ਦਿੱਲੀ ਮੋਰਚੇ ਵਿੱਚ ਜਾਣ ਲਈ ਨੌਜਵਾਨਾਂ ਨੂੰ ਲਾਮਬੰਦ ਕੀਤਾ – ਚੱਠਾ
ਸੰਗਰੂਰ, 25 ਮਈ (ਜਗਸੀਰ ਲੌਂਗੋਵਾਲ) -ਨੇੜਲੇ ਪਿੰਡ ਤਰੰਜੀਖੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਅਤੇ ਨੌਜਵਾਨ ਆਗੂ ਰਾਜ ਸਿੰਘ ਖਾਲਸਾ ਦੋਲੇਵਾਲ ਦੀ ਪ੍ਰਧਾਨਗੀ ਹੇਠ ਅਤੇ ਗੁਰਪਿਆਰ ਸਿੰਘ ਚੱਠਾ, ਗੁਰਵਿੰਦਰ ਸਿੰਘ ਗੋਪੀ, ਪ੍ਰਭਜੀਤ ਸਿੰਘ, ਲਾਡੀ ਸਿੰਘ, ਸਤਨਾਮ ਸਿੰਘ ਆਗੂ ਬੀ.ਕੇ.ਯੂ ਏਕਤਾ ਸਿੱਧੂਪੁਰ ਦੀ ਨਿਗਰਾਨੀ ਹੇਠ ਅਤੇ ਪਿੰਡ ਤਰੰਜੀਖੇੜਾ ਦੇ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿੱਚ ਪਿੰਡ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਚੱਠਾ ਤੇ ਖਾਲਸਾ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਅਤੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਅੱਜ ਕਿਸਾਨ ਅਤੇ ਮਜ਼ਦੂਰ ਕਰਜੇ ਦੀ ਜਕੜ ਵਿਚ ਬੁਰੀ ਤਰ੍ਹਾਂ ਫਸ ਕੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ।ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਤੋਂ ਜਬਰੀ ਜਮੀਨਾਂ ਖੋਹਕੇ ਅਡਾਨੀਆਂ ਅੰਬਾਨੀਆਂ ਨੂੰ ਦੇਣ ਲਈ ਤਿੰਨ ਕਾਲੇ ਕਾਨੂੰਨ ਬਣਾ ਚੁੱਕੀ ਹੈ।ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਸ ਧੱਕੇਸ਼ਾਹੀਆਂ ਦਾ ਡਟਕੇ ਟਾਕਰਾ ਕੀਤਾ ਜਾ ਰਿਹਾ।ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪਿੰਡ ਤਰੰਜੀਖੇੜਾ (ਖਡਿਆਲੀ) ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਚੋਣ ਵਿੱਚ ਇਕਾਈ ਪ੍ਰਧਾਨ ਪ੍ਰਗਟ ਸਿੰਘ, ਪ੍ਰੇਮ ਸਿੰਘ ਜਰਨਲ ਸਕੱਤਰ, ਹਾਕਮ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਭੋਲਾ ਸਿੰਘ ਮੀਤ ਪ੍ਰਧਾਨ, ਗੁਰਧਿਆਨ ਸਿੰਘ ਖਜਾਨਚੀ, ਪ੍ਰੈਸ ਸਕੱਤਰ ਬਲਜੀਤ ਸਿੰਘ, ਭੋਲਾ ਸਿੰਘ ਪ੍ਰਚਾਰ ਸਕੱਤਰ, ਸਾਬਕਾ ਸਰਪੰਚ ਬਲਜੀਤ ਸਿੰਘ ਸਲਾਹਕਾਰ, ਮਨਪ੍ਰੀਤ ਸਿੰਘ ਮਨੀ ਸਹਾਇਕ ਖਜ਼ਾਨਚੀ, ਸਤਜੀਤ ਸਿੰਘ, ਜੰਗੀਰ ਸਿੰਘ ਮੈਂਬਰ ਚੁਣੇ ਗਏ।
ਇਸ ਮੌਕੇ ਸਰਪੰਚ ਗੁਰਤਿੰਦਰ ਕੌਰ, ਪੰਚ ਰਵਿੰਦਰ ਕੌਰ, ਪੰਚ ਜਸਵੀਰ ਕੌਰ, ਪੰਚ ਸੁਖਚੈਨ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਪੰਚ ਭੋਲਾ ਸਿੰਘ, ਰਾਜਿੰਦਰ ਸਿੰਘ ਢੀਂਡਸਾ, ਸੁਖਵੀਰ ਸਿੰਘ ਪੰਚ, ਰਿੰਪੀ ਸਿੰਘ, ਲੱਖੀ ਧਾਲੀਵਾਲ, ਗੁਰਪ੍ਰੀਤ ਸਿੱਧੂ, ਹਾਕਮ ਸਿੱਧੂ, ਜਗਤਾਰ ਸਿੱਧੂ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।