ਸੰਗਰੂਰ, 11 ਸਤੰਬਰ (ਜਗਸੀਰ ਲੌਗੋਵਾਲ) – ਐਸ.ਐਸ.ਏ /ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦਿਦਾਰ ਮੁਦਕੀ ਦੇ ਪ੍ਰੋਬੇਸ਼ਨ ਪੀਰੀਅਡ ਵਿੱਚ ਕੀਤਾ ਗੈਰ-ਕਾਨੂੰਨੀ ਵਾਧਾ ਰੱਦ ਕਰਵਾਉਣ ਲਈ ਅੱਜ ਐਸ.ਐਸ.ਏ /ਰਮਸਾ ਯੂਨੀਅਨ ਦੇ ਜਿਲ੍ਹਾ ਆਗੂ ਗਗਨਦੀਪ ਧੂਰੀ ਤੇ ਸਾਥੀਆਂ ਸਮੇਤ ਡੀ.ਟੀ.ਐਫ਼ ਸੰਗਰੂਰ ਪੰਜਾਬ ਦੇ ਜਿਲ੍ਹਾ ਆਗੂ ਟੀਮ ਨੇ ਜਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਵਿੱਚ ਡਿਪਟੀ ਡੀ.ਈ.ਓ ਸੰਗਰੂਰ ਰਾਹੀ ਸਿੱਖਿਆ ਮੰਤਰੀ ਪੰਜਾਬ ਤੇ ਡੀ.ਪੀ.ਆਈ (ਸੈ. ਸਿ) ਪੰਜਾਬ ਨੂੰ ਮੰਗ ਪੱਤਰ ਦਿੱਤਾ ਕਿ ਦਿਦਾਰ ਮੁਦਕੀ ਦੇ ਪ੍ਰੋਬੇਸ਼ਨ ਪੀਰੀਅਡ ‘ਚ ਕੀਤਾ ਗੈਰ-ਕਾਨੂੰਨੀ ਵਾਧਾ ਤੁਰੰਤ ਰੱਦ ਕਰਕੇ ਉਹਨਾਂ ਨੂੰ ਵਿਭਾਗ ਦੇ ਨਿਯਮਾਂ ਅਨੁਸਾਰ ਮਿਤੀ 01.04.2020 ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਉਹਨਾਂ ਦੇ ਬਣਦੇ ਸਾਰੇ ਬਕਾਏ ਤੁਰੰਤ ਜਾਰੀ ਕੀਤੇ ਜਾਣ। ਐਸ.ਐਸ.ਏ /ਰਮਸਾ ਦੇ ਜਿਲ੍ਹਾ ਆਗੂ ਗਗਨਦੀਪ ਧੂਰੀ ਨੇ ਦੱਸਿਆ ਕਿ ਦਿਦਾਰ ਮੁਦਕੀ ਨੇ ਸਿੱਖਿਆ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹਨ ਤੇ ਉਨ੍ਹਾਂ ਵਿਰੁੱਧ ਕੋਈ ਵਿਭਾਗੀ ਸ਼ਿਕਾਇਤ ਨਹੀਂ ਹੈ।ਉਹਨਾਂ ਨੂੰ ਸਿਰਫ਼ ਇਸ ਲਈ ਤੰਗ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਐਸ.ਐਸ.ਏ /ਰਮਸਾ ਯੂਨੀਅਨ ਦੀ ਅਗਵਾਈ ਕੀਤੀ ਤੇ ਅਧਿਆਪਕਾਂ ਦੇ ਹੱਕੀ ਸੰਘਰਸ਼ਾਂ ‘ਚ ਵੱਧ ਤੋਂ ਵੱਧ ਹਿੱਸਾ ਪਾਇਆ।ਜਿਸ ਕਰਕੇ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ‘ਚ ਰੈਗੂਲਰ ਹੋ ਸਕੀਆਂ ਹਨ।ਇਸ ਇਨਸਾਫ ਤੇ ਹੱਕ ਸੱਚ ਲਈ ਲੜਨ ਵਾਲੇ ਆਗੂਆਂ ਨੂੰ ਇਸ ਤਰ੍ਹਾਂ ਖੱਜ਼ਲ ਕਰਨਾ ਜਿਥੇ ਗੈਰ-ਕਾਨੂੰਨੀ ਹੈ, ਉਥੇ ਗੈਰ ਮਨੁੱਖੀ ਤੇ ਅਨੈਤਿਕ ਕਾਰਵਾਈ ਹੈ।
ਐਸ.ਐਸ.ਏ ਰਮਸਾ ਦੀ ਜਿਲ੍ਹਾ ਆਗੂ ਟੀਮ ਦੀਨਾਨਾਥ, ਜਸਵੀਰ, ਨਵੀਨ 5178 ਅਧਿਆਪਕ ਯੂਨੀਅਨ ਦੇ ਮੈਡਮ ਪਰਮਜੀਤ ਤੇ ਡੀ.ਟੀ.ਐਫ਼ ਦੇ ਜਿਲ੍ਹਾ ਆਗੂ ਅਮ੍ਰਿਤਪਾਲ, ਜਸਬੀਰ, ਗੁਰਮੇਲ ਬਖਸ਼ੀਸ਼ ਵਾਲ਼ਾ, ਸੁਖਜਿੰਦਰ ਸੰਗਰੂਰ ਸਤਨਾਮ, ਲਖਵੀਰ ਸੰਗਰੂਰ ਅਤੇ ਦਾਤਾ ਨਮੋਲ ਵੀ ਹਾਜ਼ਰ ਸਨ।
Check Also
350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ 8 ਜੁਲਾਈ ਨੂੰ
ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ …