Thursday, April 25, 2024

Daily Archives: January 8, 2023

ਪਾਵਰਕਾਮ ਵਲੋਂ ਜੰਡਿਆਲਾ ਗੁਰੂ ‘ਚ ਬਿਜਲੀ ਬੰਦ ਹੋਣ ਤੋਂ ਪਹਿਲਾਂ ਐਸ.ਐਮ.ਐਸ ਭੇਜਣ ਦੀ ਸ਼ੁਰੂਆਤ – ਬਿਜਲੀ ਮੰਤਰੀ

22 ਪਿੰਡਾਂ ਦੇ ਖੱਪਤਕਾਰਾਂ ਨੂੰ ਹੋਵੇਗਾ ਸਿੱਧਾ ਫਾਇਦਾ ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਵਰਕਾਮ ਮੈਨੇਜਮੈਂਟ ਵਲੋਂ ਆਪਣੇ ਵਡਮੁੱਲੇ ਖੱਪਤਕਾਰਾਂ ਨੂੰ ਬਿਜਲੀ ਬੰਦ ਹੋਣ ਦੀ ਸੂਚਨਾ ਪਹਿਲਾਂ ਹੀ ਐਸ.ਐਮ.ਐਸ ਰਾਹੀਂ ਦੇਣ ਦੀ ਸੇਵਾ ਜੰਡਿਆਲਾ ਗੁਰੂ ਵਿੱਚ ਸ਼ੁਰੂ ਕੀਤੀ ਗਈ ਹੈ।ਇਸ …

Read More »

ਹਰਵਿੰਦਰ ਸੰਧੂ ਤੇ ਪਿੰਟੂ ਨੇ ਬਿਊਟੀ ਪਾਰਲਰ ਕੋਰਸ ਪੂਰਾ ਹੋਣ ‘ਤੇ ਲੜਕੀਆਂ ਨੂੰ ਦਿੱਤੇ ਸਰਟੀਫਿਕੇਟ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ (ਰਜਿ.) ਅਤੇ ਏਕਨੂਰ ਸੇਵਾ ਟਰੱਸਟ ਵੱਲੋਂ ਮਾਈ ਭਾਗੋ ਬਹੁ ਤਕਨੀਕੀ ਕਾਲਜ ਦੇ ਸਹਿਯੋਗ ਦੇ ਨਾਲ ਆਰ.ਆਈ.ਜੀ ਸਕੀਮ ਤਹਿਤ ਬਿਊਟੀ ਪਾਰਲਰ ਦਾ ਕੋਰਸ ਪੂਰਾ ਹੋਣ ਉਪਰੰਤ ਸਿੱਖਅਤ ਲੜਕੀਆਂ ਨੂੰ ਸਰਟੀਫਿਕੇਟ ਭੇਂਟ ਕੀਤੇ।ਜਿਸ ਵਿੱਚ ਭਾਜਪਾ ਸ਼ਹਿਰੀ ਦੇ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਭਾਜਪਾ ਦੇ ਹਲਕਾ ਉੱਤਰੀ ਦੇ ਇੰਚਾਰਜ਼ ਸੁਖਮਿੰਦਰ ਸਿੰਘ ਪਿੰਟੂ, …

Read More »

ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵਲੋਂ ਗੋਲਡ ਮੈਡਲ ਵਿਜੇਤਾ ਰਾਮਇੰਦਰ ਤੇ ਸਿਲਵਰ ਮੈਡਲ ਵਿਜੇਤਾ ਨਵਰੀਤ ਦਾ ਸਨਮਾਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਸਰਬ ਸਾਂਝਾ ਵਿਚਾਰ ਮੰਚ ਦੇ ਚੇਅਰਮੈਨ ਚਮਕੌਰ ਸਿੰਘ ਦੀ ਅਗਵਾਈ ਵਿੱਚ ਰਾਜਵੰਤ ਸਿੰਘ ਨਹਿਲ ਦੇ ਨਿਵਾਸ ਸਥਾਨ ‘ਤੇ ਸੀਮਿੰਟ ਬਰਿੱਕ ਫੈਕਟਰੀ ਅਤੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਵਲੋਂ ਮਹਿੰਦਰ ਸਿੰਘ ਚੇਅਰਮੈਨ ਪਨਸੀਡ ਕਾਰਪੋਰਸ਼ਨ ਪੰਜਾਬ, ਇੰਡੋ-ਨੇਪਾਲ ਅੰਤਰਰਾਸ਼ਟਰੀ ਖੇਡਾਂ ਦੇ ਗੋਲਡ ਮੈਡਲ ਵਿਜੇਤਾ ਰਾਮਇੰਦਰ ਸਿੰਘ, ਸਕੇਟਿੰਗ ਹਾਕੀ ਟੀਮ ਭਾਰਤ ‘ਚ …

Read More »

ਸ਼ਹੀਦ ਮਾਤਾ ਗੁਰਦੇਵ ਕੌਰ ਦਾ 6ਵਾਂ ਸ਼ਰਧਾਂਜਲੀ ਸਮਾਗਮ ਸਮਾਪਤ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਛੇਵੀਂ ਬਰਸੀ ਮਨਾਈ ਗਈ।ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।ਸ੍ਰੀ ਗੁਰੂ ਰਵਿਦਾਸ ਧਰਮਸ਼਼ਾਲਾ ਦੇ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਖਾਈ ਨੇ ਦੱਸਿਆ ਕਿ …

Read More »

ਛਤੀਸਗੜ੍ਹ ਵਿਧਾਨ ਸਭਾ ਵਿੱਚ ਸਿੱਖ ਮੈਂਬਰ ਨੂੰ ਗਲਤ ਬੋਲਣਾ ਮੰਦਭਾਗਾ – ਐਡਵੋਕੇਟ ਰਵਨੀਤ ਜੋਤ ਸਿੰਘ

ਕੌਮੀ ਘੱਟਗਿਣਤੀ ਕਮਿਸ਼ਨ ਵਿੱਚ ਸ਼ਿਕਾਇਤ ਦਰਜ਼ ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਛੱਤੀਸਗੜ੍ਹ ਵਿਧਾਨ ਸਭਾ ਸੈਸ਼ਨ ਦੀ ਇਕ ਵੀਡੀਓ ਵਿੱਚ ਵਿਧਾਇਕ ਕੁਲਦੀਪ ਸਿੰਘ ਜੁਨੇਜਾ ਨੂੰ ਦੂਜੇ ਵਿਧਾਇਕ ਵਲੋਂ ਸਿੱਖਾਂ ਦੀ ਸ਼ਾਨ ਦੇ ਖਿਲਾਫ਼ ਬੋਲਣਾ ਜਿੱਥੇ ਮੰਦਭਾਗਾ ਹੈ ਉਥੇ ਵੀ ਤ੍ਰਾਸਦੀ ਵੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਹੀ ਸਮਝਾਉਣ ਵਿੱਚ ਨਾਕਾਮਯਾਬ ਹਾਂ।ਇਨ੍ਹਾਂ ਸ਼ਬਦਾਂ ਦਾ …

Read More »

ਮੁੱਖ ਮੰਤਰੀ ਨੇ ਆਪਣੇ ਜ਼ੱਦੀ ਪਿੰਡ ਸਤੌਜ ਵਿਖੇ ਪਰਿਵਾਰਕ ਮੈਂਬਰਾਂ ਤੇ ਸਾਕ-ਸਨੇਹੀਆਂ ਨਾਲ ਮਨਾਈ ਲੋਹੜੀ

ਪਿੰਡ ਵਾਸੀਆਂ ਨਾਲ ਤਿਉਹਾਰ ਮਨਾਉਂਦਿਆਂ ਤਾਜ਼ਾ ਕੀਤੀਆਂ ਬਚਪਨ ਦੀਆਂ ਯਾਦਾਂ ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਜ਼ੱਦੀ ਪਿੰਡ ਸਤੌਜ ਵਿਖੇ ਪਹੁੰਚ ਆਪਣੇ ਸਾਕ-ਸਨੇਹੀਆਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਅੱਜ ਸਵੇਰੇ ਆਪਣੇ ਪਿੰਡ ਪਹੁੰਚੇ ਮੁੱਖ ਮੰਤਰੀ ਮਾਨ ਨੇ ਪਿੰਡ ਵਿੱਚ ਲੋਹੜੀ ਬਾਲ ਕੇ ਪਿੰਡ …

Read More »

ਸੜਕਾਂ ‘ਤੇ ਨਜਾਇਜ਼ ਕਬਜ਼ਿਆਂ ਅਤੇ ਗਲਤ ਪਾਰਕ ਕੀਤੇ ਵਾਹਣਾਂ ਖਿਲਾਫ ਕੀਤੀ ਕਾਰਵਾਈ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਗੈਰ-ਕਾਨੂੰਨੀ ਕਬਜ਼ਿਆਂ ਦੇ ਖਿਲਾਫ ਪਹਿਲਾਂ ਤੋ ਚੱਲ ਰਹੇ ਅਭਿਆਨ ਤਹਿਤ ਵਧੀਕ ਉਪ ਕਮਿਸ਼ਨਰ ਟਰੈਫਿਕ ਪੁਲਿਸ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੋਰ ਪੀ.ਪੀ.ਐਸ ਵਲੋਂ ਸਮੇਤ ਚਾਰੇ ਟਰੈਫਿਕ ਜ਼ੋਨ ਇੰਚਾਰਜਾਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਤਲੀਘਰ ਬਜਾਰ (ਪਿਪਲੀ ਸਾਹਿਬ ਗੁਰਦਵਾਰਾ ਸਾਇਡ ਅਤੇ ਗਵਾਲਮੰਡੀ ਸਾਇਡ), ਰੇਲਵੇ ਸਟੇਸ਼ਨ, ਲਿੰਕ ਰੋਡ, ਅਸ਼ੋਕਾ ਚੌਕ ਤੋਂ ਕ੍ਰਿਸਟਲ ਚੌਕ ਤੱਕ, ਦੋਆਬਾ …

Read More »

ਪੁਲੀਸ ਚੌਕੀ ਪੁਤਲੀਘਰ ਵਲੋਂ 15 ਗੱਟੂ ਚਾਈਨਾ ਡੋਰ ਸਮੇਤ 1 ਕਾਬੂ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਦੇ ਮੁੱਖੀ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਪ੍ਰੀਤ ਸਿੰਘ ਇੰਚਾਰਜ਼ ਪੁਲਿਸ ਚੌਕੀ ਪੁਤਲੀਘਰ ਸਮੇਤ ਪੁਲਿਸ ਪਾਰਟੀ ਵਲੋਂ ਮਿਲੀ ਸੂਚਨਾ ਦੇ ਅਧਾਰ ‘ਤੇ ਮੁਲਜ਼ਮ ਦੀਪਕ ਸ਼ਰਮਾ ਨੂੰ ਕਾਬੂ ਕਰਕੇ ਉਸ ਪਾਸੋਂ 15 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਹਨ।

Read More »

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਥਾਨਕ ਮਕਬੂਲ ਪੁਰਾ ਇਲਾਕੇ ਵਿੱਚ ਕੱਢਿਆ ਗਿਆ।ਜਿਸ ਵਿੱਚ ਕਾਗਰਸ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ।ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸੰਗਤਾ ਨੂੰ ਗੁਰੂ ਦਾ ਲੰਗਰ ਵਰਤਾਇਆ।ਲਵਪ੍ਰੀਤ ਸਿੰਘ ਜੋੜਾ ਨੇ ਸੰਗਤਾਂ ਨੂੰ ਇਸ ਪਵਿੱਤਰ …

Read More »

ਜ਼ਰੂਰੀ ਮੁਰਮੰਤ ਦੌਰਾਨ ਅੱਜ ਬਿਜਲੀ ਬੰਦ ਰਹੇਗੀ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਉਪ ਮੰਡਲ ਅਫਸਰ ਚਾਟੀਵਿੰਡ ਸੁਧੀਰ ਕੁਮਾਰ ਚੌਧਰੀ ਨੇ ਦੱਸਿਆ ਹੈ ਕਿ 9 ਜਨਵਰੀ ਦਿਨ ਸੋਮਵਾਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ 220 ਕੇ.ਵੀ ਵਰਪਾਲ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ ਗੁਰੂਵਾਲੀ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣ ਕਰਕੇ ਸਾਰੇ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ।

Read More »