Thursday, December 12, 2024

ਦੋ ਰੋਜ਼ਾ ਜਨਗਣਨਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ

ਪਠਾਨਕੋਟ, 19 ਮਾਰਚ (ਪੰਜਾਬ ਪੋਸਟ ਬਿਊਰੋ) – ਜਨਗਣਨਾ 2021 ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਅਫ਼ਸਰਾਂ ਅਤੇ ਨਗਰ ਨਿਗਮ PPNJ2003202004ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਦੋ ਰੋਜ਼ਾ ਜਨਗਣਨਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ।ਇਹ ਟ੍ਰੇਨਿੰਗ ਵਰਕਸ਼ਾਪ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਪ੍ਰਿੰਸੀਪਲ ਜਨਗਣਨਾ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ।
                ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੇ ਪਹਿਲੇ ਦਿਨ ਰਿਸੋਰਸ ਪਰਸਨ ਜਨਗਣਨਾ ਅਫ਼ਸਰ ਮਾਧਵ ਸ਼ਾਮ ਏ.ਡੀ.ਸੀ.ਓ ਦੁਨੀ ਚੰਦ ਜ਼ਿਲ੍ਹਾ ਕੋਆਡੀਨੇਟਰ, ਅੰਕੁਸ਼ ਸ਼ਰਮਾ ਐਸ.ਆਈ ਅਤੇ ਮਿਸ ਬਬੀਤਾ ਵਲੋਂ ਜ਼ਿਲ੍ਹੇ ਦੇ ਸਮੂਹ ਚਾਰਜ ਅਫ਼ਸਰਾਂ ਅਤੇ ਕਾਰਪੋਰਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮਾਧਵ ਸ਼ਾਮ ਨੇ ਕਿਹਾ ਕਿ ਚਾਰਜ ਅਫ਼ਸਰ ਸੈਨਸਸ ਦੇ ਕੰਮ ਸਬੰਧੀ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਜਾਂਦੇ ਸਰਕੂਲਰਾਂ ਅਤੇ ਟ੍ਰੇਨਿੰਗ ਮਟੀਰੀਅਲ (ਮੈਨੂਅਲ) ਨੂੰ ਧਿਆਨ ਨਾਲ ਪੜ੍ਹਣ।ਉਨ੍ਹਾਂ ਕਿਹਾ ਕਿ ਪਹਿਲੀ ਵਾਰ ਜਨਗਣਨਾ ਡਿਜੀਟਲ ਹੋਣ ਜਾ ਰਹੀ ਹੈ।ਉਨ੍ਹਾਂ ਚਾਰਜ ਅਫ਼ਸਰਾਂ ਨੂੰ ਕਿਹਾ ਕਿ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੇ ਸੁਪਰਵਾਈਜਰਾਂ ਅਤੇ ਈਨੂਮੀਟਰੇਟਰ (ਗਿਣਤੀਕਾਰਾਂ) ਦਾ ਡਾਟਾ ਤਿਆਰ ਕਰਕੇ ਦੱਸ ਦੇਣ।ਜਨਗਣਨਾ ਦੋ ਭਾਗਾਂ ‘ਚ ਹੋਣੀ ਹੈ, ਪਹਿਲੇ ਪੜ੍ਹਾਅ ਵਿੱਚ ਘਰਾਂ ਦੀ ਗਿਣਤੀ ਜੋ ਕਿ 15 ਮਈ 2020 ਤੋਂ 29 ਜੂਨ 2020 ਤੱਕ ਕੀਤੀ ਜਾਵੇਗੀ ਅਤੇ ਦੂਜੇ ਪੜ੍ਹਾਅ ‘ਚ ਆਬਾਦੀ ਦੀ ਗਿਣਤੀ ਜੋ ਕਿ 9 ਫਰਵਰੀ 2021 ਤੋਂ 28 ਫਰਵਰੀ 2021 ਤੱਕ ਕੀਤੀ ਜਾਵੇਗੀ।
               ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਅਰਸ਼ਦੀਪ ਸਿੰਘ ਐਸ.ਡੀ.ਐਮ, ਚਰਨਜੀਤ ਸਿੰਘ ਇੰਚਾਰਜ ਕਮ ਨੋਡਲ ਅਫ਼ਸਰ ਜਨਗਣਨਾ ਡਿਪਟੀ ਈ.ਐਸ.ਏ, ਜ਼ਿਲ੍ਹਾ ਸੈਨਸਸ ਸੈਲ ਤੋਂ ਪ੍ਰਵੀਨ ਕੁਮਾਰ ਕੋਆਡੀਨੇਟਰ, ਰਾਜੇਸ਼ ਸ਼ਰਮਾ ਏ.ਆਰ.ਓ, ਰਾਜ ਕੁਮਾਰ ਏ.ਆਰ.ਓ, ਜੋਗਰਾਜ ਤੇ ਨਿਤਿਨ ਆਦਿ ਹਾਜ਼ਰ ਸਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …