Thursday, March 28, 2024

ਟੋਕੀਓ ਉਲਿੰਪਕ ‘ਚ ਜਰਮਨੀ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਕਾਂਸੀ ਦਾ ਮੈਡਲ, ਦੇਸ਼ ਵਾਸੀ ਖੁਸ਼

ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਖੇਡ ਮੰਤਰੀ, ਰਾਹੁਲ ਗਾਂਧੀ ਤੇ ਕੈਪਟਨ ਵਲੋਂ ਮੁਬਾਰਕਾਂ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤੀ ਹਾਕੀ ਟੀਮ ਨੇ ਅੱਜ ਜਰਮਨੀ ਨੂੂੰ ਹਰਾ ਕੇ ਕਾਂਸੀ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।41 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਸੈਮੀਫਾਈਨਲ ਵਿੱਚ ਅਰਜਨਟਾਈਨਾ ਤੋਂ ਹਾਰ ਕੇ ਕਾਂਸੀ ਦਾ ਤਗਮਾ ਹਾਸਲ ਕਰਨ ਲਈ ਅੱਜ ਰੋਮਾਂਚਕ ਮੈਚ ਵਿੱਚ ਮਨਦੀਪ ਸਿੰਘ ਦੀ ਕਪਤਾਨੀ ਹੇਠ ਭਾਰਤ ਦੇ ਖਿਡਾਰੀਆਂ ਨੇ ਚਾਰ ਦੇ ਮੁਕਾਬਲੇ ਪੰਜ ਗੋਲ ਦਾਗ ਕੇ ਜਰਮਨੀ ਨੂੰ ਜਪਾਨ ਦੇ ਮੈਦਾਨ ਵਿੱਚ ਹਾਰ ਦਿੱਤੀ ਹੈ। ਇੱਹ ਸਾਰੇ ਮੈਚ ਟੀਮ ਵਿੱਚ ਸ਼ਾਮਲ ਪੰਜਾਬ ਦੇ ਜਾਂਬਾਜ਼ ਖਿਡਾਰੀਆਂ ਨੇ ਦਾਗੇ।ਸੁਚਨਾ ਅਨੁਸਾਰ ਸਿਮਰਨਜੀਤ ਸਿੰਘ ਨੇ 2 ਗੋਲ, ਹਾਰਦਿਕ ਸਿੰਘ ਨੇ 1, ਰੁਪਿੰਦਰਜੀਤ ਸਿੰਘ ਨੇ 1 ਅਤੇ ਹਰਮਨਪ੍ਰੀਤ ਸਿੰਘ ਨੇ 1 ਗੋਲ ਕੀਤਾ।
                  ਚਾਰ ਦਹਾਕਿਆਂ ਬਾਅਦ ਪੁਰਸ਼ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟੀਮ ਦੇ ਖਿਡਾਰੀਆਂ ਅਤੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਦਿਨ ਦੇਸ਼ ਵਾਸੀ ਹਮੇਸ਼ਾਂ ਯਾਦ ਰੱਖਣਗੇ।

Check Also

1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਕਣਕ ਦੇ ਆ ਰਹੇ ਖਰੀਦ ਸੀਜ਼ਨ ਨੂੰ ਧਿਆਨ ਵਿੱਚ …