Thursday, March 28, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਸਕੂਲ ਜੀ.ਟੀ ਰੋਡ ਦੀ ਦੀਯਾ ਮਿੱਤਲ ਨੇ ਬਾਰਵੀਂ ਮੈਡੀਕਲ ‘ਚ 99% ਅੰਕਾਂ ਨਾਲ ਰਚਿਆ ਇਤਿਹਾਸ

ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਦੇ ਵਿਦਿਆਰਥੀਆਂ ਵਿੱਚ ਉਮੰਗ ਦੀ ਲਹਿਰ ਦੌੜ ਗਈ, ਜਦ ਉਹਨਾਂ ਨੇ ਸੀ.ਬੀ.ਐਸ.ਈ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ।ਸਕੂਲ ਦੀ ਵਿਦਿਆਰਥਣ ਦੀਯਾ ਮਿੱਤਲ ਨੇ ਮੈਡੀਕਲ ਗਰੁੱਪ ਵਿੱਚ 99% ਅੰਕ ਲੈ ਕੇ ਸਕੂਲ ਦਾ ਨਾ ਰੌਸ਼ਨ ਕੀਤਾ।ਦੀਯਾ ਮਿੱਤਲ ਨੇ ਅੰਗ੍ਰੇਜ਼ੀ ਵਿਸ਼ੇ ਨਾਲ ਮੁੱਖ ਵਿਸ਼ਿਆਂ ਵਿੱਚੋਂ 99.2% ਅੰਕ ਪ੍ਰਾਪਤ ਕੀਤੇ।ਭਵਨੀਤ ਕੌਰ ਨੇ ਕਾਮਰਸ ਗਰੁੱਪ ਵਿੱਚ 98.2%, ਗੁਰਪ੍ਰੀਤ ਕੌਰ ਨੇ ਆਰਟਸ ਗਰੁੱਪ ਵਿੱਚ 97.8%, ਅਤੇ ਸਹਿਜਪ੍ਰੀਤ ਕੌਰ ਨੇ ਨਾਨ ਮੈਡੀਕਲ ਗਰੁੱਪ ਵਿੱਚ 97.6% ਅੰਕ ਹਾਸਲ ਕੀਤੇ ਹਨ।ਦੀਯਾ ਮਿੱਤਲ ਨੇ ਆਪਣੀ ਇਸ ਕਾਮਯਾਬੀ ਲਈ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ “ਮੈਨੂੰ ਮੇਰੀ ਅਣਥਕ ਮਿਹਨਤ ਅਤੇ ਮਾਪਿਆਂ ਦੇ ਅਸ਼ੀਰਵਾਦ ਨਾਲ ਇਹ ਪ੍ਰਾਪਤੀ ਹਾਸਲ ਹੋਈ ਹੈ।ਉਹ ਡਾਕਟਰ ਬਣ ਕੇ ਗਰੀਬਾਂ ਦੀ ਸੇਵਾ ਕਰਨੀ ਚਾਹੁੰਦੀ ਹੈ।” ਬਾਰ੍ਹਵੀਂ ਜਮਾਤ ਦੇ ਕੁਲ 402 ਵਿਦਿਆਰਥੀਆਂ ਵਿੱਚੋਂ 113 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਵਿਦਿਆਰਥੀਆਂ ਨੇ ਗਣਿਤ, ਕੈਮਿਸਟਰੀ, ਇਕਨਾਮਿਕਸ, ਅਕਾਊਂਟਸ, ਬਿਜ਼ਨਸ ਸਟੱਡੀਜ਼, ਫਿਜ਼ੀਕਲ ਐਜੂਕੇਸ਼ਨ, ਡਾਂਸ, ਪੰਜਾਬੀ, ਆਰਟਸ, ਮਿਊਜ਼ਿਕ ਇੰਸਟਰੂਮੈਂਟਲ, ਲਾਇਬੇ੍ਰਰੀ ਸਾਇੰਸ, ਪੋਲੀਟਿਕਲ ਸਾਇੰਸ ਵਿਸ਼ਿਆਂ `ਚੋਂ 100% ਅੰਕ ਪ੍ਰਾਪਤ ਕੀਤੇ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਸੀ.ਬੀ.ਐਸ.ਈ ਪ੍ਰੀਖਿਆ ਵਿੱਚ 100% ਨਤੀਜੇ ਹਾਸਲ ਕਰਨ ਤੇ ਵਧਾਈ ਦਿੱਤੀ।
                 ਸਕੂਲ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ ਨੇ ਕਿਹਾ ਇਹ ਨਤੀਜ਼ਾ ਪ੍ਰਿੰਸੀਪਲ ਡਾ. ਧਰਮਵੀਰ ਸਿੰਘ, ਵਾਇਸ ਪ੍ਰਿੰਸੀਪਲ ਸ੍ਰੀਮਤੀ ਰੇਣੁ ਅਹੁਜਾ, ਅਧਿਆਪਕ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਸਦਕਾ ਹੈ।ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਵਿਕਰਾਂਤ ਅਤੇ ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠੀਆ ਐਜੂਕੇਸ਼ਨਲ ਕਮੇਟੀ ਦੇ ਡਾ. ਐਸ.ਐਸ ਛੀਨਾ, ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ. ਧਰਮਵੀਰ ਸਿੰਘ, ਮੈਂਬਰ ਇੰਚਾਰਜ਼ ਮੁੱਖ ਦਫ਼ਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਸਾਰਿਆਂ ਨੂੰ ਵਧਾਈ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।ਵਾਇਸ ਪ੍ਰਿੰਸੀਪਲ ਸ੍ਰੀਮਤੀ ਰੇਣੂ ਅਹੁਜਾ, ਮੁੱਖ ਅਧਿਆਪਕਾ ਸ਼੍ਰੀਮਤੀ ਨਿਸਚਿੰਤ ਕਾਹਲੋਂ ਨੇ ਅਧਿਆਪਕ, ਮਾਪਿਆਂ ਅਤੇ ਬੱਚਿਆਂ ਨੂੰ ਇਸ ਸਫਲਤਾ ਤੇ ਵਧਾਈ ਦਿੱਤੀ ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …