ਕਿਹਾ, ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਹੋ ਸਕਦੀ ਹੈ ਕਾਰਵਾਈ
ਪਠਾਨਕੋਟ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਵਧ ਰਹੇ ਕਰੋਨਾ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸ਼ਨ ਵਲੋਂ ਜਿਲ੍ਹੇ ‘ਚ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਅੱਜ ਹੋਟਲ ਮਾਲਕਾਂ ਨਾਲ ਆਨਲਾਈਨ ਮੀਟਿੰਗ ਕੀਤੀ।ਜਿਸ ਦੋਰਾਨ ਐਸ.ਡੀ.ਐਮ ਪਠਾਨਕੋਟ ਨੇ ਹੋਟਲ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੀ ਤੀਸਰੀ ਲਹਿਰ ‘ਤੇ ਕਾਬੂ ਪਾਉਣ ਲਈ ਸਾਨੂੰ ਸਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ।ਜੋ ਹੋਟਲ ਕਰੋਨਾ ਤੋਂ ਬਚਾਅ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਨ੍ਹਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ।
ਐਸ.ਡੀ.ਐਮ ਪਠਾਨਕੋਟ ਨੇ ਕਿਹਾ ਕਿ ਸਾਰੇ ਹੋਟਲ ਮਾਲਕ ਇਸ ਗੱਲ ਦਾ ਧਿਆਨ ਰੱਖਣ ਕਿ ਨਵੀਆਂ ਹਦਾਇਤਾਂ ਦੇ ਅਨੁਸਾਰ ਹੋਟਲ ਦੇ ਸਾਰੇ ਸਟਾਫ ਨੂੰ ਕਰੋਨਾ ਵੈਕਸੀਨ ਦੀਆਂ ਦੋ ਡੋਜ਼ਾਂ ਲੱਗੀਆਂ ਹੋਣ ਜਾਂ ਇੱਕ ਡੋਜ਼ ਕਰੀਬ ਚਾਰ ਹਫਤੇ ਪਹਿਲਾ ਲੱਗੀ ਹੋਣੀ ਚਾਹੀਦੀ ਹੈ।ਸਾਰੇ ਸਟਾਫ ਅਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੇ ਮਾਸਕ ਜਰੂਰੀ ਪਾਇਆ ਹੋਏ ਹੋਵੇ ਅਤੇ ਹੋਟਲ ਵਿੱਚ ਸੈਨੀਟਾਈਜਰ ਅਤੇ ਥਰਮਲ ਸਕੈਨਰ ਆਦਿ ਹੋਣਾ ਬਹੁਤ ਜਰੂਰੀ ਹੈ।ਬਾਰ ਅਤੇ ਰੇਸਟੋਰੈਂਟ 2/3 ਸਮਰੱਥਾਂ ਨਾਲ ਖੁੱਲ ਸਕਦੇ ਹਨ।ਮੈਰਿਜ ਪੈਲੇਸ ਅਤੇ ਰਿਜ਼ੋਰਟ ਆਦਿ ਵਿੱਚ ਇੰਨਡੋਰ ਪ੍ਰੋਗਰਾਮ ਲਈ 400 ਅਤੇ ਆਉਟਡੋਰ ਲਈ 600 ਲੋਕਾਂ ਦੀ ਸਮਰਥਾ ਨਿਰਧਾਰਤ ਹੈ।