Tuesday, November 24, 2026

Monthly Archives: January 2021

ਕਪੂਰਥਲਾ ‘ਚ ਕਰੋਨਾ ਵੈਕਸੀਨੇਸ਼ਨ ਮੁਹਿੰਮ ਦਾ ਸਫਲ ਆਗਾਜ਼

ਕਪੂਰਥਲਾ, ਫਗਵਾੜਾ ਤੇ ਭੁਲੱਥ ਦੇ ਹਸਪਤਾਲਾਂ ਵਿੱਚ ਹੋਈ ਸ਼ੁਰੂਆਤ ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਕਪੂਰਥਲਾ ਜਿਲ੍ਹੇ ਵਿਚ 3 ਸਥਾਨਾਂ ’ਤੇ ਅੱਜ ਕਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਸਫਲਤਾਪੂਰਵਕ ਹੋਈ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਨਿਗਰਾਨੀ ਹੇਠ ਅੱਜ ਸਿਵਲ ਹਸਤਪਾਲ ਵਿਖੇ ਬਣਾਏ ਗਏ ਵੈਕਸੀਨੇਸ਼ਨ ਵਾਰਡ ਵਿੱਚ ਇਸ ਦੀ ਸ਼ੁਰੂਆਤ ਹੋਈ, ਜਿਸ ਤਹਿਤ ਸਟਾਫ ਨਰਸ ਬਿਮਲਾ …

Read More »

ਇਹ ਰਹੇ ਕੋਵਿਡ ਵੈਕਸੀਨ ਲਗਵਾਉਣ ਵਾਲੇ ਪਹਿਲੇ 10 ਸਿਹਤ ਵਰਕਰ

ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਵੈਕਸੀਨੇਸ਼ਨ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਵਿਚ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਦੀ ਨਰਸਿੰਗ ਸਿਸਟਰ ਬਿਮਲ ਵਲੋਂ ਕੋਵਿਡ ਵੈਕਸੀਨ ਲਗਵਾਈ ਗਈ।ਇਸ ਤੋਂ ਬਾਅਦ ਡਾ. ਸ਼ੁਭਰਾ ਸਿੰਘ ਏ.ਐਚ.ਏ, ਜੀਤ ਬਹਾਦਰ ਵਾਰਡ ਅਟੈਂਡੈਂਟ, ਬੀਰ ਦਵਿੰਦਰ ਸਿੰਗਲਾ ਚੀਫ ਫਾਰਮਾਸਿਸਟ, ਰਾਜ਼ਨ ਕੁਮਾਰ ਕਲਾਸ-4, ਨਰਿੰਦਰ ਕੁਮਾਰ ਵਾਰਡ ਅਟੈਡੈਂਟ, ਡਾ. ਪਾਰਿਤੋਸ਼ ਗਰਗ ਪੈਥੋਲੋਜਿਸਟ, ਡਾ. ਪ੍ਰੇਮ ਪਾਲ ਬਲੱਡ ਟਰਾਂਸਫਿਊਜਨ …

Read More »

ਕੋਵਿਡ ਵੈਕਸੀਨੇਸ਼ਨ ਸਬੰਧੀ ਜਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ, ਹੈਲਪਲਾਇਨ ਨੰਬਰ ਜਾਰੀ

ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਕੋਵਿਡ ਵੈਕਸੀਨੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।                   ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਦੀ ਮੁਹਿੰੰਮ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ …

Read More »

ਬੇਰੁਜ਼ਗਾਰ ਨੌਜਵਾਨਾਂ ਨੂੰ ਰਾਸ਼ਨ ਡਿਪੂ ਸਮਾਜਿਕ ਤੇ ਆਰਥਿਕ ਬਰਾਬਰਤਾ ਵੱਲ ਅਹਿਮ ਕਦਮ- ਰਾਣਾ ਗੁਰਜੀਤ ਸਿੰਘ

ਕਾਰੋਬਾਰ ਮਿਸ਼ਨ ਤਹਿਤ ਰਾਸ਼ਨ ਡਿਪੂਆਂ ਦੇ ਅਲਾਟਮੈਂਟ ਪੱਤਰ ਤਕਸੀਮ ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ‘ਕਾਰੋਬਾਰ ਮਿਸ਼ਨ’ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਕਰਕੇ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਸਮਾਜਿਕ ਤੇ ਆਰਥਿਕ ਬਰਾਬਰਤਾ ਵੱਲ ਅਹਿਮ ਕਦਮ ਹੈ, ਕਿਉਂਕਿ ਇਸ ਨਾਲ ਨਾ ਸਿਰਫ …

Read More »

ਕੈਬਨਿਟ ਮੰਤਰੀ ਸੋਨੀ ਨੇ ਜਿਲ੍ਹੇ ’ਚ ਕੋਵਿਡ-19 ਟੀਕਾਕਰਨ ਦੀ ਕੀਤੀ ਸ਼ੁਰੂਆਤ

ਸੂਬੇ ‘ਚ ਅਗਲੇ 5 ਦਿਨਾਂ ‘ਚ 59 ਥਾਵਾਂ ‘ਤੇ 1.74 ਲੱਖ ਸਿਹਤ ਕਾਮਿਆਂ ਦਾ ਹੋਵੇਗਾ ਕੋਵਿਡ ਟੀਕਾਕਰਨ ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਕੋਵਿਡ 19 ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਤੋਂ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਰਦਿਆਂ ਜਿਲ੍ਹਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅਤੇ …

Read More »

ਭੁਪਿੰਦਰ ਸਿੰਘ ਮਾਨ ਦਾ ਅਸਤੀਫਾ ਕਿਸਾਨਾਂ ਦੀ ਵੱਡੀ ਜਿੱਤ – ਧਨਵੰਤ ਸਿੰਘ

ਕਿਹਾ ਕਿਸਾਨਾਂ ਨੂੰ ਸਿਆਸਤ ਦੀ ਬਾਗਡੋਰ ਆਪਣੇ ਹੱਥਾਂ ‘ਚ ਲੈ ਕੇ ਭਵਿੱਖ ਦੀ ਰਣਨੀਤੀ ਬਣਾਉਣ ਦੀ ਲੋੜ ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਸੁਪਰੀਮ ਕੋਰਟ ਵੱਲੋਂ ਕਿਸਾਨ ਅੰਦੋਲਨ ਦੇ ਹੱਲ ਲਈ ਬਣਾਈ ਗਈ 4 ਮੈਂਬਰੀ ਕਮੇਟੀ ਵਿੱਚੋਂ ਭੁਪਿੰਦਰ ਸਿੰਘ ਮਾਨ ਦੇ ਅਸਤੀਫੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਆਸੀ ਦਬਾਅ ਹੇਠ ਆਪਣੀ ਜ਼ਮੀਰ ਦੇ ਖਿਲਾਫ ਜਾ ਕੇ ਕਿਸਾਨ …

Read More »

ਹੱਡੀਆਂ ਦੇ ਡਾਕਟਰ ਤੋਂ ਸ਼ੁਰੂ ਹੋਈ ਕੋਰੋਨਾ ਵੈਕਸੀਨ ਦੀ ਟੀਕਾਕਰਨ ਮੁਹਿੰਮ

ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਕੋਰੋਨਾ ਦੀ ਰੋਕਥਾਮ ਲਈ ਅੱਜ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੌਰਾਨ ਸਿਵਲ ਹਸਪਤਾਲ ਧੂਰੀ ਵਿਖੇ ਹੱਡੀਆਂ ਦੇ ਮਾਹਿਰ ਡਾ. ਪ੍ਰਭਸਿਮਰਨ ਸਿੰਘ ਦੇ ਟੀਕਾ ਲਾਉਣ ਨਾਲ ਸ਼ੁਰੂ ਕੀਤੀ।ਇਸ ਮੁਹਿੰਮ ਦਾ ਰਸਮੀ ਉਦਘਾਟਨ ਲਤੀਫ ਅਹਿਮਦ ਐਸ.ਡੀ.ਐਮ ਧੂਰੀ ਵੱਲੋਂ ਕੀਤਾ ਗਿਆ।ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ 10 ਵਿਅਕਤੀਆਂ ਨੂੰ ਟੀਕੇ ਲਗਾਏ ਗਏ ਹਨ ਅਤੇ ਟੀਕੇ ਲਗਾਉਣ …

Read More »

ਮੁਲਾਜ਼ਮਾਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਦਾ ਨਤੀਜਾ 2022 ਦੀਆਂ ਚੋਣਾਂ ‘ਚ ਭੁਗਤਣਾ ਪਵੇਗਾ – ਰਾਣਵਾਂ

ਧੂਰੀ, 16 ਜਨਵਰੀ (ਪ੍ਰਵੀਨ ਗਰਗ) -ਪਨਗ੍ਰੇਨ ਦੇ ਆਊਟਸੋਰਸ ਕਰਮਚਾਰੀਆਂ ਦੀ ਮੀਟਿੰਗ ਸਾਥੀ ਇੰਦਰ ਸ਼ਰਮਾ ਦੀ ਪ੍ਰਧਾਰਗੀ ਵਿੱਚ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਪੰਜਾਬ ਫੂਡ ਗ੍ਰੇਨ ਏਜੰਸੀਜ਼ ਦਰਜ਼ਾ ਚਾਰ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਦਸੰਬਰ 2016 ਵਿੱਚ ਤਿੰਨ ਸਾਲ ਦੀ ਸਰਵਿਸ ਵਾਲੇ ਆਊਟਸੋਰਸ …

Read More »

ਨਗਰ ਕੌਂਸਲ ਚੋਣਾਂ ਜਿੱਤਣ ਲਈ ਸੰਭਾਵੀ ਉਮੀਦਵਾਰ ਸਰਗਰਮ

ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਫਰਵਰੀ ਮਹੀਨੇ ‘ਚ ਕਰਵਾਏ ਜਾਣ ਦਾ ਸੰਕੇਤ ਦਿੱਤੇ ਜਾਣ ਤੋਂ ਬਾਅਦ ਸੰਭਾਵੀ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਸੰਭਾਵੀ ਉਮੀਦਵਾਰ ਚੋਣ ਜਿੱਤਣ ਲਈ ਵੋਟਰਾਂ ਨੂੰ ਬੇਬੇ-ਬਾਪੂ, ਪ੍ਰਧਾਨ ਜੀ ਆਦਿ ਕਹਿ ਕੇ ਬੇਨਤੀਆਂ ਕਰਨ ਲੱਗੇ ਹੋਏ ਹਨ।ਕਰੀਬ 42 ਹਜ਼ਾਰ ਸ਼ਹਿਰੀ ਵੋਟਰਾਂ ਵਾਲੇ 21 …

Read More »

ਪੁਲਿਸ ਕਮਿਸ਼ਨਰ ਤੇ ਵਿਧਾਇਕ ਨੇ ਜਗਦੀਸ਼ ਸਿੰਘ ਮਾੜੀ ਮੇਘਾ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਸ਼ਹੀਦ ਊਧਮ ਸਿੰਘ ਨਗਰ ਵਿਖੇ ਲੋਹੜੀ ਦੀ ਸ਼ਾਮ ਨੂੰ ਡੀ.ਜੇ ਲਾਉਣ ਤੋਂ ਹੋਏ ਝਗੜੇ ਦੌਰਾਨ 30 ਸਾਲਾ ਜਗਦੀਸ਼ ਸਿੰਘ ਮਾੜੀ ਮੇਘਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।ਜਗਦੀਸ਼ ਸਿੰਘ ਮਾੜੀ ਮੇਘਾ ਨੇ ਵਾਰਡ ਨੰਬਰ 37 ‘ਚ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਫ਼ੈਸਲਾ ਲਿਆ ਸੀ।ਪੁਲਿਸ ਕਮਿਸ਼ਨਰ …

Read More »