Thursday, April 25, 2024

ਖ਼ਾਲਸਾ ਕਾਲਜ ਵਿਖੇ ਮਾਨਸਿਕ ਸਿਹਤ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ‘ਮਾਨਸਿਕ ਸਿਹਤ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ’ਚ ਸੁਤੰਤਰ ਸਲਾਹਕਾਰ ਤੇ ਟਰੇਨਰ, ਐਨ.ਜੀ.ਓ.ਐਸ ਵਿਖੇ ਲਿੰਗ, ਸਿਹਤ ਅਤੇ ਮਨੁੱਖੀ ਅਧਿਕਾਰਾਂ ‘ਤੇ ਕੰਮ ਕਰ ਰਹੇ ‘ਕਮਿਆਨੀ ਬਾਲੀ ਮਹਾਬਲ’ ਮੁੱਖ ਵਕਤਾ ਵਜੋਂ ਪਹੁੰਚੇ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਪੌਦਾ ਭੇਟ ਕਰ ਕੇ ਕਮਿਆਨੀ ਬਾਲੀ ਮਹਾਬਲ ਦਾ ਰਸਮੀ ਸਵਾਗਤ ਕਰਨ ਉਪਰੰਤ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਅਜੋਕੇ ਦੇ ਸਮੇਂ ਦੀ ਮੁੱਖ ਸਮੱਸਿਆ ‘ਮਾਨਸਿਕ ਸਿਹਤ’ ਨਾਲ ਨਜਿੱਠਣ ਦੀ ਹੈ।ਉਨ੍ਹਾਂ ਨੇ ਇਸ ਲੈਕਚਰ ਨੂੰ ਸਮਝਣ ਤੇ ਅਮਲ ਕਰਨ ਲਈ ਪੇਰਿਆ।
ਮਹਾਬਲ ਨੇ ਅੰਕੜਿਆਂ ਦੇ ਆਧਾਰ ’ਤੇ ਮਾਨਸਿਕ ਸਿਹਤ ਦਾ ਡਾਟਾ ਦਿੰਦੇ ਹੋਏ ਦੱਸਿਆ ਕਿ ਅਜੋਕੇ ਸਮੇਂ ’ਚ 100 ਪਿੱਛੇ 5 ਲੋਕ ਮਾਨਸਿਕ ਬਿਮਾਰੀ ਦੇ ਸ਼ਿਕਾਰ ਹਨ, ਪਰ ਆਪਣੇ ਇਸ ਰੋਗ ਨੂੰ ਅੰਦਰ ਹੀ ਅੰਦਰ ਦਬਾਅ ਰਹੇ ਹਨ। ਉਨ੍ਹਾਂ ਨੇ ਮਾਨਸਿਕ ਰੋਗਾਂ ਦੇ ਕਾਰਨ ਲੱਛਣ ਤੇ ਇਸ ਤੋਂ ਮੁਕਤ ਹੋਣ ਲਈ ਸੁਝਾਅ ਵੀ ਦਿੱਤੇ।ਕਾਲਜ ਦੇ ਰੈਡ ਕਰਾਸ ਕਲੱਬ ਵਲੋਂ ਵਿਦਿਆਰਥਣਾਂ ਨੇ ਉਨ੍ਹਾਂ ਨਾਲ ਸਵਾਲ ਜਵਾਬ ਵੀ ਕੀਤੇ।
ਇਸ ਮੌਕੇ ਪ੍ਰੋਗਰਾਮ ਕੁਆਰਡੀਨੇਟਰ ਡਾ. ਨਮਰਤਾ, ਸੁਖਮਨ ਰੰਧਾਵਾ, ਵਾਇਸ ਪ੍ਰਿੰਸੀਪਲ ਪ੍ਰੋ. ਰਵਿੰਦਰ ਕੌਰ, ਡਾ. ਚੰਚਲ ਬਾਲਾ ਸਮੇਤ ਸਮੂਹ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …