ਸ਼ੁੱਕਰਵਾਰ ਪਾਣੀ ਦੀ ਬੰਦੀ ਨੂੰ ਲੈ ਕੇ ਕਿਸਾਨਾਂ ਨੇ ਰੋਕਿਆ ਸੀ ਮੇਨ ਰੋਡ
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਪੰਜਾਬ ਪੋਸਟ – ਰਾਜਵੰਤ ਸਿੰਘ ਤੱਖੀ) – ਬੀਤੇ ਸ਼ੁੱਕਰਵਾਰ ਵਾਲੇ ਦਿਨ ਪਿੰਡ ਮੜਮੱਲੂ ਵਿਖੇ ਪਾਣੀ ਦੀ ਬੰਦੀ ਨੂੰ ਲੈ ਕੇ ਕਿਸਾਨ ਆਗੂਆਂ ਵਲੋਂ ਸੜਕ ਰੋਕੂ ਧਰਨੇ ਵਿੱਚ ਸ਼ਾਮਲ ਚਾਰ ਕਿਸਾਨਾਂ `ਤੇ ਥਾਣਾ ਸਦਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ।ਏ.ਐਸ.ਆਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ, ਜਸਕਰਨ ਸਿੰਘ, ਅਰਸ਼ਦੀਪ ਸਿੰਘ, ਪ੍ਰਗਟ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਜਸੇਆਣਾ ਵਲੋਂ 25-30 ਅਣਪਛਾਤੇ ਲੋਕਾਂ ਸਮੇਤ ਮੇਨ ਰੋਡ ਰੋਕ ਕੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ।ਉਨਾਂ ਨੇ ਅਜਿਹਾ ਕਰਕੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ।ਵਰਣਨਯੋਗ ਹੈ ਕਿ ਪਾਣੀ ਦੀ ਬੰਦੀ ਨੂੰ ਲੈ ਕੇ ਕਿਸਾਨਾਂ ਵਲੋਂ ਸੱਤ ਪਿੰਡਾਂ `ਚ ਰੋਸ ਮੁਜ਼ਾਹਰੇ ਕਰਕੇ ਮੇਨ ਰੋਡ ਨੂੰ ਕਈ ਘੰਟਿਆਂ ਤੱਕ ਜਾਮ ਕੀਤਾ ਗਿਆ ਸੀ।