ਲੌਂਗੋਵਾਲ, 4 ਅਪ੍ਰੈਲ (ਪੰਜਾਬ ਪੋਸਟ -ਜਗਸੀਰ ਸਿੰਘ) – ਦੇਸ਼ ਵਿੱਚ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਨੂੰ ਰੋਕਣ ਦੇ ਮਕਸਦ ਨਾਲ ਕੇਂਦਰ ਤੇ
ਸੂਬਾ ਸਰਕਾਰ ਦੇ ਨਿਰਦੇਸ਼ਾਂ ਤਹਿਤ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਵਲੋਂ ਇਸ ਵਾਰ ਦਾ 10ਵਾਂ ਸ੍ਰੀ ਰਾਮ ਨੌਮੀ ਉਤਸਵ ਸੰਸਥਾ ਦੇ ਸੇਵਾਦਾਰਾਂ ਜੀਵਨ ਬਾਂਸਲ, ਜਤਿੰਦਰ ਹੈਪੀ, ਸੁਰਿੰਦਰ ਕੁਮਾਰ ਕਾਂਸਲ, ਬੀਰਬਲ ਬਾਂਸਲ, ਮੁਕੇਸ਼ ਕੁਮਾਰ, ਮਿੰਟੂ ਬਾਂਸਲ, ਅੰਮ੍ਰਿਤ ਪਾਲ, ਗਗਨ ਬਾਂਸਲ, ਅਸ਼ਵਨੀ ਆਸ਼ੂ, ਰਕੇਸ਼ ਗੋਇਲ, ਹੈਪੀ ਗੋਇਲ, ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲੇ, ਪ੍ਰਦੀਪ ਕੁਮਾਰ, ਮੰਗਤ ਰਾਏ, ਪ੍ਰੇਮ ਚੰਦ, ਤਰਲੋਚਨ ਗੋਇਲ ਚੀਮਾ ਵੱਲੋਂ ਆਪੋ ਆਪਣੇ ਘਰਾਂ ਵਿੱਚ ਹੀ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸ਼ਰਧਾਲੂਆਂ ਵਲੋਂ ਆਪੋ ਆਪਣੇ ਘਰਾਂ ਵਿੱਚ ਪੂਜਾ ਅਰਚਨਾ ਕਰਦੇ ਹੋਏ ਸਰਬਤ ਦੇ ਭਲੇ ਦੀ ਕਾਮਨਾ ਕੀਤੇ ਜਾਣ ਦੀ ਖਬਰ ਹੈ।