ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਲੌਗੋਂਵਾਲ ਤੋਂ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਅਨਸੂਚਿਤ ਜਾਤੀ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ।ਆਪਣੀ ਇਸ ਨਿਯੁੱਕਤੀ ਲਈ ਜਥੇਦਾਰ ਚੰਗਾਲ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ, ਦੇਸ ਰਾਜ ਧੁੱਗਾ ਪ੍ਰਧਾਨ ਅਨਸੂਚਿਤ ਜਾਤੀ ਵਿੰਗ ਪੰਜਾਬ, ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਲਹਿਰਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਉਹ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ।ਜਥੇਦਾਰ ਚੰਗਾਲ ਦੀ ਇਸ ਨਿਯੁੱਕਤੀ ਲਈ ਸਰਕਲ ਪ੍ਰਧਾਨ ਗਿਆਨ ਸਿੰਘ ਚੰਗਾਲ, ਸਰਕਲ ਪ੍ਰਧਾਨ ਸਹਿਰੀ ਏ.ਪੀ ਸਿੰਘ ਬਾਬਾ, ਕੇਵਲ ਸਿੰਘ ਜਲਾਣ, ਵਰਿਆਮ ਸਿੰਘ ਥਲੇਸ ਸਾਬਕਾ ਸਰਪੰਚ, ਬੀਬੀ ਸਰਬਜੀਤ ਕੌਰ ਧਾਲੀਵਾਲ ਸਾਬਕਾ ਚੇਅਰਮੈਨ, ਡਾ. ਸੁਖਚੈਨ ਸਿੰਘ ਸਾਰੋਂ, ਰਾਮ ਸਿੰਘ ਖਿਲਰੀਆਂ, ਹਰੀਨੰਦ ਖਿਲਰੀਆਂ, ਸਾਬਕਾ ਸਰਪੰਚ ਪਾਲੀ ਕਮਲ ਉਭਾਵਾਲ, ਯੂੁਥ ਆਗੂ ਅਮਨਦੀਪ ਸਿੰਘ ਕਮਲ, ਪਰਮਜੀਤ ਕੌਰ, ਹਰਦੇਵ ਸਿੰਘ ਬਿੱਟੂ ਮੈਂਬਰ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਉਪਲੀ ਸਾਬਕਾ ਚੇਅਰਮੈਂਨ ਬਲਾਕ ਸੰਮਤੀ ਨੇ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …