Saturday, June 3, 2023

ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀ ਪਲੇਠੀ ਜਨਰਲ ਬਾਡੀ ਮੀਟਿੰਗ ਹੋਈ

ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਦੇ ਮੁੱਦੇ ‘ਤੇ ਹੋਇਆ ਹੰਗਾਮਾ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀ ਪਲੇਠੀ ਜਨਰਲ ਬਾਡੀ ਮੀਟਿੰਗ ਅੱਜ ਯੂਨਵਰਸਿਟੀ ਗੈਸਟ ਹਾਊਸ ‘ਚ ਹੋਈ।ਸਕੱਤਰ ਮਨਪ੍ਰੀਤ ਸਿੰਘ ਨੇ ਆਫਿਸਰਜ਼ ਨਾਲ ਜੁੜੇ ਮਸਲਿਆਂ ਉਪਰ ਵਿਚਾਰ ਚਰਚਾ ਕੀਤੀ ਅਤੇ ਵੱਖ-ਵੱਖ ਬੁਲਾਰਿਆਂ ਨੇ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ‘ਤੇ ਆਪਣਾ ਰੋਸ ਪ੍ਰਗਟ ਕਰਦਿਆਂ ਇਹ ਪ੍ਰੋਮੋਸ਼ਨਾਂ ਜਲਦ ਤੋਂ ਜਲਦ ਜਾਰੀ ਕਰਵਾਉਣ ਲਈ ਐਸੋਸੀਏਸ਼ਨ ਨੂੰ ਅਪੀਲ ਕੀਤੀ।ਉਪ ਪ੍ਰਧਾਨ ਜਗੀਰ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਅਫਸਰਾਂ ਦੀਆਂ ਮੁਸ਼ਕਿਲਾਂ ਤੇ ਪਹਿਰਾ ਦੇਣ ਲਈ ਵਚਨਬੱਧ ਹੈ ਅਤੇ ਐਸੋਸੀਏਸਨ ਵਲੋਂ ਜਲਦ ਹੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ।ਕਈ ਬੁਲਾਰਿਆਂ ਨੇ ਕੁੱਝ ਅਧਿਕਾਰੀਆਂ ਦੀਆਂ ਗੈਰਕਾਨੂੰਨੀ ਐਕਸਟੈਨਸ਼ਨ ‘ਤੇ ਸਵਾਲ ਵੀ ਚੁੱਕੇ।ਇਸ ਦੇ ਜੁਆਬ ਵਿੱਚ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਯੂਨੀਵਰਸਿਟੀ ਕਰਮਚਾਰੀਆਂ ਨਾਲ ਪਿਛਲੇ ਲੰਮੇ ਸਮੇਂ ਤੋਂ ਧੱਕਾ ਕੀਤਾ ਜਾ ਰਿਹਾ ਹੈ।ਜਿਥੇ ਯੂਨੀਵਰਸਿਟੀ ਕੈਲੰਡਰ ਅਨੁਸਾਰ ਬਣਦੀਆਂ ਪ੍ਰੋਮੋਸ਼ਨਾਂ ਕਰਨ ਬਾਰੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਆਦੇਸ਼ ਨਹੀਂ ਕੀਤੇ ਜਾ ਰਹੇ, ਉਥੇ ਉਚੇਰੀ ਸਿੱਖਿਆ ਵਿਭਾਗ ਆਪਣੀ ਮਨਮਰਜ਼ੀ ਨਾਲ ਪੱਤਰ ਜਾਰੀ ਕਰਕੇ ਪੂਰੀ ਨੌਕਰੀ ਦਾ ਲਾਭ ਲੈ ਚੁੱਕੇ ਕੁੱਝ ਅਧਿਕਾਰੀਆਂ ਨੂੰ ਗੁਪਤ ਪੱਤਰ ਜਾਰੀ ਕਰਕੇ ਐਕਸਟੈਂਨਸਨ ਦੇ ਰਿਹਾ ਹੈ।ਯੂਨੀਵਰਸਿਟੀ ਪ੍ਰਸਾਸ਼ਨ ਤਾਂ ਆਪਣਾ ਕੰਮ ਬਿਲਕੁੱਲ ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰ ਰਿਹਾ ਹੈ।ਉਹ ਜਲਦ ਹੀ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਲੈ ਕੇ ਉਚੇਰੀ ਸਿੱਖਿਆ ਵਿਭਾਗ ਦੀ ਚੱਲ ਰਹੀ ਇਸ ਧੱਕੇਸ਼ਾਹੀ ਖਿਲਾਫ ਗੱਲ ਕਰਨਗੇ।ਜਨਰਲ ਬਾਡੀ ਦੀ ਇਕੱਤਰਤਾ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਹਾਇਕ ਰਜਿਸਟਰਾਰ, ਪ੍ਰੋਗਰਾਮਰ ਅਤੇ ਲਾਇਬ੍ਰੇਰੀ ਸਟਾਫ ਦੀਆਂ ਕੈਲੰਡਰ ਮੁਤਾਬਿਕ ਬਣਦੀਆਂ ਪ੍ਰੋਮੋਸ਼ਨਾਂ ਨਹੀਂ ਹੁੰਦੀਆਂ ਤਾਂ ਸੰਘਰਸ਼ ਦਾ ਰਸਤਾ ਇਖਤਿਆਰ ਕੀਤਾ ਜਾਵੇਗਾ।ਇੱਕਤਰਤਾ ਵਿੱਚ ਵਿਪਨ ਕੁਮਾਰ ਸੰਯੁਕਤ ਸਕੱਤਰ, ਹਰਦੀਪ ਸਿੰਘ ਕੈਸ਼ੀਅਰ, ਗੁਰਮੀਤ ਥਾਪਾ, ਰਾਜੇਸ਼ ਕੁਮਾਰ, ਹਰਚਰਨ ਸਿੰਘ, ਮਤਬਰ ਚੰਦ, ਜਗਜੀਤ ਸਿੰਘ, ਅਜੈ ਅਰੋੜਾ ਅਤੇ ਯੂਨੀਵਰਸਿਟੀ ਦੇ ਸਾਰੇ ਅਫਸਰ ਸਾਹਿਬਾਨ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …