ਕੇਂਦਰੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਕੇ ਚੁੱਕਿਆ ਮਸਲਾ
ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼
ਮੰਤਰੀ ਐਸ. ਜੈਸ਼ੰਕਰ ਨਾਲ ਮੁਲਕਾਤ ਕਰ ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਭਾਰਤ ਲਈ ਵੀਜਾ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਵਿਦੇਸ਼ਾਂ ਵਿੱਚ ਜਨਮੇਂ ਬੱਚੇ ਆਪਣੇ ਮਾਪਿਆਂ ਨਾਲ ਭਾਰਤ ਵਿੱਚ ਰਹਿ ਸਕਣ।
ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਬਹੁਤ ਸਾਰੇ ਭਾਰਤੀ ਵਿਦੇਸ਼ ‘ਚ, ਵਰਕ ਪਰਮਿਟ ਜਾਂ ਸਟੱਡੀ ਵੀਜੇ ਤੇ ਗਏ ਸਨ ਅਤੇ ਉਸੇ ਧਰਤੀ ਤੇ ਜਾ ਵੱਸੇ ਤੇੇ ਉਹ ਉਨਾਂ੍ਹ ਦੇਸ਼ਾਂ ਦੇ ਨਾਗਰਿਕ ਬਣ ਗਏ ਅਤੇ ਉਨ੍ਹਾਂ ਕੋਲ (ਓ.ਸੀ.ਆਈ) ਓਵਰਸੀਜ਼ ਸਿਟੀਜਨ ਆਫ ਇੰਡੀਆ ਕਾਰਡ ਹਨ।ਪਰ ਵਿਦੇਸ਼ੀ ਧਰਤੀ ‘ਤੇ ਵੱਸਦਿਆਂ ਉਨ੍ਹਾਂ ਦੇ ਬੱਚਿਆਂ ਦਾ ਜਨਮ ਵੀ ਉਥੇ ਹੀ ਹੋਇਆ।ਜਿਸ ਕਾਰਨ ਸੰਬੰਧਿਤ ਦੇਸ਼ ਦੇ ਨਾਗਰਿਕ ਹੋਣ ਕਰਕੇ ਉਨ੍ਹਾਂ ਕੋਲ ਉਸੇ ਦੇਸ਼ ਦਾ ਪਾਸਪੋਰਟ ਹੈ।ਇੰਨ੍ਹਾਂ ਵਿਚੋਂ ਬਹੁਤ ਸਾਰੇ ਪਰਿਵਾਰ ਵਾਪਿਸ ਆਪਣੇ ਦੇਸ਼ ਪਰਤ ਆਏ ਹਨ, ਪਰ ਵਿਦੇਸ਼ੀ ਧਰਤੀ ‘ਤੇ ਜਨਮੇਂ ਉਨ੍ਹਾਂ ਦੇ ਬੱਚੇ ਵਿਦੇਸ਼ੀ ਧਰਤੀ ਤੇ ਪੜਾਈ ਜਾਂ ਕੰਮਕਾਰ ਕਰ ਰਹੇ ਹਨ।ਪਿਛਲ਼ੇ ਦਿਨੀਂ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਆਉਣ ‘ਤੇ ਪਾਬੰਧੀ ਲਗਾਉਂਦਿਆਂ ਵੀਜਾ ਜਾਰੀ ਕਰਨ ਤੇ ਰੋਕ ਲਗਾ ਦਿਤੀ ਹੈ ਜਿਸ ਕਾਰਨ ਮਾਪਿਆਂ ਦੇ ਭਾਰਤ ਵਿੱਚ ਹੋਣ ਤੇ ਬੱਚਿਆਂ ਦੇ ਵਿਦੇਸ਼ਾਂ ਵਿਖੇ ਹੋਣ ਤੇ ਮਾਪੇ ਤੇ ਬੱਚੇ ਦੋਵੇਂ ਹੀ ਤਨਾਉ ਵਿੱਚ ਹਨ।
ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਵਿਦੇਸ਼ੀ ਧਰਤੀ ਤੇ ਜਨਮੇਂ ਭਾਰਤੀਆਂ ਤੇ ਓ.ਸੀ.ਆਈ ਕਾਰਡ ਹੋਲਡਰਾਂ ਨੂੰ ਵੀਜੇ ਜਾਰੀ ਕੀਤੇ ਜਾਣ ਤੇ ਉਨ੍ਹਾਂ ਨੂੰ ਭਾਰਤ ਵਿੱਚ ਦਾਖਿਲ ਹੋਣ ਦੀ ਆਗਿਆ ਬਾਰੇ ਗੰਭੀਰਤਾ ਪੂਰਵਕ ਵਿਚਾਰ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਧਰਤੀ ਤੇ ਵੱਸੇ ਬੱਚੇ ਆਪਣੇੇ ਮਾਪਿਆਂ ਦੀ ਗੋਦ ਦਾ ਨਿੱਘ ਮਾਣ ਸਕਣ।ਔਜਲਾ ਨੇ ਕਿਹਾ ਕਿ ਜਿਆਦਾਤਰ ਭਾਰਤੀ ਪਰਿਵਾਰਾਂ ਦੇ ਇਕ ਜਾਂ ਦੋ ਬੱਚੇ ਹਨ ਜਿੰਨਾਂ ਦਾ ਜਨਮ ਵੀ ਵਿਦੇਸ਼ੀ ਧਰਤੀ ਤੇ ਹੋਇਆ ਹੈ ਅਜਿਹੇ ਵਿੱਚ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਰੱਖਣ ਨਾਲ ਮਾਪਿਆਂ ਦੇ ਬੱਚਿਆਂ ਦੇ ਦੁਖ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈ।