Sunday, July 27, 2025
Breaking News

Monthly Archives: May 2022

ਚੇਅਰਮੈਨ ਇੰਪਰੂਵਮੈਂਟ ਟਰੱਸਟ ਨੂੰ ਅਗਲੇ 15 ਸਾਲਾਂ ਲਈ ਹਾਊਸਿੰਗ ਪਲਾਨ ਤਿਆਰ ਕਰਨ ਦੇ ਹੁਕਮ

ਸੁਚਾਰੂ ਕੰਮ-ਕਾਜ਼ ਲਈ ਜਾਇਦਾਦ ਰਜਿਸਟਰ ਨੂੰ ਈ-ਫਾਰਮੈਟ ਵਿੱਚ ਤਿਆਰ ਕਰਨ ਦੇ ਆਦੇਸ਼ ਕਪੂਰਥਲਾ, 21 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਸ਼ਹਿਰ ਵਿੱਚ ਵਧੀਆ ਅਤੇ ਵਾਜ਼ਬ ਕੀਮਤ ਵਾਲੇ ਮਕਾਨਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਟਰੱਸਟ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਪੂਰਥਲਾ ਦੇ ਲੋਕਾਂ ਲਈ ਅਗਲੇ 5, 10 ਅਤੇ 15 ਸਾਲਾਂ ਲਈ ਵਿਆਪਕ …

Read More »

ਅੰਡਰ-ਬ੍ਰਿਜ ਨੂੰ ਐਲੀਵੇਟਿਡ ਰੋਡ ‘ਚ ਬਦਲਣ ਦੀ ਕੇਂਦਰੀ ਮੰਤਰੀ ਗਡਕਰੀ ਤੋਂ ਮੰਗ

ਸਾਬਕਾ ਐਮ.ਪੀ ਨੂੰ ਇੰਪੈਕਟ ਗਾਰਡਨ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਨੇ ਦਿੱਤਾ ਮੰਗ ਪੱਤਰ ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਇੰਪੈਕਟ ਗਾਰਡਨ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਦੇ ਇਕ ਵਫ਼ਦ ਨੇ ਸਥਾਨਕ ਵੱਲਾ ਬਾਈਪਾਸ ਸਥਿਤ ਇੰਪੈਕਟ ਗਾਰਡਨ ਕਲੋਨੀ ਦੇ ਸਾਹਮਣੇ ਬਣਾਏ ਜਾ ਰਹੇ ਇੱਕ ਪੁੱਲ ਨੂੰ ਐਲੀਵੇਟਿਡ ਰੋਡ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਹੈ।ਵਫਦ ਨੇ ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ …

Read More »

ਯੂਨੀਵਰਸਿਟੀ `ਚ ਖੇਡੇ ਗਏ `ਜੂਠ` ਨਾਟਕ ਨੇ ਸਭਿਅਤਾ ਤੇ ਜਾਤਪਾਤੀ ਮਾਨਸਿਕਤਾ ਬਾਰੇ ਸੋਚਣ ਲਈ ਕੀਤਾ ਮਜ਼ਬੂਰ

ਅੰਮ੍ਰਿਤਸਰ, 21 ਮਈ (ਖੁਰਮਣੀਆਂ) – ਜਿਨ੍ਹਾਂ ਚਿਰ ਤੱਕ ਅਸੀਂ ਆਪਣੀ ਮਾਨਸਿਕਤਾ ਦੀਆਂ ਗਹਿਰਾਈਆਂ ਵਿਚਲੇ ਕੂੜੇ-ਕਰਕਟ ਵਰਗੇ ਵਿਚਾਰਾਂ ਦੀ ਪਛਾਣ ਕਰਦੇ ਉਨ੍ਹਾਂ ਨੂੰ ਬਾਹਰ ਕੱਢ ਕੇ ਨਹੀਂ ਸੁੱਟਦੇ ਉਨ੍ਹਾਂ ਚਿਰ ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਆਪਣੇ ਆਪ ਵਿਚ ਸਭਿਅਕ ਹੋਣ ਦਾ ਭੁਲੇਖਾ ਹੀ ਪਾਲ ਰਹੇ ਹਾਂ।ਅਜਿਹਾ ਹੀ ਸੁਨੇਹਾ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿਚ …

Read More »

ਵਿੱਤ ਮੰਤਰੀ ਚੀਮਾਂ ਦੇ ਯਤਨਾਂ ਨਾਲ ਨਹਿਰੀ ਪਾਣੀ ਦੀ ਸਮੱਸਿਆ ਦਾ ਹੋਇਆ ਹੱਲ

ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾਂ ਦੇ ਭਰਪੂਰ ਯਤਨਾਂ ਸਦਕਾ ਪਿੰਡ ਖੋਖਰ ਕਲਾਂ ਦੇ ਲੋਕਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਸਪਲਾਈ ਮਿਲਣ ਦਾ ਹੱਲ ਹੋ ਗਿਆ ਹੈ।ਪਿੰਡ ਦੇ ਨੌਜਵਾਨ ਆਗੂ ਜਿੰਦਰ ਖੋਖਰ ਨੇ ਦੱਸਿਆ ਕਿ ਇਹ ਮਸਲਾ ਲਗਭਗ 6 ਸਾਲਾਂ ਤੋਂ ਲਟਕ ਰਿਹਾ ਸੀ।ਪਿਛਲੀਆਂ ਸਰਕਾਰ ਸਮੇਂ ਇਸ ਸਮੱਸਿਆ …

Read More »

ਕਿਸਾਨ ਜਰਨੈਲ ਸਿੰਘ ਨੇ ਆਪਣੇ ਖੇਤ ‘ਚ ਕੀਤੀ ਝੋਨੇ ਦੀ ਸਿੱਧੀ ਬਿਜ਼ਾਈ

ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮਿੱਟੀ, ਪਾਣੀ ਅਤੇ ਹਵਾ ਬਚਾਓ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਨੇੜਲੀ ਪਿੰਡੀ ਭਾਈ ਕੀ ਸਮਾਧ ਵਿਖੇ ਕਿਸਾਨ ਜਰਨੈਲ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਅੱਜ ਆਪਣੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜ਼ਾਈ …

Read More »

ਸਾਹਿਤ ਦੇ ਵਿਕਾਸ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸੰਭਵ – ਰਿਸ਼ੀ ਕੁਮਾਰ

ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ (ਬਰਨਾਲਾ) ਦਾ ਪਹਿਲਾ ਸਕੂਲ ਮੈਗਜ਼ੀਨ ਪ੍ਰਿੰਸੀਪਲ ਸ੍ਰੀਮਤੀ ਰੇਣੂ ਬਾਲਾ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮਨਜੀਤ ਕੌਰ, ਸੀਨੀਅਰ ਐਸ.ਐਮ.ਸੀ ਮੈਂਬਰ ਅਤੇ ਪੰਚ ਹਰਦੇਵ ਸਿੰਘ ਵਲੋਂ ਜਾਰੀ ਕੀਤਾ ਗਿਆ।ਪ੍ਰਿੰਸੀਪਲ ਰੇਨੂੰ ਬਾਲਾ ਨੇ ਕਿਹਾ ਕਿ ਮੈਗਜ਼ੀਨ ਸਕੂਲ ਦੀਆਂ ਗਤੀਵਿਧੀਆਂ ਦਾ ਦਰਪਣ ਹੈ ਤੇ ਇਸ ਕੰਮ ਲਈ ਬਾਲ ਪਰਵਾਜ਼ ਦੇ ਸੰਪਾਦਕ ਅਵਨੀਸ਼ ਲੌਂਗੋਵਾਲ …

Read More »

ਸਿਵਲ ਹਸਪਤਾਲ ‘ਚ ਹੁਣ ਸਰਕਾਰੀ ਦਰਾਂ ‘ਤੇ ਮਿਲਣਗੀਆਂ ਭਾਰਤ ਦੇ ਪਹਿਲੇ ਸੀ.ਟੀ ਸਕੈਨ ਦੀਆਂ ਸੇਵਾਵਾਂ

ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ )- ਭਾਰਤ ਦਾ ਪਹਿਲਾ ਸੀ.ਟੀ ਸਕੈਨ, ਐਮ.ਆਰ.ਆਈ, ਖੂਨ ਅਤੇ ਹੋਰ ਟੈਸਟ ਦੀ ਸੇਵਾਵਾਂ ਸਰਕਾਰੀ ਦਰਾਂ ‘ਤੇ ਹੁਣ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਮਿਲਣਗੀਆਂ।ਇਹ ਸੇਵਾਵਾਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਪੰਜਾਬ ਸਰਕਾਰ ਤੇ ਕ੍ਰਿਸ਼ਨਾ ਡਾਇਗਨੋਸਟਿਕ ਲਿਮ. ਦੇ ਸਹਿਯੋਗ ਨਾਲ ਉਪਲੱਬਧ ਹੋਣਗੀਆਂ।ਜਿਲ੍ਹਾ ਸੰਗਰੂਰ ਤੋਂ ਇਲਾਵਾ ਪੰਜਾਬ ਦੇ ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਫਗਵਾੜਾ, ਲੁਧਿਆਣਾ, ਖੰਨਾ, ਜਲੰਧਰ, ਕਪਰੂਥਲਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, …

Read More »

ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਚਲਾਣੇ ’ਤੇ ਸਰਨਾ ਭਰਾਵਾਂ ਨੇ ਕੀਤਾ ਦੁੱਖ ਪ੍ਰਗਟ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ, ਉੱਘੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਜੀਤਾ ਹੈ।ਉਨਾਂ ਕਿਹਾ ਕਿ ਜਥੇਦਾਰ ਦੇ ਤੁਰ ਜਾਣ ਨਾਲ ਪੰਥਕ ਸਫਾਂ ਵਿੱਚ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਵਿਖੇ ਜੈਵਿਕ ਵਿਭਿੰਨਤਾ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਜੈਵਿਕ ਵਿਭਿੰਨਤਾ ਵਿਸ਼ੇ ‘ਤੇ ਜਾਗਰੂਕਤਾ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਣੀ ਅਤੇ ਜੈਵਿਕ ਵਿਭਿੰਨਤਾ ਵਿਸ਼ੇ ਦੇ ਸਥਾਈ ਵਿਕਾਸ ਨੂੰ ਸਮਝਾਉਣਾ ਸੀ ਅਤੇ ਇਹ ਵੀ ਦੱਸਣਾ ਸੀ …

Read More »

ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 21 ਮਈ (ਜਗਦੀਪ ਸਿਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਸੀਨੀਅਰ ਮੈਂਬਰ, ਉਘੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਚਲਾਣੇ ਨੂੰ ਪੰਥਕ ਸਫਾਂ ਵਿਚ ਵੱਡਾ ਘਾਟਾ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਜਥੇਦਾਰ ਤੋਤਾ …

Read More »