Sunday, June 1, 2025
Breaking News

ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਡਾ. ਰਮਨ ਕੁਮਾਰ ਬਲਾਕ ਖੇਤੀਬਾੜੀ ਅਫਸਰ ਅਟਾਰੀ ਵੱਲੋਂ ‘ਆਤਮਾ’ ਦੇ ਸਹਿਯੋਗ ਨਾਲ ਬਾਸਮਤੀ ਹੇਠ ਰਕਬਾ ਵਧਾਉਣ ਅਤੇ ਜ਼ਹਿਰ ਮੁਕਤ ਬਾਸਮਤੀ ਪੈਦਾ ਕਰਨ ਲਈ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਦੀ ਪ੍ਰਧਾਨਗੀ ਕਰਦੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਨਿਰਯਾਤ ਹੋਣ ਵਾਲੀ ਬਾਸਮਤੀ ਵਿੱਚ ਜੇਕਰ ਜ਼ਹਿਰੀਲੀਆ ਦਵਾਈਆਂ ਦੇ ਅੰਸ਼ ਪਾਏ ਜਾਦੇ ਹਨ ਤਾਂ ਅਜਿਹੀ ਬਾਸਮਤੀ ਬਾਹਰਲੇ ਦੇਸ਼ਾਂ ਵਲੋਂ ਰਿਜੈਕਟ ਕਰਕੇ ਵਾਪਸ ਭੇਜ ਦਿੱਤੀ ਜਾਦੀ ਹੈ, ਜਿਸ ਨਾਲ ਘਰੇਲੂ ਬਜ਼ਾਰ ਵਿੱਚ ਰੇਟ ਘਟ ਜਾਂਦਾ ਹੈ ਅਤੇ ਵਪਾਰੀਆਂ ਦੇ ਨਾਲ-ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨਾ ਜਿਮੀਂਦਾਰਾਂ ਨੂੰ ਪ੍ਰੇਰਿਤ ਕੀਤਾ ਕਿ ਵਿਭਾਗ ਵਲੋ ਬੈਨ ਕੀਤੀਆਂ ਜ਼ਹਿਰਾਂ ਦੀ ਵਰਤੋ ਨਾ ਕੀਤੀ ਜਾਵੇ, ਤਾਂ ਜੋ ਮਿਆਰੀ ਬਾਸਮਤੀ ਪੈਦਾ ਕੀਤੀ ਜਾ ਸਕੇ।
ਇਸ ਮੌਕੇ ਡਾ. ਅਮਰਜੀਤ ਸਿੰਘ ਬੱਲ ਵਿਸ਼ਾ ਵਸਤੂ ਮਾਹਿਰ ਵਲੋਂ ਫਸਲਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ, ਡਾ. ਸੁਖਰਾਜਬੀਰ ਸਿੰਘ ਗਿੱਲ ਵਿਸ਼ਾ ਵਸਤੂ ਮਾਹਰ ਨੇ ਝੋਨੇ ਦੀ ਸਿੱਧੀ ਬਿਜ਼ਾਈ ਬਾਰੇ, ਡਾ. ਆਸਥਾ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਨੇ ਫਸਲਾਂ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ, ਡਾ. ਰਮਿੰਦਰ ਕੌਰ ਨੇ ਝੋਨੇ ਦੀ ਪਨੀਰੀ ਦੀ ਸਾਂਭ ਸੰਭਾਲ ਬਾਰੇ, ਡਾ. ਜਸਪਾਲ ਸਿੰਘ ਬੱਲ ਏ.ਈ.ਓ ਨੇ ਮਿੱਟੀ ਪਰਖ ਬਾਰੇ, ਡਾ. ਗੁਰਪ੍ਰੀਤ ਸਿੰਘ ਸਰਾਂ ਏ.ਈ.ਓ ਨੇ ਸਿੱਧੀ ਬਿਜ਼ਾਈ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।ਡਾ. ਅਮਰਦੀਪ ਸਿੰਘ ਏ.ਡੀ.ਓ ਨੇ ਸਟੇਜ ਸੈਕਟਰੀ ਦੀ ਭੁਮਿਕਾ ਨਿਭਾਈ।ਆਤਮਾ ਸਟਾਫ ਵਲੋਂ ਅਮਿਤ ਸ਼ਰਮਾਂ ਬੀ.ਟੀ.ਐਮ, ਵਿਕਰਮਜੀਤ ਸਿੰਘ ਏ.ਟੀ.ਐਮ, ਲਖਬੀਰ ਸਿੰਘ ਹੇਰ ਏ.ਐਸ.ਆਈ ਅਤੇ ਜਗਜੀਤ ਸਿੰਘ ਬੇਲਦਾਰ ਨੇ ਕੈਂਪ ਨੂੰ ਕਾਮਯਾਬ ਬਣਾਉਣ ਵਾਸਤੇ ਵਿਸ਼ੇਸ ਯੋਗਦਾਨ ਪਾਇਆ।
ਅਖੀਰ ‘ਚ ਬਲਾਕ ਖੇਤੀਬਾੜੀ ਅਫਸਰ ਡਾ. ਰਮਨ ਕੁਮਾਰ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਮਹਿਕਮੇ ਅੰਦਰ ਚੱਲ ਰਹੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਨਵ-ਨਿਯੁੱਕਤ ਸੁਪਰਵਾਈਜਰ ਨਵਨੀਤ ਸਿੰਘ ਅਤੇ ਨਵਰੋਜ ਕੌਰ ਅਤੇ ਕਿਸਾਨ ਮਿੱਤਰਾਂ ਨੂੰ ਕਿਹਾ ਕਿ ਉਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ।
ਇਸ ਮੌਕੇ ਇਲਾਕੇ ਦੇ ਉਘੇ ਕਿਸਾਨ ਹਰਪਾਲ ਸਿੰਘ ਅਟਾਰੀ, ਦਿਲਬਾਗ ਸਿੰਘ ਰੌੜਾਂਵਾਲਾ, ਗੁਰਪਿੰਦਰ ਸਿੰਘ ਮੁਹਾਵਾ, ਨਵਨੀਤ ਸਿੰਘ ਮੁਹਾਵਾ, ਜਤਿੰਦਰ ਸਿੰਘ ਭਰੋਭਾਲ, ਕੁਲਵਿੰਦਰ ਸਿੰਘ ਸਾਂਘਣਾ ਅਤੇ ਨਸੀਬ ਸਿੰਘ ਸਾਂਘਣਾ ਤੋਂ ਇਲਾਵਾ ਤਕਰੀਬਨ 120 ਕਿਸਾਨਾਂ ਨੇ ਕੈਂਪ ਵਿੱਚ ਭਾਗ ਲਿਆ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …