Saturday, June 3, 2023

ਪ੍ਰਸਿੱਧ ਗੀਤਕਾਰ ਆਨੰਦ ਬਖ਼ਸ਼ੀ ਨੂੰ 21ਵੀਂ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਅਤੇ ਯੂ.ਐਨ ਇੰਟਰਟੇਨਮੈਂਟ ਸੁਸਾਇਟੀ ਵਲੋਂ ਗਾਇਕ ਹਰਿੰਦਰ ਸੋਹਲ ਦੀ ਅਗਵਾਈ ‘ਚ ਭਾਰਤੀ ਫ਼ਿਲਮ ਜਗਤ ਪ੍ਰਸਿੱਧ ਗੀਤਕਾਰ ਆਨੰਦ ਬਖ਼ਸ਼ੀ ਦੀ 21ਵੀਂ ਬਰਸੀ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮਨਾਈ ਗਈ।ਹਰ ਐਤਵਾਰ ਹੋਣ ਵਾਲੀ ਅੰਮ੍ਰਿਤਸਰੀ ਦਰਸ਼ਕਾਂ ਦੀ ਬੈਠਕ ਦੇ ਕਲਾਕਾਰਾਂ ਨੇ ਆਨੰਦ ਬਖ਼ਸ਼ੀ ਦੇ ਸਦਾਬਹਾਰ ਗਾਣੇ ਗਾ ਕੇ ਸ਼ਰਧਾਂਜਲੀ ਦਿੱਤੀ।ਪ੍ਰੋਗਰਾਮ ਦੇ ਗਾਇਕ ਤਲਵਿੰਦਰ ਸਿੰਘ, ਡਾ. ਸੰਤੋਖ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਇੰਦਰ ਸਿੰਘ, ਸ਼ਿਵ ਕੁਮਾਰ, ਬੀ.ਐਮ ਸਿੰਘ, ਪ੍ਰਦੀਪ ਅਰੋੜਾ, ਡਾ. ਧਰਮਪਾਲ ਸ਼ਰਮਾ, ਜਸਪਿੰਦਰ ਸਿੰਘ, ਸੁਖਵੰਤ ਸਿੰਘ, ਨਿਤਿਆ ਰਨਦੇਵ, ਸ਼ਮਸ਼ੇਰ ਢਿਲੋਂ ਅਤੇ ਉਪਾਸਨਾ ਭਾਰਦਵਾਜ ਨੇ ਗਾਇਕੀ ਨਾਲ ਰੰਗ ਬੰਨਿਆ।ਮੁੱਖ ਮਹਿਮਾਨ ਡਾ. ਜਸਵਿੰਦਰ ਕੌਰ ਸੋਹਲ (ਸਟੇਟ ਪ੍ਰੈਜੀਡੈਂਟ ਹਿਊਮਨ ਰਾਈਟਸ ਐਸੋਸੀਏਸ਼ਨ ਮਹਿਲਾ ਵਿੰਗ), ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕੁਲਬੀਰ ਸਿੰਘ ਸੂਰੀ ਅਤੇ ਦਲਜੀਤ ਸਿੰਘ (ਸਬ ਇੰਸਪੈਕਟਰ ਟਰੈਫਿਕ ਇੰਚਾਰਜ਼) ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।
ਇਸ ਮੌਕੇ ਪ੍ਰੋ. ਗੁਰਿੰਦਰ ਕੌਰ ਸੂਰੀ, ਜਗਦੀਸ਼ ਚੇਤਨ, ਡਾ. ਹਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਛਾਬੜਾ, ਸੁਖਪਾਲ ਓਠੀ, ਜਗਜੀਤ ਹੀਰ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ‘ਚ `ਸਮਰੱਥਾ ਨਿਰਮਾਣ ਪ੍ਰੋਗਰਾਮ` ਕਰਵਾਇਆ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਅਵਾਰਡੀ ਪ੍ਰਧਾਨ …