Sunday, June 1, 2025
Breaking News

ਪੇੇਂਡੂ ਪੰਜਾਬੀ ਪ੍ਰਤਿਭਾ ਦਾ ਚਿਰਾਗ ‘ਰਣਜੀਤ ਸਿੰਘ’

            21 ਵੀਂ ਸਦੀ ਨੂੰ ਵਿਗਿਆਨ ਅਤੇ ਟੈਕਨੋਲਜੀ ਦਾ ਯੁੱਗ ਕਿਹਾ ਜਾਂਦਾ ਹੈ।ਦੇਸ਼ ਦੀ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਬਹੁਤ ਸਾਰੇ ਭਾਰਤ ਵਾਸੀ ਆਪਣੀਆਂ ਬੁਨਿਆਦੀ ਲੋੜਾਂ ਤੋਂ ਸੱਖਣੇ ਹਨ।ਸਰਕਾਰੀ ਸਿੱਖਿਆ ਦੇ ਖੇਤਰ ਵਿੱਚ ਨਿਘਾਰ ਆ ਰਿਹਾ ਹੈ।ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ, ਪ੍ਰੰਤੂ ਸਿੱਖਿਆ ਦੇ ਖੇਤਰ ਵਿਚ ਪੇਂਡੂ ਅਜੇ ਵੀ ਫਾਡੀ ਹਨ। ਬੜੀ ਮੁਸ਼ਕਲ ਨਾਲ 2 ਤੋਂ 4 ਪ੍ਰਤੀਸ਼ਤ ਪੇਂਡੂ ਵਿਦਿਆਰਥੀਆਂ ਨੂੰ ਹੀ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ।ਇਹ ਪੇਂਡੂ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਅੱਜ ਹਲਾਤ ਇਹ ਹਨ ਕਿ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਵੀ ਅਪਣੇ ਭਵਿੱਖ ਲਈ ਭਟਕ ਰਹੇ ਹਨ ਅਤੇ ਦੇਸ਼ ਦੀ ਇਹ ਕਰੀਮ ਵੀ ਵਿਦੇਸ਼ਾਂ ਵਿਚ ਆਪਣਾ ਭਵਿੱਖ ਦੇਖ ਰਹੀ ਹੈ।
                 ਅਜਿਹਾ ਹੀ ਇੱਕ ਪੇਂਡੂ ਪੰਜਾਬੀ ਵਿਦਿਆਰਥੀ ਹੈ, ਰਣਜੀਤ ਸਿੰਘ ਜੋ ਉੱਚ ਸਿੱਖਿਆ ਦੇ ਖੇਤਰ ਵਿਚ ਆਪਣੇ ਪਿੰਡ, ਪੰਜਾਬ ਅਤੇ ਦੇਸ਼ ਦਾ ਲਾਂਅ ਰੋਸ਼ਨ ਕਰ ਰਿਹਾ ਹੈ।22 ਫਰਵਰੀ 1993 ਨੂੰ ਪਿੰਡ ਕੋਅਲੀ ਖਾਸ ਬਲਾਕ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਵਿਚ ਜਨਮੇ ਇਸ ਬੰਦੇ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਇਮਰੀ ਸਕੂਲ ਤੋਂ ਪ੍ਰਾਪਤ ਕੀਤੀ, 10ਵੀਂ ਅਤੇ 12ਵੀਂ ਸੀ.ਬੀ.ਐਸ.ਈ ਬੋਰਡ ਤੋਂ ਅਤੇ ਬਾਰਵੀਂ ਪਾਸ ਕਰਨ ਉਪਰੰਤ ਮਕੈਨੀਕਲ ਟਰੇਡ ਵਿੱਚ ਦਿਲਚਸਪੀ ਹੋਣ ਕਾਰਨ ਬੀ.ਟੈਕ ਮਕੈਨੀਕਲ ਸਾਲ 2014 ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚੋਂ ਪਾਸ ਕੀਤੀ। ਆਪਣੇ ਵਿਸ਼ੇ ਵਿਚ ਨਿਖਾਰ ਲਿਆਉਣ ਲਈ ਐਮ.ਟੈਕ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ 2016 ਵਿਚ ਥਾਪਰ ਯੂਨੀਵਰਸਿਟੀ ਪਟਆਲਾ ਤੋਂ ਵਧੀਆ ਸੀ.ਜੀ.ਪੀ.ਏ ਵਿੱਚ ਪਾਸ ਕੀਤੀ।ਪੇਂਡੂ ਸਧਾਰਨ ਪਰਿਵਾਰ ਵਿਚ ਪੈਦਾ ਹੋਇਆ ਇਹ ਨਜਵਾਨ ਅੱਜਕਲ੍ਹ ਵਜੀਫੇ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਡਾ ਬੀ ਆਰ ਅੰਬੇਦਕਰ ਨੈਸ਼ਨਲ ਇਨਸਟੀਟਿਊਟ ਆਫ ਟੈਕਨੋਲਜੀ ਜਲੰਧਰ ਤੋਂ ਮਕੈਨੀਕਲ ਪ੍ਰੋਡਕਸ਼ਨ ਇੰਜਨੀਆਰਗ ਵਿੱਚ ਪੀ.ਐਚ.ਡੀ ਕਰ ਰਿਹਾ ਹੈ।
                ਇਸ ਹੋਣਹਾਰ ਵਿਦਿਆਰਥੀ ਨੇ 27-28 ਅਪ੍ਰੈਲ 2018 ਨੂੰ ਚੰਡੀਗੜ੍ਹ ਵਿਖੇ ਹੋਈ ਇੱਕ ਇੰਟਰਨੈਸ਼ਨਲ ਕਾਨਫਰੰਸ ਵਿੱਚ ਭਾਗ ਲੈ ਕੇ ਆਪਣੇ ਪੇਂਡੂ ਹੋਣ ਦਾ ਲੋਹਾ ਮੰਨਵਾਇਆ ਹੈ।ਆਪਣੇ ਵਿਸ਼ੇ ਵਿਚ ਦ੍ਰਿੜ ਇਰਾਦੇ ਨੂੰ ਕਾਇਮ ਰੱਖਦੇ ਹੋਏ ਉਹ ਆਈ.ਆਈ.ਟੀ ਰੋਪੜ ਦੇ ਇਕ ਰਿਸਰਚ ਕਨਕਲੇਵ ਵਿੱਚ ਵੀ ਭਾਗ ਲੈ ਚੁੱਕਾ ਹੈ, ਜਿਸ ਨਾਲ ਅੰਤਰਾਸ਼ਟਰੀ ਪੱਧਰ ਤੇ ਉਸ ਦੀ ਜਾਣ ਪਛਾਣ ਵਧੀ ਹੈ।ਐਨ.ਆਈ.ਟੀ ਜਲੰਧਰ ਵਲੋਂ ਉਸ ਦੀ ਡੂੰਘੀ ਦਿਲਚਸਪੀ ਨੂੰ ਦੇਖਦੇ ਹੋਏ ਸਿੰਘਾਪੁਰ ਵਿਖੇ ਹੋ ਰਹੀ ਅੰਤਰਰਾਸ਼ਟਰੀ ਕਾਨਫਰੰਸ ਲਈ ਚੁਣਿਆ ਗਿਆ ਸੀ।ਆਪਣੀ ਧੁਨ ਦੇ ਪੱਕੇ ਇਸ ਨੋਜਵਾਨ ਨੇ 2-3 ਅਕਤੂਬਰ 2018 ਦੋ ਦਿਨਾਂ ਕਾਨਫਰੰਸ ਵਿਚ ਆਪਣਾ ਰਿਸਰਚ ਪੇਪਰ ਪੇਸ਼ ਕਰਕੇ ਦੁਨੀਆਂ ਭਰ ਦੇ ਡੈਲੀਗੇਟਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਹ ਮਾਣ ਕੇਵਲ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਹੈ।
                   ਇਹ ਪੇਂਡੂ ਸਿਤਾਰਾ 16 ਜੂਨ ਤੋਂ 20 ਜੂਨ 2019 ‘ਚ ਪੰਜ ਦਿਨਾਂ ਅੰਤਰਾਸ਼ਟਰੀ ਕਾਨਫਰੰਸ ਇਲੀਨੋਇਸ ਯੂਨੀਵਰਸਿਟੀ ਸ਼ਿਕਾਗੋ ਅਮਰੀਕਾ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ ਅਤੇ ਯੂ.ਐਸ.ਏ ਵਲੋਂ ਉਸ ਨੂੰ 10 ਸਾਲਾਂ ਵੀਜ਼ਾ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਉਸਦਾ ਭਵਿੱਖ ਹੀ ਤਹਿ ਕਰੇਗਾ ਕਿ ਉਸ ਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਜਾਂ ਮਜ਼ਬੂਰੀ ਬਸ ਅਮਰੀਕਾ ਜਾਣਾ ਪਵੇਗਾ।ਸ਼ਾਇਦ ਹੀ ਸਾਡੀਆਂ ਸਰਕਾਰਾਂ ਇਹ ਤੈਅ ਕਰ ਪਾਉਣਗੀਆਂ ਕਿ ਰੂਸ, ਯੂਕਰੇਨ ਯੁੱਧ ਵਿਚ ਪਰੇਸ਼ਾਨ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਭਾਰਤ ਵਿੱਚ ਹੀ ਦੇਖਣਾ ਚਾਹੁੰਦੇ ਹਨ।ਦੇਸ਼ ਦੀ ਸਰਕਾਰਾਂ ਨੂੰ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਕਦਰ ਕਰਨੀ ਚਾਹੀਦੀ ਹੈ।0304202202

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ -7527931887

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …