Tuesday, June 6, 2023

22 ਨੰਬਰ ਫਾਟਕ ਦਾ ਰੇਲਵੇ ਓਵਰ ਬ੍ਰਿਜ਼ 20 ਅਪ੍ਰੈਲ ਤੱਕ ਜਨਤਾ ਨੂੰ ਹੋਵੇਗਾ ਸਮਰਪਿਤ – ਡਾ. ਸੰਧੂ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਅੱਜ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਆਪਣੇ ਹਲਕੇ ਦੇ ਇਸਲਾਮਾਬਦ ਵਿਖੇ ਪੈਂਦੇ 22 ਨੰਬਰ ਫਾਟਕ ‘ਤੇ ਬਣ ਰਹੇ ਪੁੱਲ ਦੀ ਉਸਾਰੀ ਦੇ ਚੱਲ ਰਹੇ ਕੰਮ ਬਾਰੇ ਵਿਧਾਨ ਸਭਾ ‘ਚ ਸਵਾਲ ਚੁੱਕਿਆ ਤਾਂ ਸਥਾਨਕ ਸਰਕਾਰਾਂ ਮੰਤਰੀ ਡਾ; ਇੰਦਰਬੀਰ ਸਿੰਘ ਨਿੱਜ਼ਰ ਨੇ ਜਵਾਬ ਵਿੱਚ ਦੱਸਿਆ ਕਿ ਇਹ ਪੁੱਲ ਬਹੁਤ ਜਲਦ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਏਗਾ।ਡਾਕਟਰ ਨਿੱਜਰ ਨੇ ਦੱਸਿਆ ਕਿ ਪੁੱਲ ਦੀ ਉਸਾਰੀ ਦਾ 95 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਆਸ ਹੈ ਕਿ 20.4.23 ਤੱਕ ਇਹ ਪੁੱਲ ਚਾਲੂ ਹੋ ਜਾਵੇਗਾ।ਡਾ. ਜਸਬੀਰ ਨੇ ਇੰਦਰਪੁਰੀ ਇਲਾਕ਼ੇ ਨੂੰ ਜਾਣ ਵਾਲੀ ਸੜਕ ਬਾਰੇ ਵੀ ਸਵਾਲ ਕੀਤਾ ਤਾਂ ਕੈਬਨਿਟ ਮੰਤਰੀ ਡਾ. ਨਿੱਜ਼ਰ ਨੇ ਦੱਸਿਆ ਕੇ ਇਹ ਜਗ੍ਹਾ ਰੇਲਵੇ ਦੀ ਮਲਕੀਅਤ ਹੈ।ਇਸ ਲਈ ਇਸ ਦੀ ਮੁਰੰਮਤ ਉਨਾਂ ਦੇ ਵਿਭਾਗ ਵਲੋਂ ਨਹੀਂ ਕੀਤੀ ਜਾ ਸਕਦੀ। ਡਾ. ਸੰਧੂ ਨੇ ਕਿਹਾ ਕਿ ਉਹ ਇਸ ਸੜਕ ਦੀ ਰਿਪੇਅਰ ਵਾਸਤੇ ਖੁੱਦ ਰੇਲਵੇ ਨੂੰ ਬੇਨਤੀ ਕਰਨਗੇ ਸੜਕ ਦੀ ਰਿਪੇਅਰ ਵਾਸਤੇ ਐਨ.ਓ.ਸੀ ਜਾਰੀ ਕਰ ਦੇਣ ਤਾਂ ਉਹ ਖ਼ੁੱਦ ਸਰਕਾਰ ਕੋਲੋਂ ਮੁਰੰਲ ਲਈ ਲੋੜੀਂਦੇ ਫੰਡ ਮੁਹਈਆ ਕਰਵਾਉਣਗੇ।

Check Also

ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ

ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …