ਬੀ.ਕੇ.ਯੂ (ਦੋਆਬਾ) ਦੀ ਮਹੀਨਾਵਾਰ ਮੀਟਿੰਗ ‘ਚ ਫੈਸਲਾ – ਬਲਵੀਰ ਸਿੰਘ ਖੀਰਨੀਆਂ
ਸਮਰਾਲਾ, 6 ਮਾਰਚ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਕਾਰਨ ਕਣਕ ਦੀ ਫਸਲ ਦੇ ਝਾੜ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਣਕ ‘ਤੇ ਬੋਨਸ ਦਾ ਐਲਾਨ ਕਰੇ।
ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਖੀਰਨੀਆਂ ਪਿੰਡ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਜਿਥੇ ਸਕੱਤਰ ਘਪਲਾ ਕਰਕੇ ਘਰੇ ਬੈਠਾ ਹੈ ਅਤੇ ਉਸ ਦੀ ਥਾਂ ਚੌਂਕੀਦਾਰ ਹੀ ਸਾਰੇ ਕੰਮ ਕਰ ਰਿਹਾ ਹੈ।ਪ੍ਰਬੰਧਕ ਕਮੇਟੀ ਦੇ ਕਹੇ ਅਨੁਸਾਰ ਆਮ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਸੁਸਾਇਟੀ ਨਾਲ ਸਬੰਧਿਤ ਕਿਸਾਨਾਂ ਨੇ ਯੂਨੀਅਨ ਦੇ ਅਹੁੱਦੇਦਾਰਾਂ ਨੂੰ ਆਪਣੀ ਤਕਲੀਫ ਦੱਸੀ ਤਾਂ ਸਹਾਇਕ ਰਜਿਸਟਰਾਰ ਸਮਰਾਲਾ ਨਾਲ ਗੱਲਬਾਤ ਕੀਤੀ ਗਈ ਸੀ, ਪ੍ਰੰਤੂ ਅਜੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਇਸ ਸਮੱਸਿਆ ਸਬੰਧੀ ਰਜਿਸਟਰਾਰ ਪੰਜਾਬ ਨੂੰ ਰਜਿਸਟਰਡ ਪੱਤਰ ਰਾਹੀਂ ਸੂਚਿਤ ਕੀਤਾ ਜਾਵੇਗਾ, ਜੇਕਰ 10 ਦਿਨਾਂ ‘ਚ ਕੋਈ ਹੱਲ ਨਾ ਕੱਢਿਆ ਗਿਆ ਤਾਂ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ।ਜਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਨੇ ਆਪਣੇ ਸੰਬੋਧਨ ‘ਚ ਦੱਸਿਆ ਕਿ ਪਿੰਡ ਕਟਾਣਾ ਸਾਹਿਬ ਦੀ ਜੋ ਜ਼ਮੀਨ ਦਾ ਰੌਲਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਸੇਵਾਦਾਰ ਬਾਬੇ ਨਾਲ ਹੈ, ਇਸ ਸਬੰਧੀ ਯੂਨੀਅਨ ਵਲੋਂ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ ਜ਼ਿਲ੍ਹਾ ਮੀਤ ਪ੍ਰਧਾਨ, ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਪ੍ਰਧਾਨ ਬਲਾਕ ਮਾਛੀਵਾੜਾ, ਜਸਵੀਰ ਸਿੰਘ, ਕਸ਼ਮੀਰ ਸਿੰਘ ਮਾਛੀਵਾੜਾ, ਬਲਜੀਤ ਸਿੰਘ ਮਾਛੀਵਾੜਾ, ਨਛੱਤਰ ਸਿੰਘ ਮਾਛੀਵਾੜਾ, ਰਣਜੀਤ ਸਿੰਘ ਮੱਲ ਮਾਜ਼ਰਾ, ਗੁਰਮੇਲ ਸਿੰਘ ਮੰਜ਼ਾਲੀ ਖੁਰਦ, ਸੁਰਿੰਦਰਪਾਲ ਸਿੰਘ ਮੱਲ ਮਾਜ਼ਰਾ, ਬਲਜੀਤ ਸਿੰਘ ਮੱਲ ਮਾਜਰਾ, ਜੀਵਨ ਸਿੰਘ ਮੱਲ ਮਾਜ਼ਰਾ, ਕੁਲਦੀਪ ਸਿੰਘ ਖੀਰਨੀਆਂ, ਅਮਰੀਕ ਸਿੰਘ ਮੁਸ਼ਕਾਬਾਦ, ਹਰਜਿੰਦਰ ਸਿੰਘ ਮੁਸ਼ਕਾਬਾਦ, ਇੰਸ: ਸੁਖਦੇਵ ਸਿੰਘ ਕਟਾਣਾ ਸਾਹਿਬ, ਸੂਬੇਦਾਰ ਹਰਜੀਤ ਸਿੰਘ ਕਟਾਣਾ ਸਾਹਿਬ, ਹਰਪ੍ਰੀਤ ਸਿੰਘ ਮੱਲ ਮਾਜਰਾ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਗੁਰਪ੍ਰੀਤ ਸਿੰਘ, ਚੇਤੰਨ ਵਰਮਾ, ਬੇਅੰਤ ਸਿੰਘ, ਕਰਨੈਲ ਸਿੰਘ, ਸੁਖਦੀਪ ਸਿੰਘ, ਮਨਜੋਤ ਸਿੰਘ, ਕੁਲਵਿੰਦਰ ਸਿੰਘ, ਦੀਪਕ ਕੁਮਾਰ, ਦਵਿੰਦਰ ਸਿੰਘ, ਗੁਰਪਿੰਦਰ ਸਿੰਘ, ਰੋਹਿਤ ਕੁਮਾਰ, ਗੁਰਜੀਤ ਸਿੰਘ ਆਦਿ ਸ਼ਾਮਲ ਸਨ।