਜਿਸ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਦਰਬਾਰਾ ਸਿੰਘ ਗੁਰੂ ਸਮੇਤ ਜਿਲੇ ਦੇ ਸਮੁੱੱਚੇ ਹਲਕਾ ਇੰਚਾਰਜ਼, ਸ੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਆਗੂਸ਼ਾ ਹੋਏ। ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਮੁਜਾਹਰੇ ਪ੍ਰੋਗਰਾਮ ਲਈ ਨਿਯੁੱਕਤ ਕੋਆਰਡੀਨੇਟਰ ਦਰਬਾਰਾ ਸਿੰਘ ਗੁਰੂ ਨੇ ਪਾਰਟੀ ਦੇ ਪ੍ਰੋਗਰਾਮ …

Read More »

ਕਿਸਾਨ ਟਿੱਡੀ ਦਲ ਦੇ ਹਮਲੇ ਬਾਰੇ ਸੁਚੇਤ ਤੇ ਤਿਆਰ ਰਹਿਣ – ਡਿਪਟੀ ਕਮਿਸ਼ਨਰ

ਕਪੂਰਥਲਾ, 4 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਮੌਸਮ ਦੀ ਤਬਦੀਲੀ ਕਾਰਣ ਟਿੱਡੀ ਦਲ ਈਰਾਨ ਤੋਂ ਪਾਕਿਸਤਾਨ ਰਾਹੀਂ ਭਾਰਤ ਵਿੱਚ ਵੀ ਦਾਖਲ ਹੋ ਚੁੱਕਾ ਹੈ, ਜਿਸ ਕਰਕੇ ਕਿਸਾਨ ਆਪਣੀ ਫਸਲ ਦੇ ਬਚਾਅ ਲਈ ਤਿਆਰ ਬਰ ਤਿਆਰ ਰਹਿਣ ।                   …

Read More »

ਮਾਣ ਧੀਆਂ ‘ਤੇ ਸੰਸਥਾ ਨੇ ਕਰਵਾਇਆ ਆਨਲਾਈਨ ਰੱਖੜੀ ਮੇਕਿੰਗ ਮੁਕਾਬਲਾ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵੱਲੋਂ ਰੱਖੜੀ ਦੇ ਤਿਉਹਾਰ ‘ਤੇ ਚਾਈਨੀਜ ਰੱਖੜੀਆਂ ਦਾ ਬਾਈਕਾਟ ਕਰਨ ਲਈ ਅੰਤਰ-ਸਕੂਲ ਆਨਲਾਈਨ ਰਾਖੀ ਮੇਕਿੰਗ ਮੁਕਾਬਲੇ ਦਾ ਆਯੋਜਨ ਕਰਾਇਆ ਗਿਆ।ਜਿਸ ਤਹਿਤ 15 ਸਕੂਲਾਂ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੇ ਵਟੱਸਐਪ ਨੰਬਰ ‘ਤੇ ਆਪਣੇ ਹੱਥਾਂ ਨਾਲ ਬਣੀਆਂ ਰੱਖੜੀਆਂ ਭੇਜੀਆਂ।ਮੁਕਾਬਲੇ ਵਿੱਚ …

Read More »

ਅਣਗਹਿਲੀ ਤਹਿਸੀਲ ਕਰਮਚਾਰੀਆਂ ਦੀ – ਖਾਤਿਆਂ ‘ਚ ਨਹੀਂ ਆਏ ਕਈ ਨੰਬਰਦਾਰਾਂ ਦੇ ਮਾਣ ਭੱਤੇ

ਸਮਰਾਲਾ, 4 ਅਗਸਤ (ਇੰਦਰਜੀਤ ਕੰਗ) – ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਿਕ ਪਾ ਕੇ ਅਤੇ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੰਬਰਦਾਰਾ ਯੂਨੀਅਨ ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ ਦਿਨੀਂ ਨੰਬਰਦਾਰਾਂ ਦਾ ਪਿਛਲੇ 5 ਮਹੀਨਿਆਂ ਦਾ ਮਾਣਭੱਤਾ ਨੰਬਰਦਾਰਾਂ ਦੇ ਖਾਤਿਆਂ ਵਿੱਚ ਪਾਇਆ ਗਿਆ ਹੈ, ਉਸ ਵਿੱਚ ਕਾਫੀ ਊਣਤਾਈਆਂ …

Read More »

‘ਤੇਰੀ ਸੋਚ’ ਗੀਤ ਨਾਲ ਚਰਚਾ `ਚ ਹੈ ਗਾਇਕ ‘ਸ਼ਾਹ ਅਲੀ’

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਗਾਇਕ ਸ਼ਾਹ ਅਲੀ ਆਪਣੀ ਸੁਰੀਲੀ ਅਵਾਜ਼ ਰਾਹੀਂ ਸੰਗੀਤ ਪ੍ਰੇਮੀਆਂ ਦੇ ਦਿਲਾਂ `ਤੇ ਰਾਜ਼ ਕਰ ਰਿਹਾ ਹੈ।ਗਾਇਕ ਹੋਣ ਦੇ ਨਾਲ-ਨਾਲ ਉਹ ਇੱਕ ਚੰਗਾ ਲੇਖਕ ਵੀ ਹੈ।ਜਿਸ ਨੇ ਅਨੇਕਾਂ ਗੀਤ ਕਲਮਬੰਦ ਕੀਤੇ ਤੇ ਕਾਫ਼ੀ ਗਾਇਕਾਂ ਵਲੋਂ ਉਹਨਾਂ ਦੇ ਲਿਖੇ ਗੀਤ ਗਾਏ ਗਏ।ਕਮਲ ਖਾਨ, ਗੈਰੀ ਸੰਧੂ, ਮਾਸ਼ਾ ਅਲੀ, ਰਿਵਾਜ਼ ਖਾਨ ਵਰਗੇ ਕਾਫ਼ੀ ਸੁਰੀਲੇ ਫਨਕਾਰਾਂ ਵਲੋਂ ਸ਼ਾਹ ਅਲੀ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਹਰ ਤਰ੍ਹਾਂ ਦੇ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਕੀਤੀ ਮੰਗ

ਸ਼ਰਾਬ ਕਾਰਨ ਹੋਈਆਂ ਮੌਤਾਂ ‘ਤੇ ਪ੍ਰਗਟਾਈ ਚਿੰਤਾ ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ‘ਚ ਸ਼ਰਾਬ ਦੇ ਸੇਵਨ ਨਾਲ ਹੋਈਆਂ ਇੱਕ ਸੌ ਤੋਂ ਵੱਧ ਮੌਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਹਰ ਤਰ੍ਹਾਂ ਦੇ ਨਸ਼ਿਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਲੌਂਗੋਵਾਲ ਨੇ ਆਖਿਆ ਕਿ …

Read More »

ਮੇਅਰ ਰਿੰਟੂ ਨੇ ਸੜਕ ਦੇ ਡਿਵਾਈਡਰ ‘ਤੇ ਪੌਦੇ ਤੇ ਟ੍ਰੀਗਾਰਡ ਲਗਾਏ

ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਸ਼ਹਿਰ ਦੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਮੇਅਰ ਕਰਮਜੀਤ ਸਿੰਘ ਰਿੰਟੁ ਵਲੋਂ ਵਾਈ.ਜੀ.ਪੀ.ਟੀ ਅਤੇ ਈ.ਐਸ.ਐਸ ਗਲੋਬਲ ਦੇ ਸਹਿਯੋਗ ਨਾਲ ਫੋਰ.ਐਸ ਚੌਕ ਤੋਂ ਮਜੀਠਾ ਰੋਡ ਨੂੰ ਜਾਂਦਿਆਂ ਸੜਕ ਦੇ ਡਿਵਾਈਡਰ ‘ਤੇ ਪੌਦੇ ਅਤੇ ਟ੍ਰੀਗਾਰਡ ਲਗਾਉਣ  ਦੀ ਸ਼ੁਰੂਆਤ ਕੀਤੀ।ਵਾਈ.ਜੀ.ਪੀ.ਟੀ ਦੇ ਸੁਖਅੰਮ੍ਰਿਤ ਸਿੰਘ ਅਤੇ ਈ.ਐਸ.ਐਸ ਗਲੋਬਲ ਦੇ ਗੁਰਿੰਦਰ ਭੱਟੀ ਤੇ ਉਹਨਾਂ ਦੀ ਟੀਮ ਮੈਂਬਰ …

Read More »

ਆਜ਼ਾਦੀ ਦਿਹਾੜੇ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਵੇਗਾ ਮੁੱਖ ਸਮਾਗਮ

ਕਰੋਨਾ ਵਾਈਰਸ ਕਾਰਨ ਸੰਖੇਪ ਸਮਾਗਮ ਕਰਵਾਉਣ ਦੇ ਹੁਕਮ ਕਪੂਰਥਲਾ, 3 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਰੋਨਾ ਵਾਈਰਸ ਕਾਰਨ ਅਜ਼ਾਦੀ ਦਿਹਾੜੇ ਮੌਕੇ ਕੀਤੇ ਜਾਣ ਵਾਲੇ ਸਮਾਗਮ ਸਾਦੇ ਢੰਗ ਨਾਲ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਗੁਰੂ ਨਾਨਕ ਸਟੇਡੀਅਮ ਦੀ ਥਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੀ ਹੋਵੇਗਾ ।             …

Read More »

ਅਕਾਲੀ ਦਲ (ਡ) ਵੱਖਰੇ ਤੌਰ ‘ਤੇ ਮਨਾਏਗਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ – ਢੀਂਡਸਾ

ਲੌਂਗੋਵਾਲ, 3 ਅਗਸਤ (ਜਗਸੀਰ ਲੌਂਗੋਵਾਲ) – ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਅਮਨ ਸ਼ਾਂਤੀ ਦੀ ਬਹਾਲੀ ਲਈ ਸ਼ਹਾਦਤ ਦੇਣ ਵਾਲੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸਲਾਨਾ ਬਰਸੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵਲੋਂ ਵੱਖਰੇ ਤੌਰ ‘ਤੇ ਲੌਂਗੋਵਾਲ ਵਿਖੇ ਮਨਾਈ ਜਾਵੇਗੀ।ਉਨ੍ਹਾਂ ਸਪੱਸ਼ਟ ਕੀਤਾ ਕਿ …

Read More »